
ਪਿਛਲੇ ਦਿਨੀਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਤੇ ਇਕ ਵਿਵਾਦਿਤ ਬਿਆਨ ਦਿੱਤਾ ਸੀ ਅਤੇ ਇਸ ਬਿਆਨ ਤੇ ਹਰ ਇਕ ਵੱਲੋਂ ਵਿਰੋਸ਼ ਕੀਤਾ ਗਿਆ ਹੈ
ਚੰਡੀਗੜ੍ਹ- ਪਿਛਲੇ ਦਿਨੀਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਤੇ ਇਕ ਵਿਵਾਦਿਤ ਬਿਆਨ ਦਿੱਤਾ ਸੀ ਅਤੇ ਇਸ ਬਿਆਨ ਤੇ ਹਰ ਇਕ ਵੱਲੋਂ ਵਿਰੋਸ਼ ਕੀਤਾ ਗਿਆ ਹੈ ਤੇ ਹੁਣ ਡੀਜੀਪੀ ਨੂੰ ਬਰਖਾਸਤ ਕਰਨ ਦੀ ਮੰਗ ਵੀ ਉੱਠਣ ਲੱਗੀ ਹੈ। ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵੀ ਡੀਜੀਪੀ ਨੂੰ ਲੰਮੇ ਹੱਥੀ ਲਿਆ।
DGP Dinkar Gupta
ਉਹਨਾਂ ਨੇ ਕਿਹਾ ਡੀਜੀਪੀ ਜੋ ਕਿ ਅਰੂਸਾ ਆਲਮ ਵੱਲੋਂ ਲਗਾਏ ਗਏ ਹਨ ਉਹਨਾਂ ਕਿਹਾ ਕਿ ਜੇ ਡੀਜੀਪੀ ਉਹਨਾਂ ਵੱਲੋਂ ਲਗਾਏ ਗਏ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਾਡੇ ਗੁਰਧਾਮਾਂ ਬਾਰੇ ਮੰਦਾ ਬੋਲੇ। ਉਹਨਾਂ ਕਿਹਾ ਉਹ ਪੰਜਾਬ ਦੇ ਡੀਜੀਪੀ ਹਨ ਪਰ ਉਹਨਾਂ ਦੇ ਹੁੰਦੇ ਹੋਏ ਵੀ ਦਿਨ ਦਿਹਾੜੇ ਲੁਧਿਆਣੇ ਵਰਗੇ ਸ਼ਹਿਰ ਵਿਚੋਂ 34 ਕਿਲੋ ਸੋਨਾ ਚੋਰੀ ਹੋ ਜਾਂਦਾ ਹੈ
Captain amarinder singh
ਅਤੇ ਦਿਨ ਦੇ 8-8 ਬਲਾਤਕਾਰ ਹੋ ਜਾਂਦੇ ਹਨ ਅਤੇ ਗਲੀ-ਗਲੀ ਚਿੱਟਾ ਵਿਕ ਰਿਹਾ ਹੈ।ਡੀਜੀਪੀ ਅਜਿਹੇ ਮੁੱਦਿਆਂ ਵੱਲ ਧਿਆਨ ਕਦੋਂ ਦੇਣਗੇ। ਉਹ ਆਪਣੀ ਪੀੜ੍ਹੀ ਥੱਲੇ ਸੋਟਾ ਕਦੋਂ ਮਾਰਨਗੇ। ਉਹਨਾਂ ਨੇ ਡੀਜੀਪੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਉਹਨਾਂ ਕਿਹਾ ਕਿ ਡੀਜੀਪੀ ਨੂੰ ਉਹਨਾਂ ਦੇ ਇਸ ਅਹੁਦੇ ਤੋਂ ਤੁਰੰਤ ਚੱਲਦਾ ਕਰੋ।