
Abohar News: : ਸੁਸਾਈਡ ਨੋਟ 'ਚ ਇਕ ਜੋੜੇ 'ਤੇ 25 ਲੱਖ ਰੁਪਏ ਹੜੱਪਣ ਦਾ ਲਗਾਇਆ ਦੋਸ਼
Physiotherapy doctor committed suicide by hanging himself in Abohar news in punjabi : ਅਬੋਹਰ ਦੀ ਨਵੀਂ ਅਬਾਦੀ ਗਲੀ ਨੰਬਰ 13 ਦੇ ਰਹਿਣ ਵਾਲੇ ਇਕ ਫਿਜ਼ੀਓਥੈਰੇਪੀ ਡਾਕਟਰ ਨੇ ਪਤੀ-ਪਤਨੀ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੁਖੀ ਰਾਜੂ ਚਰਾਇਆ ਅਤੇ ਸ਼ੈਰੀ ਨਰੂਲਾ ਨੂੰ ਸੂਚਨਾ ਦਿਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਸਿਟੀ ਨੰਬਰ 2 ਦੀ ਪੁਲਿਸ ਨੂੰ ਸੂਚਨਾ ਦਿਤੀ।
ਇਹ ਵੀ ਪੜ੍ਹੋ: Kaushambi Firecracker Factory Blast: ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ , 5 ਲੋਕਾਂ ਦੀ ਹੋਈ ਮੌਤ, 10 ਗੰਭੀਰ ਜ਼ਖ਼ਮੀ
ਸੂਚਨਾ ਮਿਲਣ ’ਤੇ ਏਐਸਆਈ ਭੁਪਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਤੇ ਪਤੀ-ਪਤਨੀ ਦਾ ਨਾਂ ਲਿਖਿਆ ਹੋਇਆ ਹੈ। ਪੁਲਿਸ ਨੇ ਇਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Abohar News: ਪੁੱਤ ਨੇ ਬਜ਼ੁਰਗ ਮਾਂ ਦੀ ਕੀਤੀ ਕੁੱਟਮਾਰ, ਤੋੜੀਆਂ ਹੱਡੀਆਂ ਪਸਲੀਆਂ
ਮ੍ਰਿਤਕ ਦਿਨੇਸ਼ ਕੁਮਾਰ ਲਖੀਰਾ (25) ਪੁੱਤਰ ਹਰੀ ਸ਼ੰਕਰ ਦੇ ਭਰਾ ਮੁਕੇਸ਼ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਜਾਗਿਆ ਤਾਂ ਉਸ ਨੇ ਘਰ 'ਚ ਬਣੇ ਕਲੀਨਿਕ 'ਚ ਆਪਣੇ ਭਰਾ ਦੀ ਲਾਸ਼ ਲਟਕਦੀ ਦੇਖੀ, ਜਿਸ ਤੋਂ ਬਾਅਦ ਉਸ ਨੇ ਨਰ ਸੇਵਾ ਸੰਮਤੀ ਦੇ ਮੁਖੀ ਨੂੰ ਸੂਚਨਾ ਦਿਤੀ |ਇਸ ਦੌਰਾਨ ਲਾਸ਼ ਦੇ ਕੋਲ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਵਿਚ ਦਿਨੇਸ਼ ਕੁਮਾਰ ਨੇ ਲਿਖਿਆ ਹੈ ਕਿ ਨਈ ਅਬਾਦੀ ਦੇ ਰਹਿਣ ਵਾਲੇ ਇਕ ਜੋੜੇ ਨੇ ਉਸ ਨੂੰ ਇਕ ਕੰਪਨੀ ਵਿੱਚ 25 ਲੱਖ ਰੁਪਏ ਦਾ ਨਿਵੇਸ਼ ਕਰਵਾਇਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਿਸ ਤੋਂ ਬਾਅਦ ਕੰਪਨੀ ਫਰਾਰ ਹੋ ਗਈ। ਇਸ 25 ਲੱਖ ਰੁਪਏ 'ਚੋਂ ਕੁਝ ਪੈਸੇ ਉਸ ਦੇ ਅਤੇ ਕੁਝ ਹੋਰ ਲੋਕਾਂ ਦੇ ਸਨ। ਕੰਪਨੀ ਛੱਡ ਕੇ ਭੱਜਣ ਤੋਂ ਬਾਅਦ ਪੈਸੇ ਲਗਾਉਣ ਵਾਲੇ ਲੋਕਾਂ ਨੇ ਉਸਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ। ਮ੍ਰਿਤਕ ਨੇ ਜੋੜੇ ਤੋਂ 25 ਲੱਖ ਰੁਪਏ ਮੰਗੇ ਪਰ ਪਤੀ-ਪਤਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ। ਮ੍ਰਿਤਕ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਉਕਤ ਜੋੜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਏਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
(For more Punjabi news apart from Physiotherapy doctor committed suicide by hanging himself in Abohar news in punjabi, stay tuned to Rozana Spokesman)