ਐਡਵੋਕੇਟ ਚਰਨਪਾਲ ਬਾਗੜੀ ਨੇ ਦੱਸਿਆ ਪ੍ਰਾਈਵੇਟ ਸਕੂਲ ਕਿਵੇਂ ਕਰ ਰਹੇ ਨੇ ਮਾਪਿਆਂ ਦੀ ਲੁੱਟ
Published : Feb 25, 2021, 7:16 pm IST
Updated : Feb 25, 2021, 7:17 pm IST
SHARE ARTICLE
Bhogal and Bagri
Bhogal and Bagri

ਅਦਾਲਤੀ ਹੁਕਮਾਂ ਦੀ ਨਿੱਜੀ ਸਕੂਲ ਉਡਾ ਰਹੇ ਨੇ ਧੱਜੀਆਂ...

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਸਕੂਲਾਂ ਵਲੋਂ ਮਾਪਿਆਂ ਦੀ ਕਿਤਾਬਾਂ ’ਚ ਲੁੱਟ, ਹਰ ਸਾਲ ਦਾਖ਼ਲਾ ਫ਼ੀਸ ਦੀ ਲੁੱਟ, ਬਿਲਡਿੰਗ ਫ਼ੰਡ ਦੇ ਨਾਂ ’ਤੇ ਲੁੱਟ, ਸਾਲਾਨਾ ਫ਼ੰਡ ਦੇ ਨਾਮ ’ਤੇ ਲੁੱਟ, ਵਰਦੀਆਂ ’ਚ ਲੁੱਟ ਕੀਤੀ ਜਾ ਰਹੀ ਹੈ। ਲਾਕਡਾਊਨ ਦੌਰਾਨ ਬੰਦ ਰਹੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਵਸੂਲਣ ਦੇ ਮਾਮਲੇ ’ਤੇ ਬੱਚਿਆਂ ਅਤੇ ਮਾਪਿਆਂ ‘ਤੇ ਫੀਸਾਂ ਵਸੂਲਣ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਲਾਕਡਾਊਨ-ਕਰਫਿਊ ਦੇ ਤਿੰਨ ਮਹੀਨਿਆਂ ਦੌਰਾਨ ਸਕੂਲ ਬੰਦ ਰਹਿਣ ਕਾਰਨ ਬੱਚੇ ਆਪੋ ਆਪਣੇ ਘਰਾਂ ਵਿੱਚ ਹੀ ਬੰਦ ਰਹੇ ਸਨ ਅਤੇ ਇਸ ਦੌਰਾਨ ਬੱਚਿਆ ਦੇ ਮਾਪਿਆਂ ਦੇ ਕੰਮ ਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਸਕੂਲ ਫੀਸਾਂ ਦੇ ਮਸਲੇ ਦੀ ਹਾਈਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਇਸ ਦੌਰਾਨ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨੇ ਸਕੂਲ ਫੀਸਾਂ ਦੇ ਮੁੱਦੇ ਨੂੰ ਲੈ ਕੇ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ।

Online Class Online Class

ਇਸ ਦੌਰਾਨ ਐਡਵੋਕੇਟ ਬਾਗੜੀ ਨੇ ਕਿਹਾ ਕਿ 1/10/2020 ਵਾਲੇ ਆਡਰ ਵਿਚ ਕੋਰਟ ਨੇ ਕਿਹਾ ਸੀ ਕਿ ਜਿਹੜੇ ਸਕੂਲ ਬੱਚਿਆਂ ਨੂੰ ਡੇਅ-ਟੂ-ਡੇਅ ਆਨਲਾਈਨ ਐਜੂਕੇਸ਼ਨ ਦੇ ਰਹੇ ਹਨ, ਉਹ ਟਿਊਸ਼ਨ ਫੀਸ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲ ਬੱਚਿਆਂ ਨੂੰ ਵਟਸਅੱਪ ‘ਤੇ ਕੰਮ ਭੇਜ ਰਹੇ ਹਨ, ਉਹ ਸਕੂਲ ਬੱਚਿਆਂ ਤੋਂ ਟਿਊਸ਼ਨ ਫੀਸ ਜਾਂ ਟ੍ਰਾਂਸਪੋਰਟ ਫੀਸ ਨਹੀਂ ਲੈ ਸਕਦੇ। ਬਾਗੜੀ ਨੇ ਦੱਸਿਆ ਕਿ 1/10/20 ਸੁਣਵਾਈ ਤੋਂ ਬਾਅਦ ਸਕੂਲ ਵਾਲੇ ਰੀਕਾਲਿੰਗ ਲਈ ਕੋਰਟ ਗਏ ਸਨ ਤਾਂ ਉਹ ਡਵੀਜਨ ਬੈਂਚ ਵੱਲੋਂ ਡਿਸਮਿਸ ਕਰ ਦਿੱਤੀ ਗਈ ਸੀ।

Online Class Online Class

ਉਸਤੋਂ ਬਾਅਦ ਸਕੂਲ ਵਾਲੇ ਸੁਪਰੀਮ ਕੋਰਟ ਗਏ ਤਾਂ ਉਥੇ ਵੀ ਪੂਰਾ ਆਡਰ ਸਟੇਅ ਨਹੀਂ ਹੋ ਸਕਿਆ। ਬਾਗੜੀ ਨੇ ਦੱਸਿਆ ਕਿ ਮੇਰੇ ਕੋਲ ਮਾਪਿਆਂ ਦੀਆਂ ਕੰਪਲੇਟਸ ਵੀ ਆਉਂਦੀਆਂ ਰਹੀਆਂ ਕਿ ਸਕੂਲ ਵਾਲੇ ਸਾਥੋਂ ਸਲਾਨਾ ਖਰਚਾ ਵੀ ਮੰਗ ਰਹੇ ਹਨ ਕਿਉਂਕਿ ਸੈਸ਼ਨ ਬਦਲ ਰਿਹਾ ਹੈ ਅਤੇ ਬੱਚਿਆਂ ਦੇ ਮਾਪਿਆਂ ਉਤੇ ਵੱਖ-ਵੱਖ ਤਰ੍ਹਾਂ ਦਾ ਦਬਾਅ ਪਾਏ ਜਾ ਰਹੇ ਹਨ ਕਿ ਤੁਸੀਂ ਸਲਾਨਾ ਖਰਚਾ ਦਓ ਤਾਂ ਅਸੀਂ ਬੱਚਾ ਪ੍ਰਮੋਟ ਕਰਾਂਗੇ ਅਤੇ ਕਈਂ ਬੱਚਿਆਂ ਨੂੰ ਆਨਲਾਈਨ ਐਜੂਕੇਸ਼ਨ ਤੋਂ ਕੱਢ ਵੀ ਦਿੱਤਾ ਗਿਆ।

Private SchoolPrivate School

ਉਨ੍ਹਾਂ ਦੱਸਿਆ ਕਿ ਹੁਣ ਜਦੋਂ 10/2/2021 ਨੂੰ ਇਸ ਕੇਸ ਦੀ ਦੁਬਾਰਾ ਸੁਣਵਾਈ ਹੋਈ ਤਾਂ ਉਦੋਂ ਮੈਂ ਕੋਰਟ ਸਾਹਮਣੇ ਇਹ ਡਿਟੇਲਜ਼ ਰੱਖੀਆਂ ਕਿ ਤੁਹਾਡੇ ਹੀ ਆਡਰਾਂ ਦੀ ਤੋਹੀਨ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਵੱਲੋਂ ਪੰਜਾਬ ਸਰਕਾਰ ਦਾ ਆਡਰਾਂ ਦੀ ਵੀ ਤੋਹੀਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਰਿਕਾਰਡ ਅਨੁਸਾਰ ਪ੍ਰਾਈਵੇਟ ਸਕੂਲ ਹੋਰ ਖਰਚਿਆਂ ਤੋਂ ਬਿਨਾਂ ਮਾਪਿਆਂ ਤੋਂ ਟਿਊਸ਼ਨ ਫੀਸ ਲੈ ਕੇ ਵੀ ਲੱਖਾਂ ਰੁਪਏ ਦਾ ਲਾਭ ਕਮਾ ਰਹੇ ਹਨ।      

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement