ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦਾ ਮੂੰਹ ਕੀਤਾ ਬੰਦ, ਜਾਣੋਂ ਕੀ ਕਿਹਾ..
Published : Feb 25, 2019, 4:14 pm IST
Updated : Feb 25, 2019, 4:14 pm IST
SHARE ARTICLE
Captain Amrinder with Sukhbir
Captain Amrinder with Sukhbir

ਵਿਧਾਨ ਸਭਾ 'ਚ ਜਾਰੀ ਬਜਟ ਇਜਲਾਸ ਦੌਰਾਨ ਸੋਮਵਾਰ ਵੀ ਖਾਸੇ ਹੰਗਾਮੇ ਹੋਏ। ਅੱਜ ਪਹਿਲਾਂ ਅਕਾਲੀਆਂ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਘੇਰਿਆ ਪਰ...

ਚੰਡੀਗੜ੍ਹ : ਵਿਧਾਨ ਸਭਾ 'ਚ ਜਾਰੀ ਬਜਟ ਇਜਲਾਸ ਦੌਰਾਨ ਸੋਮਵਾਰ ਵੀ ਖਾਸੇ ਹੰਗਾਮੇ ਹੋਏ। ਅੱਜ ਪਹਿਲਾਂ ਅਕਾਲੀਆਂ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਘੇਰਿਆ ਪਰ ਅੱਜ ਮੁੱਖ ਮੰਤਰੀ ਨੇ ਵੀ ਆਪਣੀ ਚੁੱਪੀ ਤੋੜੀ। ਵਿਧਾਨ ਸਭਾ 'ਚ ਜਾਰੀ ਪ੍ਰਸ਼ਨ ਕਾਲ ਦੌਰਾਨ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਸਿੱਧੂ ਨੇ ਅੰਮ੍ਰਿਤਸਰ ਰੇਲ ਦੁਖਾਂਤ ਪੀੜਤਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ, ਤਾਂ ਸਿੱਧੂ ਭੜਕ ਗਏ।

Amritsar Train AccidentAmritsar Train Accident

ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਪਰਵਾਰਾਂ ਨੂੰ 8,000 ਰੁਪਏ ਦੀ ਮਹੀਨਾਵਾਰ ਸਹਾਇਤਾ ਭੇਜ ਰਹੇ ਹਨ, ਜਿਨ੍ਹਾਂ ਦੇ ਪਰਵਾਰ ਵਿਚ ਕੋਈ ਵੀ ਕਮਾਉਣ ਵਾਲਾ ਨਹੀਂ ਬਚਿਆ। ਇੰਨੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਅੱਗੇ ਆਏ ਤੇ ਰੇਲ ਹਾਦਸੇ ਦੇ ਦੋਸ਼ੀ ਹਾਲੇ ਤਕ ਜੇਲ੍ਹ ਨਹੀਂ ਪਹੁੰਚੇ। ਸੁਖਬੀਰ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

Orbit Bus Orbit Bus

ਪਿਛਲੀ ਵਾਰ ਅਕਾਲੀਆਂ ਵੱਲੋਂ ਪਾਏ ਰੌਲੇ 'ਤੇ ਚੁੱਪੀ ਧਾਰ ਨੁਕਤਾਚੀਨੀ ਝੱਲਣ ਵਾਲੇ ਕੈਪਟਨ ਵੀ ਇਸ ਵਾਰ ਬਾਦਲ 'ਤੇ ਸੀਪ ਲਾ ਗਏ। ਕੈਪਟਨ ਨੇ ਵਿਧਾਨ ਸਭਾ ਵਿਚ ਸੁਖਬੀਰ ਨੂੰ ਸਵਾਲ ਕੀਤਾ ਕਿ ਪਹਿਲਾਂ ਉਹ ਇਹ ਦੱਸਣ ਕਿ ਉਨ੍ਹਾਂ ਦੀਆਂ ਆਰਬਿਟ ਬੱਸਾਂ ਹੇਠ ਦੇ ਕੇ ਲੋਕਾਂ ਦੀ ਜਾਨ ਲੈਣ ਵਾਲੇ ਕਿੰਨੇ ਦੋਸ਼ੀ ਉਨ੍ਹਾਂ ਜੇਲ੍ਹ ਭੇਜੇ। ਕੈਪਟਨ ਦਾ ਸਵਾਲ ਸੁਣ ਹੋਰ ਅਕਾਲੀ ਵਿਧਾਇਕਾਂ ਨਾਲ ਸੁਖਬੀਰ ਇੰਨਾ ਕਹਿ ਕੇ ਵਾਕਆਊਟ ਕਰ ਗਏ ਕਿ ਹਾਦਸਿਆਂ 'ਚ ਸ਼ਾਮਲ ਬੱਸ ਚਾਲਕ ਗ੍ਰਿਫ਼ਤਾਰ ਕੀਤੇ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement