ਗ਼ਰੀਬ ਲੋਕ ਮੋਦੀ ਸਰਕਾਰ ਦੀ ‘ਆਰਥਕ ਮਹਾਂਮਾਰੀ’ ਦੇ ਸ਼ਿਕਾਰ : ਰਾਹੁਲ ਗਾਂਧੀ
Published : Jan 25, 2022, 12:12 am IST
Updated : Jan 25, 2022, 12:12 am IST
SHARE ARTICLE
image
image

ਗ਼ਰੀਬ ਲੋਕ ਮੋਦੀ ਸਰਕਾਰ ਦੀ ‘ਆਰਥਕ ਮਹਾਂਮਾਰੀ’ ਦੇ ਸ਼ਿਕਾਰ : ਰਾਹੁਲ ਗਾਂਧੀ

ਨਵੀਂ ਦਿੱਲੀ, 24 ਜਨਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਫਿਰ ਟਵੀਟ ਕਰ ਕੇ ਮੋਦੀ ਸਰਕਾਰ ’ਤੇ ਵਿਅੰਗ ਕੱਸਿਆ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਪੂਰੇ ਦੇਸ਼ ਨੇ ਝੱਲੀ ਪਰ ਗ਼ਰੀਬ ਅਤੇ ਮੱਧਮ ਵਰਗ ਦੇ ਲੋਕ ਨਰਿੰਦਰ ਮੋਦੀ ਸਰਕਾਰ ਦੀ ‘ਆਰਥਕ ਮਹਾਂਮਾਰੀ’ ਦੇ ਵੀ ਸ਼ਿਕਾਰ ਹੋਏ। ਉਨ੍ਹਾਂ ਨੇ ਅਪਣੇ ਟਵੀਟ ਵਿਚ ਇਕ ਖ਼ਬਰ ਦਾ ਵੀ ਹਵਾਲਾ ਦਿਤਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਪੂਰੇ ਦੇਸ਼ ਨੇ ਝੱਲੀ ਪਰ ਗ਼ਰੀਬ ਵਰਗ ਅਤੇ ਮੱਧਮ ਵਰਗ ਮੋਦੀ ਸਰਕਾਰ ਦੀ ਆਰਥਕ ਮਹਾਂਮਾਰੀ ਦੇ ਵੀ ਸ਼ਿਕਾਰ ਹਨ। ਅਮੀਰ-ਗ਼ਰੀਬ ਦਰਮਿਆਨ ਵਧਦੀ ਇਹ ਖੱਡ ਖੋਦਣ ਦਾ ਸਿਹਰਾ ਕੇਂਦਰ ਸਰਕਾਰ ਨੂੰ ਜਾਂਦਾ ਹੈ।’’ ਰਾਹੁਲ ਗਾਂਧੀ ਨੇ ਜੋ ਖ਼ਬਰ ਸਾਂਝੀ ਕੀਤੀ, ਉਸ ’ਚ ਇਕ ਤਾਜ਼ਾ ਅਧਿਐਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੀਤੇ 5 ਸਾਲਾਂ ’ਚ ਸੱਭ ਤੋਂ ਗ਼ਰੀਬ 20 ਫ਼ੀ ਸਦੀ ਭਾਰਤੀ ਪ੍ਰਵਾਰਾਂ ਦੀ ਸਾਲਾਨਾ ਘਰੇਲੂ ਆਮਦਨ ਕਰੀਬ 53 ਫ਼ੀ ਸਦੀ ਘੱਟ ਹੋ ਗਈ। ਇਸੇ ਤਰ੍ਹਾਂ ਮੱਧਮ ਵਰਗ ਦੇ 20 ਫ਼ੀ ਸਦੀ ਲੋਕਾਂ ਦੀ ਘਰੇਲੂ ਆਮਦਨ ਵੀ 32 ਫ਼ੀ ਸਦੀ ਘੱਟ ਹੋਈ ਹੈ। ਇਸ ਖਬਰ ਅਨੁਸਾਰ, ਬੀਤੇ 5 ਸਾਲਾਂ ਦੌਰਾਨ ਦੇਸ਼ ਦੇ ਸੱਭ ਤੋਂ ਅਮੀਰ 20 ਫ਼ੀ ਸਦੀ ਲੋਕਾਂ ਦੀ ਆਮਦਨ 39 ਫ਼ੀ ਸਦੀ ਵਧੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਇਸ ਖ਼ਬਰ ਨੂੰ ਲੈ ਕੇ ਟਵੀਟ ਕੀਤਾ ਤੇ ਲਿਖਿਆ ‘‘ਮੋਦੀ ਸਰਕਾਰ ਸਿਰਫ਼ ਅਮੀਰਾਂ ਲਈ ਹੈ! ਇਹ ਹੁਣ ਸਾਹਮਣੇ ਹੈ- ਗ਼ਰੀਬ ਹੋਰ ਗ਼ਰੀਬ- ‘ਹਮ ਦੋ ਹਮਾਰੇ ਦੋ’ ਦੀ ਚਾਂਦੀ। ਪਿਛਲੇ 5 ਸਾਲਾਂ ’ਚ ਸੱਭ ਤੋਂ ਗ਼ਰੀਬ ਲੋਕਾਂ ਦੀ ਆਮਦਨ 53 ਫ਼ੀ ਸਦੀ ਘੱਟ, ਮੱਧਮ ਵਰਗ ਦੀ ਆਮਦਨ 32 ਫ਼ੀ ਸਦੀ ਘੱਟ, ਅਮੀਰਾਂ ਦੀ ਆਮਦਨ 39 ਫ਼ੀ ਸਦੀ ਵਧੀ। ਗ਼ਰੀਬ-ਮੱਧਮ ਵਰਗ ’ਤੇ ਮਾਰ, ਮੋਦੀ ਸਰਕਾਰ ਹੈ ਅਮੀਰਾਂ ਦੀ ਸਰਕਾਰ।’’ (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement