ਪੰਜਾਬ 'ਚ ਅਗਨੀਵੀਰ ਭਰਤੀ ਪ੍ਰਕਿਰਿਆ ਵਿੱਚ ਹੋਇਆ ਬਦਲਾਅ, ਪੜ੍ਹੋ ਵੇਰਵਾ 

By : KOMALJEET

Published : Feb 25, 2023, 3:56 pm IST
Updated : Feb 25, 2023, 3:56 pm IST
SHARE ARTICLE
representational Image
representational Image

ਪਹਿਲਾਂ ਹੋਵੇਗੀ ਸਾਂਝੀ ਦਾਖਲਾ ਪ੍ਰੀਖਿਆ ਤੇ ਫਿਰ ਹੋਵੇਗਾ ਫਿਜ਼ੀਕਲ ਟੈਸਟ 

15 ਮਾਰਚ ਤੱਕ ਕੀਤੀ ਜਾਵੇਗੀ ਰਜਿਸਟ੍ਰੇਸ਼ਨ 

ਮੋਹਾਲੀ : ਇਸ ਸਾਲ ਤੋਂ ਭਾਰਤੀ ਫੌਜ 'ਚ ਭਰਤੀ ਪ੍ਰਕਿਰਿਆ 'ਚ ਬਦਲਾਅ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਇਸ ਸਾਲ ਤੋਂ ਫੌਜ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਪਹਿਲੀ ਆਨਲਾਈਨ ਕਾਮਨ ਐਂਟਰੈਂਸ ਐਗਜ਼ਾਮ (ਸਾਂਝੀ ਦਾਖਲਾ ਪ੍ਰੀਖਿਆ) ਲਈ ਜਾਵੇਗੀ। ਕਾਮਨ ਐਂਟਰੈਂਸ ਇਮਤਿਹਾਨ ਦੇ ਸਾਰੇ ਸਫਲ ਉਮੀਦਵਾਰਾਂ ਦੀ ਪਹਿਲਾਂ ਵਾਂਗ ਸਰੀਰਕ ਭਰਤੀ ਰੈਲੀ ਹੋਵੇਗੀ। ਰੈਲੀ ਦੇ ਸਥਾਨ ਅਤੇ ਮਿਤੀ ਦੇ ਵੇਰਵੇ ਵੱਖਰੇ ਤੌਰ 'ਤੇ ਐਲਾਨ ਕੀਤੇ ਜਾਣਗੇ। ਜਿਸ ਲਈ ਦੇਸ਼ ਭਰ ਵਿੱਚ 176 ਕੇਂਦਰ ਬਣਾਏ ਗਏ ਹਨ, ਹਰ ਨੌਜਵਾਨ ਪ੍ਰੀਖਿਆ ਦੇਣ ਲਈ ਪੰਜ ਕਾਡਰ ਚੁਣ ਸਕਦਾ ਹੈ।

ਇਹ ਵੀ ਪੜ੍ਹੋ : ਅਡਾਨੀ-ਹਿੰਡਨਬਰਗ ਵਿਵਾਦ : ਚੋਟੀ ਦੇ 30 ਅਮੀਰਾਂ ਦੀ ਸੂਚੀ ਤੋਂ ਬਾਹਰ ਹੋਏ ਗੌਤਮ ਅਡਾਨੀ

ਭਰਤੀ ਨਿਰਦੇਸ਼ਕ ਕਰਨਲ ਸੌਰਭ ਚਰਨ ਨੇ ਦੱਸਿਆ ਕਿ ਆਨਲਾਈਨ ਪ੍ਰੀਖਿਆਵਾਂ 17 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਅਗਨੀਵੀਰ ਸੈਨਾ ਭਾਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਜੋ 15 ਮਾਰਚ 2023 ਤੱਕ ਜਾਰੀ ਰਹੇਗੀ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ ਸ਼ਾਮਲ ਹੋਣਾ ਚਾਹੁੰਦੇ ਹਨ, ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ- www.joinindianarmy.nic.in ਰਾਹੀਂ ਆਧਾਰ ਕਾਰਡ ਜਾਂ 10ਵੀਂ ਦੇ ਸਰਟੀਫਿਕੇਟ ਨਾਲ ਆਨਲਾਈਨ ਅਰਜ਼ੀ ਦੇ ਸਕਦੇ ਹਨ।

1 ਅਕਤੂਬਰ 2002 ਤੋਂ 1 ਅਪ੍ਰੈਲ 2006 ਦੇ ਵਿਚਕਾਰ ਪੈਦਾ ਹੋਏ ਸਾਰੇ ਯੋਗ ਅਣਵਿਆਹੇ ਮਰਦ/ਔਰਤ ਉਮੀਦਵਾਰ (ਦੋਵੇਂ ਮਿਤੀਆਂ ਸਮੇਤ) ਲੋੜੀਂਦੀ ਵਿਦਿਅਕ ਯੋਗਤਾ ਅਗਨੀਵੀਰ (ਜਨਰਲ ਡਿਊਟੀ, ਅਗਨੀਵੀਰ ਟਰੇਡਸਮੈਨ) (8ਵੀਂ ਅਤੇ 10ਵੀਂ, ਸੀ.ਪੀ.ਐੈੱਨ.ਟੀ./ਸੀ.ਪੀ. ਅਗਨੀਵੀਰ ਟੈਕਨੀਕਲ (ਸਭ ਦੇ ਵਿੱਚ, ਅਗਨੀਵੀਰ ਜਨਰਲ ਡਿਊਟੀ (ਮਹਿਲਾ ਮਿਲਟਰੀ ਪੁਲਿਸ) ਸ਼੍ਰੇਣੀਆਂ ਲਈ ਬਿਨੈਪੱਤਰ ਦੇ ਸਕਦੇ ਹਨ। ਕਾਂਸਟੇਬਲ ਟੈਕਨੀਕਲ (ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ ਵੈਟਰਨਰੀ) ਅਤੇ ਕਾਂਸਟੇਬਲ ਫਾਰਮਾ ਸ਼੍ਰੇਣੀਆਂ ਲਈ ਕਾਬਲ ਪੁਰਸ਼ ਉਮੀਦਵਾਰ ਬਿਨੈ ਕਰ ਸਕਦੇ ਹਨ।

ਇਹ ਵੀ ਪੜ੍ਹੋ :  ਦਿੱਲੀ ਦੰਗਿਆਂ ਨਾਲ ਸਬੰਧਤ ਕੇਸ ਵਿੱਚ ਚਾਰ ਮੁਲਜ਼ਮ ਬਰੀ

ਉਨ੍ਹਾਂ ਦੱਸਿਆ ਕਿ ਸਾਂਝੀ ਦਾਖਲਾ ਪ੍ਰੀਖਿਆ ਕੰਪਿਊਟਰ 'ਤੇ ਲਈ ਜਾਵੇਗੀ। ਇਸ ਸਬੰਧੀ ਜਾਣਕਾਰੀ ਭਾਰਤੀ ਫੌਜ ਦੀ ਵੈੱਬਸਾਈਟ ਅਤੇ ਯੂ-ਟਿਊਬ 'ਤੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਭਿਆਸ ਟੈਸਟ ਵੀ ਵੈੱਬਸਾਈਟ 'ਤੇ ਉਪਲਬਧ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਂਝੀ ਦਾਖਲਾ ਪ੍ਰੀਖਿਆ ਦੀ ਫੀਸ 500 ਰੁਪਏ ਹੈ ਜਿਸ ਵਿੱਚੋਂ 250 ਰੁਪਏ ਸਰਕਾਰ ਵੱਲੋਂ ਅਦਾ ਕੀਤੀ ਜਾਂਦੀ ਹੈ ਅਤੇ ਨੌਜਵਾਨ ਉਮੀਦਵਾਰ ਫੀਸ ਦਾ ਭੁਗਤਾਨ UPI/BHIM ਜਾਂ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਰਾਹੀਂ ਜਾਂ ਕਿਸੇ ਵੱਡੇ ਬੈਂਕ ਰਾਹੀਂ ਕਰ ਸਕਦੇ ਹਨ।

ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਉਮੀਦਵਾਰਾਂ ਨੂੰ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਸਾਂਝੀ ਦਾਖਲਾ ਪ੍ਰੀਖਿਆ ਦੇ ਐਡਮਿਟ ਕਾਰਡ ਉਮੀਦਵਾਰਾਂ ਨੂੰ ਉਕਤ ਵੈੱਬਸਾਈਟ 'ਤੇ 10 ਤੋਂ 14 ਦਿਨ ਪਹਿਲਾਂ ਜਾਰੀ ਕੀਤੇ ਜਾਣਗੇ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੇ ਰਜਿਸਟਰਡ ਈ-ਮੇਲ ਆਈਡੀ ਅਤੇ ਰਜਿਸਟਰਡ ਮੋਬਾਈਲ 'ਤੇ MMS ਰਾਹੀਂ ਦਿੱਤੀ ਜਾਵੇਗੀ। ਆਖਰੀ ਮੈਰਿਟ ਸੂਚੀ ਸਾਂਝੀ ਦਾਖਲਾ ਪ੍ਰੀਖਿਆ ਅਤੇ ਸਰੀਰਕ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਤਿਆਰ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement