ਬੇਅਦਬੀ ਤੇ ਗੋਲੀਕਾਂਡ ਮਾਮਲਾ: ਵਿਸ਼ੇਸ਼ ਜਾਂਚ ਟੀਮ ਵਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਪੁੱਛ ਪੜਤਾਲ
Published : Feb 25, 2019, 8:41 pm IST
Updated : Feb 25, 2019, 8:41 pm IST
SHARE ARTICLE
Sumedh Saini
Sumedh Saini

14 ਅਕਤੂਬਰ 2015 ਨੂੰ ਕੋਟਕਪੁਰਾ ਦੇ ਮੇਨ ਚੌਂਕ ਵਿਚ ਸ਼ਾਂਤੀ ਨਾਲ ਰੋਸ ਮੁਜ਼ਾਹਰਾ ਕਰ ਰਹੀ ਸਿੱਖ ਸੰਗਤ ਉਤੇ ਪੁਲਿਸ ਵਲੋਂ ਲਾਠੀਚਾਰਜ...

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : 14 ਅਕਤੂਬਰ 2015 ਨੂੰ ਕੋਟਕਪੁਰਾ ਦੇ ਮੇਨ ਚੌਂਕ ਵਿਚ ਸ਼ਾਂਤੀ ਨਾਲ ਰੋਸ ਮੁਜ਼ਾਹਰਾ ਕਰ ਰਹੀ ਸਿੱਖ ਸੰਗਤ ਉਤੇ ਪੁਲਿਸ ਵਲੋਂ ਲਾਠੀਚਾਰਜ ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਪੀਏਪੀ ਬਟਾਲੀਅਨ ਚੰਡੀਗੜ੍ਹ ਵਿਖੇ ਦੁਪਹਿਰ 3 ਵਜੇ ਦੇ ਕਰੀਬ ਪਹੁੰਚੇ ਸੁਮੇਧ ਸੈਣੀ ਕੋਲੋਂ ਵਿਸ਼ੇਸ਼ ਜਾਂਚ ਟੀਮ ਮੁੱਖੀ ਆਈਪੀਐਸ ਪ੍ਰਬੋਧ ਚੰਦਰ ਦੀ ਅਗਵਾਈ ਹੇਠਲੀ ਟੀਮ ਦੇ ਸਮੂਹ ਮੈਂਬਰਾਂ ਦੀ ਮੌਜਦਗੀ ਵਿਚ ਪੁੱਛ ਪੜਤਾਲ ਕੀਤੀ ਗਈ।

ਹਾਲਾਂਕਿ ਸਿਟ ਮੁਖੀ ਜਾਂ ਕਿਸੇ ਮੈਂਬਰ ਨਾਲ ਸਿੱਧੀ ਗੱਲਬਾਤ ਨਾ ਹੋ ਸਕਣ ਕਾਰਨ ਪੁੱਛ ਪੜਤਾਲ ਦੇ ਵੇਰਵਿਆਂ ਦੀ ਤਾਂ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਪਰ ਸੂਤਰਾਂ ਮੁਤਾਬਕ ਸਿਟ ਵਲੋਂ ਸੈਣੀ ਨੂੰ ਘਟਨਾ ਮੌਕੇ ਬਹਿਬਲ ਕਲਾਂ ਦੇ ਕੋਟਕਪੁਰਾ ਵਿਚ ਅਗਵਾਈ ਕਰ ਰਹੇ ਆਈਜੀ ਪਰਮਰਾਜ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਉੱਥੋਂ ਦੇ ਤਤਕਾਲੀ ਅਕਾਲੀ ਵਿਧਾਇਕਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਗੋਲੀ ਚੱਲਣ ਤੋਂ ਪਹਿਲੀ ਰਾਤ ਤੜਕੇ ਦੋ ਵਜੇ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫ਼ੋਨ ਤੇ ਹੋਈਆਂ ਗੱਲਾਂ ਬਾਰੇ ਸਵਾਲ ਪੁੱਛੇ ਗਏ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿਟ ਵਲੋਂ ਸੈਣੀ ਨੂੰ ਕੋਟਕਪੁਰਾ ਤੇ ਬਹਿਬਲ ਕਲਾਂ ਵਿਚ ਕਿਸ ਦੇ ਹੁਕਮਾਂ ਉਤੇ ਗੋਲੀ ਚੱਲੀ ਬਾਰੇ ਵੀ ਪੱਖ ਰੱਖਣ ਲਈ ਕਿਹਾ ਗਿਆ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਦੀ ਪੁੱਛ ਪੜਤਾਲ ਦੌਰਾਨ ਸਾਬਕਾ ਡੀਜੀਪੀ ਅਪਣੇ ਹਾਲੀਆ ਮੀਡੀਆ ਬਿਆਨਾਂ ਅਤੇ ਦਾਅਵਿਆਂ ਉਤੇ ਕਾਇਮ ਰਹੇ ਦੱਸੇ ਜਾਂਦੇ ਹਨ। ਮੰਨਿਆ ਜਾ ਰਿਹਾ ਕਿ ਸੈਣੀ ਤੋਂ ਮਗਰੋਂ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਬਾਦਲ ਤੋਂ ਦੁਬਾਰਾ ਪੁੱਛਗਿੱਛ ਹੋ ਸਕਦੀ ਹੈ।

ਇਸ ਮਾਮਲੇ ਵਿਚ ਸਿਟ ਵਲੋਂ ਪਹਿਲਾਂ ਹੀ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਕੋਲੋਂ ਰਾਮ ਰਹੀਮ ਮਾਫੀ ਮਾਮਲੇ ਵਿਚ ਭੂਮਿਕਾ ਬਾਰੇ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ। ਦੱਸਣਯੋਗ ਹੈ ਕਿ ਸੁਮੇਧ ਸਿੰਘ ਸੈਣੀ ਨੂੰ ਵੀ ਅੱਜ ਪੰਜਾਬ ਪੁਲਿਸ ਹੈੱਡ ਕੁਅਰਟਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿੱਥੇ ਕਿ ਅੱਜ ਸਵੇਰ ਵੇਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਲੋਂ 2015 ਵਿਚ ਗੋਲੀਕਾਂਡ ਵਾਪਰਣ ਮੌਕੇ ਬਣਾਈ ਗਈ ਆਈਪੀਐਸ ਸਹੋਤਾ ਦੀ ਅਗਵਾਈ ਵਿਚ ਗਠਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਮੌਜੂਦਾ ਆਈਪੀਐਸ ਪ੍ਰਬੋਧ ਚੰਦਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੂੰ ਮਿਲੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement