ਜੇਕਰ ਤੁਹਾਡਾ ਵੀ ਆਧਾਰ ਕਾਰਡ 10 ਸਾਲ ਤੋਂ ਪੁਰਾਣਾ ਤਾਂ ਅੱਜ ਹੀ ਕਰਵਾਓ ਅਪਡੇਟ ਨਹੀਂ ਤਾਂ.... 
Published : Feb 25, 2023, 1:38 pm IST
Updated : Feb 25, 2023, 1:45 pm IST
SHARE ARTICLE
Aadhaar Card
Aadhaar Card

ਇਸ ਕੰਮ ਨੂੰ ਆਫਲਾਈਨ ਤਰੀਕੇ ਨਾਲ ਜੇ ਕੀਤਾ ਜਾਂਦਾ ਹੈ ਤਾਂ 50 ਰੁਪਏ ਦੇਣੇ ਪੈਣਗੇ।

ਚੰਡੀਗੜ੍ਹ  : ਯੂ. ਟੀ. ਪ੍ਰਸ਼ਾਸਨ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਸ਼ਹਿਰ ਦੇ ਜਿਨਾਂ ਲੋਕਾਂ ਨੇ 10 ਸਾਲ ਪਹਿਲਾਂ ਦਾ ਆਧਾਰ ਕਾਰਡ ਬਣਵਾਇਆ ਹੋਇਆ ਹੈ ਉਹ ਉਸ ਨੂੰ ਅਪਡੇਟ ਕਰਵਾ ਲੈਣ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਆਧਾਰ ਨਾਲ ਜੁੜੀਆਂ ਵੱਖ-ਵੱਖ ਸੇਵਾਵਾਂ ਤੋਂ ਵਾਂਝੇ ਰਹਿ ਸਕਦੇ ਹਨ। ਚੰਡੀਗੜ੍ਹ ਖੇਤਰੀ ਦਫ਼ਤਰ ਯੂ. ਆਈ. ਡੀ. ਏ. ਆਈ. ਦੇ ਉਪ ਡਾਇਰੈਕਟਰ ਜਨਰਲ ਭਾਵਨਾ ਗਰਗ ਨੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਯੋਜਨਾਵਾਂ ਸਬੰਧੀ ਜਾਣੂ ਕਰਵਾਇਆ। ਦੱਸਿਆ ਗਿਆ ਕਿ 10 ਸਾਲ ਪਹਿਲਾਂ ਬਣੇ ਆਧਾਰ ਕਾਰਡ ਧਾਰਕਾਂ ਨੂੰ ਹੁਣ ਅਪਡੇਟ ਕਰਵਾਉਣੇ ਪੈਣਗੇ। 

ਲੋਕਾਂ ਨੂੰ ਆਧਾਰ ਕਾਰਡ 'ਚ ਡਿਟੇਲ ਜਿਵੇਂ ਨਾਂ, ਪਤਾ ਅਤੇ ਮੋਬਾਇਲ ਨੰਬਰ ਅਪਡੇਟ ਕਰਨਾ ਪਵੇਗਾ, ਤਾਂ ਜੋ ਆਧਾਰ ਕਾਰਡ ਨਾਲ ਸਬੰਧਿਤ ਧੋਖਾਧੜੀ ਅਤੇ ਘਪਲਿਆਂ ਨੂੰ ਰੋਕਿਆ ਜਾ ਸਕੇ। ਦੱਸਿਆ ਗਿਆ ਕਿ ਲੋਕ ਪਛਾਣ ਅਤੇ ਪਤਾ ਵੈਰੀਫਾਈ ਕਰਨ ਲਈ ਦਸਤਾਵੇਜ਼ਾਂ ਨੂੰ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਸੌਖ ਨਾਲ ਅਪਡੇਟ ਕਰ ਸਕਦੇ ਹਨ। ਆਧਾਰ ਕਾਰਡ 'ਚ ਪਛਾਣ ਅਤੇ ਪਤੇ ਨਾਲ ਜੁੜੇ ਦਸਤਾਵੇਜ਼ਾਂ ਨੂੰ ਆਨਲਾਈਨ ਤਰੀਕੇ ਨਾਲ ਅਪਡੇਟ ਕਰਨ ਦੀ ਫ਼ੀਸ 25 ਰੁਪਏ ਹੈ। ਉੱਥੇ ਹੀ, ਇਸ ਕੰਮ ਨੂੰ ਆਫਲਾਈਨ ਤਰੀਕੇ ਨਾਲ ਜੇ ਕੀਤਾ ਜਾਂਦਾ ਹੈ ਤਾਂ 50 ਰੁਪਏ ਦੇਣੇ ਪੈਣਗੇ।

Aadhaar Card Holders Aadhaar Card  

ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਚੰਡੀਗੜ੍ਹ ਵਿਚ ਪਹਿਲਾਂ ਹੀ 18 ਤੋਂ ਜ਼ਿਆਦਾ ਉਮਰ ਵਰਗ ਲਈ 100 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਦੇ ਆਧਾਰ ਕਾਰਡ ਬਣ ਗਏ ਹਨ। ਇਹੀ ਕਾਰਨ ਹੈ ਕਿ ਚੰਡੀਗੜ੍ਹ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਵਿਅਕਤੀ ਜੇਕਰ ਆਧਾਰ ਕਾਰਡ ਬਣਾਉਣ ਲਈ ਅਰਜ਼ੀ ਦੇਵੇਗਾ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਿੱਜੀ ਤੌਰ 'ਤੇ ਸੰਪਰਕ ਕਰ ਕੇ ਉਸ ਦੇ ਬਿਨੈਕਾਰਾਂ ਨੂੰ ਚੈੱਕ ਕੀਤਾ ਜਾਵੇਗਾ ਕਿ ਉਹ ਠੀਕ ਹਨ ਜਾਂ ਨਹੀਂ। ਵਿਭਾਗ ਕੋਲ ਸਧਾਰਨ ਰੋਜ਼ਾਨਾ ਆਧਾਰ ਕਾਰਡ ਬਣਾਉਣ ਲਈ 100 ਅਰਜ਼ੀਆਂ ਆਉਂਦੀਆਂ ਹਨ। ਪ੍ਰਸ਼ਾਸਨ ਨੇ ਇਸ ਪ੍ਰਕਿਰਿਆ ਵਿਚ ਲੋਕਾਂ ਤੋਂ ਸਹਿਯੋਗ ਮੰਗਿਆ ਹੈ, ਤਾਂ ਜੋ ਬਿਨਾਂ ਕਿਸੇ ਪਰੇਸ਼ਾਨੀ ਦੇ ਉਨ੍ਹਾਂ ਦਾ ਆਧਾਰ ਕਾਰਡ ਬਣ ਸਕੇ।    

Tags: aadhaar card

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement