ਦਖਣੀ ਚੀਨ ਸਾਗਰ ਵਿਚ ਅਭਿਆਸ ਦੌਰਾਨ ਅਮਰੀਕਾ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 7 ਜ਼ਖ਼ਮੀ
Published : Jan 25, 2022, 11:57 pm IST
Updated : Jan 25, 2022, 11:57 pm IST
SHARE ARTICLE
image
image

ਦਖਣੀ ਚੀਨ ਸਾਗਰ ਵਿਚ ਅਭਿਆਸ ਦੌਰਾਨ ਅਮਰੀਕਾ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 7 ਜ਼ਖ਼ਮੀ

ਬੈਂਕਾਕ, 25 ਜਨਵਰੀ : ਦਖਣੀ ਚੀਨ ਸਾਗਰ ਵਿਚ ਅਭਿਆਸ ਕਰ ਰਿਹਾ ਯੂਐਸ ਨੇਵੀ ਦਾ ਇਕ ਐਫ਼-35-ਸੀ ਲਾਈਟਨਿੰਗ ਲੜਾਕੂ ਜਹਾਜ਼ ਇਕ ਅਮਰੀਕੀ ਏਅਰਕ੍ਰਾਫ਼ਟ ਕੈਰੀਅਰ ਦੇ ਡੈੱਕ ’ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਸੱਤ ਮਲਾਹ ਜ਼ਖ਼ਮੀ ਹੋ ਗਏ। ਫ਼ੌਜ ਨੇ ਇਹ ਜਾਣਕਾਰੀ ਦਿਤੀ।   ਯੂਐਸਐਸ ਕਾਰਲ ਵਿਨਸਨ ਦੇ ‘ਡੈੱਕ ਉਤੇ ਉਤਰਨ ਵੇਲੇ’ ਕਰੈਸ਼ ਹੋਣ ਤੋਂ ਪਹਿਲਾਂ ਪਾਇਲਟ ਨੇ ਜਹਾਜ਼ ਤੋਂ ਛਾਲ ਮਾਰ ਦਿਤੀ। ਫ਼ੌਜ ਦੇ ਹੈਲੀਕਾਪਟਰ ਰਾਹੀਂ ਪਾਇਲਟ ਦਾ ਪਤਾ ਲਗਾਇਆ ਗਿਆ, ਉਸ ਦੀ ਹਾਲਤ ਸਥਿਰ ਹੈ। ਇਸ ਹਾਦਸੇ ਵਿਚ ਕੁੱਲ 7 ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਤਿੰਨ ਨੂੰ ਫ਼ਿਲੀਪੀਨ ਦੀ ਰਾਜਧਾਨੀ ਮਨੀਲਾ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜਹਾਜ਼ ਵਿਚ ਹੀ ਬਾਕੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫ਼ੌਜ ਨੇ ਕਿਹਾ ਕਿ ਮੰਗਲਵਾਰ ਸਵੇਰੇ ਮਨੀਲਾ ਭੇਜੇ ਗਏ ਤਿੰਨ ਲੋਕਾਂ ਦੀ ਹਾਲਤ ਸਥਿਰ ਹੈ।   ਯੂਐਸ ਪੈਸੀਫ਼ਿਕ ਫ਼ਲੀਟ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਕੋਲ ਹਾਦਸੇ ਦੇ ਕਾਰਨਾਂ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਹੈ ਅਤੇ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਚੀਨ ਦਖਣੀ ਚੀਨ ਸਾਗਰ ਉਤੇ ਅਪਣਾ ਦਾਅਵਾ ਕਰਦਾ ਹੈ ਅਤੇ ਤਾਇਵਾਨ ’ਤੇ ਲਗਾਤਾਰ ਦਬਾਅ ਵਧਾ ਰਿਹਾ ਹੈ। ਇਸ ਤਰ੍ਹਾਂ, ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਨੇ ਇਸ ਖੇਤਰ ਵਿਚ ਅਭਿਆਸ ਤੇਜ਼ ਕਰ ਦਿਤਾ ਹੈ, ਜਿਸ ਨੂੰ ਉਹ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਨੇਵੀਗੇਸ਼ਨ ਦੀ ਆਜ਼ਾਦੀ ਕਹਿੰਦੇ ਹਨ।     (ਪੀਟੀਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement