
ਕਿਹਾ, ਕਿਸੇ ਦੀ ਨਿਯੁਕਤੀ ਦਾ ਅਧਿਕਾਰ ਹਾਈ ਕਮਾਨ ਕੋਲ ਹੁੰਦੈ
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਵਿਚ ਦਿੱਤੇ ਗਏ ਬਿਆਨ ਨੇ ਪਾਰਟੀ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਪਾਰਟੀ ਸੂਤਰਾਂ ਮੁਤਾਬਕ ਸੁਨੀਲ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਉਂਦੀਆਂ ਅਸੰਬਲੀ ਚੋਣਾਂ ਦੌਰਾਨ ਮੁੜ ਮੁੱਖ ਮੰਤਰੀ ਵਜੋਂ ਪੇਸ਼ ਕਰਨ ਵਾਲਾ ਬਿਆਨ ਬੇਵਜ੍ਹਾ ਨਹੀਂ ਦਾਗਿਆ ਗਿਆ।
shamsher singh dullo
ਦੂਜੇ ਪਾਸੇ ਪਾਰਟੀ ਅੰਦਰਲੇ ਸੀਨੀਅਰ ਆਗੂਆਂ ਨੇ ਵੀ ਇਸ 'ਤੇ ਕਿੰਤੂ-ਪ੍ਰੰਤੂ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁਲੋ ਨੇ ਵੀ ਸੁਨੀਲ ਜਾਖੜ ਦੇ ਬਿਆਨ ’ਤੇ ਸਵਾਲ ਖੜੇ ਕੀਤੇ ਹਨ।
Sunil Jakhar
ਸੁਨੀਲ ਜਾਖੜ ’ਤੇ ਨਿਸ਼ਾਨਾ ਸਾਧਦਿਆ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਐਲਾਨ ਕਰਨ ਵਾਲੇ ਜਾਖੜ ਨੇ ਕੀ ਖ਼ੁਦ ਨੂੰ ਪ੍ਰਧਾਨ ਵੀ ਖੁਦ ਹੀ ਨਿਯੁਕਤ ਕੀਤਾ ਸੀ ਜਾਂ ਹਾਈਕਮਾਨ ਨੇ ਕੀਤਾ ਸੀ? ਜਾਖੜ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਹਾਈਕਮਾਨ ਦੇ ਅਧਿਕਾਰ ਖ਼ੇਤਰ ਵਿਚ ਦਖਲ ਨਹੀਂ ਦੇਣਾ ਚਾਹੀਦਾ।