
ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਇਹ ਵੀ ਕੁਮੈਂਟ ਕੀਤੇ ਜਾ ਰਹੇ ਹਨ ਕਿ ਭਗਵੰਤ ਮਾਨ ਵੱਲੋਂ ਜੋ ਇਹ ਕੰਮ ਕੀਤਾ ਗਿਆ ਹੈ ਅਤਿ ਸ਼ਲਾਘਾਯੋਗ ਹੈ।
ਚੰਡੀਗੜ੍ਹ : ਯੂਕਰੇਨ ਅਤੇ ਰੂਸ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਯੂਕਰੇਨ ਵਿਚ ਫਸੇ ਪੰਜਾਬੀ ਮਦਦ ਦੀ ਲਗਾਤਾਰ ਗੁਹਾਰ ਲਗਾ ਰਹੇ ਹਨ। ਬੀਤੇ ਦਿਨ ਵੀ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਸਨ ਤੇ ਹੁਣ ਪੰਜਾਬੀਆਂ ਦੀ ਮਦਦ ਲਈ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਅੱਗੇ ਆਏ ਹਨ। ਉਹਨਾਂ ਨੇ ਵੀ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਜਿਸ ’ਚ ਉਨ੍ਹਾਂ ਨੇ ਯੂਕਰੇਨ ਵਿਚ ਫਸੇ ਪੰਜਾਬੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਨੰਬਰ ਜਾਰੀ ਕੀਤਾ ਹੈ।
ਇਸ ਸਬੰਧ ’ਚ ਲੋਕਾਂ ਨੂੰ ਬੇਨਤੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਯੂਕਰੇਨ ਵਿਚ ਜਿਹੜੇ ਵੀ ਪੰਜਾਬੀ ਇਸ ਸਮੇਂ ਕਿਸੇ ਵੀ ਥਾਂ ’ਤੇ ਫਸੇ ਹੋਏ ਹਨ, ਉਹ ਸਭ ਉਪਰੋਕਤ ਨੰਬਰ 'ਤੇ ਸੰਪਰਕ ਜ਼ਰੂਰ ਕਰਨ। ਇਸ ਨੰਬਰ ’ਤੇ ਸੰਪਰਕ ਕਰਨ ਵਾਲੇ ਹਰੇਕ ਪੰਜਾਬੀ ਦੀ ਪਾਰਟੀ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।
ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਇਹ ਵੀ ਕੁਮੈਂਟ ਕੀਤੇ ਜਾ ਰਹੇ ਹਨ ਕਿ ਭਗਵੰਤ ਮਾਨ ਵੱਲੋਂ ਜੋ ਇਹ ਕੰਮ ਕੀਤਾ ਗਿਆ ਹੈ ਅਤਿ ਸ਼ਲਾਘਾਯੋਗ ਹੈ। ਲੋਕ ਕਹਿ ਰਹੇ ਹਨ ਕਿ ਇਨਸਾਨੀਅਤ ਨੂੰ ਬਚਾਉਣ ਲਈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਮਦਦ ਕਰਨ ਲਈ ਭਗਵੰਤ ਮਾਨ ਵਰਗਾ ਇਨਸਾਨ ਨਹੀਂ ਮਿਲਦਾ।