ਜਿਸ ਬੈਂਕ ਵਿਚ ਕੀਤਾ 30 ਸਾਲ ਕੰਮ ਉਸੇ ਬੈਂਕ ਨੂੰ ਲਗਾਉਣ ਲੱਗਾ ਸੀ ਲੱਖਾਂ ਦਾ ਚੂਨਾ, ਮਿਲੀ ਇਹ ਸਜ਼ਾ 
Published : Feb 25, 2023, 3:01 pm IST
Updated : Feb 25, 2023, 3:01 pm IST
SHARE ARTICLE
File Photo
File Photo

ਜਦੋਂ ਚੈੱਕ ਦੀ ਜਾਂਚ ਕੀਤੀ ਗਈ ਤਾਂ ਸਬੰਧਤ ਕੰਪਨੀ ਤੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਦੋਵੇਂ ਚੈੱਕ ਜਾਅਲੀ ਪਾਏ ਗਏ।

ਚੰਡੀਗੜ੍ਹ - ਬੈਂਕ ਵਿਚ ਜਾਅਲੀ ਚੈੱਕ ਲਗਾਉਣ ਦੇ ਦੋਸ਼ੀ ਗੁਰਦੇਵ ਸਿੰਘ ਵਾਸੀ ਗਰੀਨ ਐਨਕਲੇਵ, ਜ਼ੀਰਕਪੁਰ ਨੂੰ ਜ਼ਿਲ੍ਹਾ ਅਦਾਲਤ ਨੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਤਿੰਨ ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਸ ਮਾਮਲੇ ਵਿਚ ਸੈਕਟਰ-17 ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਅਸਿਸਟੈਂਟ ਜਨਰਲ ਮੈਨੇਜਰ ਨੇ ਗੁਰਦੇਵ ਸਿੰਘ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਗੁਰਦੇਵ ਸਿੰਘ ਨੇ ਬੈਂਕ ਨਾਲ ਠੱਗੀ ਮਾਰੀ ਸੀ, ਜਿਸ ਤੋਂ ਬਾਅਦ ਸੈਕਟਰ-17 ਥਾਣੇ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ 14 ਜੂਨ 2012 ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।  

ਇਹ ਵੀ ਪੜ੍ਹੋ - ਸਮਾਰਟ ਸਿਟੀ 'ਚ ਜ਼ਮੀਨ ਦਿਵਾਉਣ ਅਤੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਸਾਬਕਾ ਸੈਨਿਕਾਂ ਨਾਲ 150 ਕਰੋੜ ਦੀ ਠੱਗੀ 

ਐਸਬੀਆਈ ਦੇ ਅਸਿਸਟੈਂਟ ਜਨਰਲ ਮੈਨੇਜਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਗੁਰਦੇਵ ਸਿੰਘ ਨੇ ਇੱਕ ਪ੍ਰਾਈਵੇਟ ਕੰਪਨੀ ਦੇ ਚਾਲੂ ਖਾਤੇ ਵਿੱਚ ਦੋ ਜਾਅਲੀ ਬਿੱਲ ਜਮ੍ਹਾਂ ਕਰਵਾਏ ਸਨ। 9 ਮੁਲਜ਼ਮਾਂ ਨੇ ਜੂਨ 2012 ਨੂੰ 9,90,000 ਰੁਪਏ ਅਤੇ 10 ਜੂਨ 2012 ਨੂੰ 9,80,000 ਰੁਪਏ ਦਾ ਚੈੱਕ ਬੈਂਕ ਵਿਚ ਜਮ੍ਹਾਂ ਕਰਵਾ ਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ।ਜਦੋਂ ਚੈੱਕ ਦੀ ਜਾਂਚ ਕੀਤੀ ਗਈ ਤਾਂ ਸਬੰਧਤ ਕੰਪਨੀ ਤੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਦੋਵੇਂ ਚੈੱਕ ਜਾਅਲੀ ਪਾਏ ਗਏ।

ਇਹ ਵੀ ਪੜ੍ਹੋ - ਮਾਣ ਵਾਲੀ ਗੱਲ, ਕੈਨੇਡਾ ਦੇ ਪਹਿਲੇ 10 ਉਦਯੋਗਪਤੀਆਂ 'ਚ ਦੋ ਪੰਜਾਬੀ ਸ਼ਾਮਲ

ਪੁਲਿਸ ਨੇ ਬੈਂਕ ਦੀ ਸ਼ਿਕਾਇਤ ’ਤੇ ਗੁਰਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਦੋਸ਼ੀ ਗੁਰਦੇਵ ਸਿੰਘ ਐਸਬੀਆਈ ਦਾ ਸੇਵਾਮੁਕਤ ਮੁਲਾਜ਼ਮ ਹੈ। ਉਹ 30 ਸਾਲ ਦੀ ਸੇਵਾ ਤੋਂ ਬਾਅਦ ਸਾਲ 2001 ਵਿਚ ਸੀਨੀਅਰ ਸਹਾਇਕ ਵਜੋਂ ਸੇਵਾਮੁਕਤ ਹੋਏ। ਉਹ ਸੈਕਟਰ-17 ਵਿਚ SBI ਦੀ ਇੱਕ ਸ਼ਾਖਾ ਵਿਚ ਬਤੌਰ  ਕੈਸ਼ੀਅਰ ਵੀ ਰਹਿ ਚੁੱਕਾ ਹੈ। 

Tags: #punjab

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement