Kaushambi Firecracker Factory Blast: ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ , 5 ਲੋਕਾਂ ਦੀ ਹੋਈ ਮੌਤ, 10 ਗੰਭੀਰ ਜ਼ਖ਼ਮੀ
Published : Feb 25, 2024, 2:09 pm IST
Updated : Feb 25, 2024, 3:11 pm IST
SHARE ARTICLE
Kaushambi Firecracker Factory Blast News in punjabi
Kaushambi Firecracker Factory Blast News in punjabi

Kaushambi Firecracker Factory Blast: ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਦੀ ਅਸ਼ੰਕਾ

Kaushambi Firecracker Factory Blast News in punjabi : ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ 'ਚ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 4 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। 2 ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਅੱਗ ਲੱਗਣ ਤੋਂ ਬਾਅਦ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋਇਆ। 10 ਗੰਭੀਰ ਜ਼ਖ਼ਮੀ ਮਜ਼ਦੂਰਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: Abohar News: ਪੁੱਤ ਨੇ ਬਜ਼ੁਰਗ ਮਾਂ ਦੀ ਕੀਤੀ ਕੁੱਟਮਾਰ, ਤੋੜੀਆਂ ਹੱਡੀਆਂ ਪਸਲੀਆਂ

ਫਿਲਹਾਲ ਫੈਕਟਰੀ 'ਚ ਹੋਰ ਵੀ ਕਈ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਫੈਕਟਰੀ ਦੇ ਅੰਦਰ ਕਰੀਬ 24 ਲੋਕ ਕੰਮ ਕਰ ਰਹੇ ਸਨ। ਇਸ ਹਾਦਸੇ ਵਿੱਚ ਫੈਕਟਰੀ ਮਾਲਕ ਦੀ ਵੀ ਮੌਤ ਹੋਣ ਦੀ ਖਬਰ ਦੱਸੀ ਜਾ ਰਹੀ ਹੈ। ਫੈਕਟਰੀ ਵਿਚ ਅੱਗ ਲੱਗਣ ਕਾਰਨ ਪੂਰੇ ਇਲਾਕੇ ਵਿਚ ਧੂੰਆਂ ਫੈਲ ਗਿਆ ਹੈ। ਅੱਗ ਨੇ ਨੇੜਲੇ ਘਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਫਿਲਹਾਲ ਕਈ ਥਾਣਿਆਂ ਦੀ ਪੁਲਿਸ ਬਲ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ: Delhi News: ਡੇਢ ਸਾਲ ਦੀ ਬੱਚੀ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ, ਮੌਕੇ 'ਤੇ ਹੋਈ ਮੌਤ

ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਘਰ ਦੇ ਅੰਦਰ ਸੀ। ਅਚਾਨਕ ਸਾਨੂੰ ਬਹੁਤ ਉੱਚੀ ਆਵਾਜ਼ ਸੁਣਾਈ ਦਿਤੀ। ਪਹਿਲਾਂ ਤਾਂ ਅਸੀਂ ਸੋਚਿਆ ਕਿ ਮੌਸਮ ਖ਼ਰਾਬ ਹੈ ਅਤੇ ਬੱਦਲ ਗਰਜ ਰਹੇ ਹਨ, ਪਰ ਜਦੋਂ ਅਸੀਂ ਬਾਹਰ ਆਏ ਤਾਂ ਅਸਮਾਨ ਵਿਚ ਧੂੰਏਂ ਦਾ ਇੱਕ ਵੱਡਾ ਗੁਬਾਰਾ ਦਿਖਾਈ ਦਿਤਾ। ਫੈਕਟਰੀ ਵਿਚ ਜ਼ੋਰਦਾਰ ਧਮਾਕੇ ਹੋਏ, ਮਜ਼ਦੂਰ ਲਗਭਗ 15 ਫੁੱਟ ਤੱਕ ਛਾਲ ਮਾਰ ਕੇ ਸਾਡੇ ਸਾਹਮਣੇ ਡਿੱਗ ਪਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਇਕ ਤੋਂ ਡੇਢ ਵਿੱਘੇ ਜ਼ਮੀਨ 'ਚ ਹੈ। ਆਲੇ-ਦੁਆਲੇ ਦੇ ਪਿੰਡਾਂ ਦੇ ਦੋ ਦਰਜਨ ਦੇ ਕਰੀਬ ਲੋਕ ਇੱਥੇ ਕੰਮ ਕਰਦੇ ਸਨ। ਨਵੀਂ ਰੰਗੋਲੀ ਫਾਇਰ ਬ੍ਰਿਗੇਡ ਫੈਕਟਰੀ ਦਾ ਨਾਂ ਸੀ। 100 ਮੀਟਰ ਦੀ ਦੂਰੀ 'ਤੇ ਇੱਕ ਪ੍ਰਾਈਵੇਟ ਸਕੂਲ ਹੈ। ਐਤਵਾਰ ਹੋਣ ਕਾਰਨ ਸਕੂਲ ਬੰਦ ਸੀ ਨਹੀਂ ਤਾਂ ਵੱਡਾ ਹਾਦਸਾ ਹੋ ਜਾਣਾ ਸੀ।

ਐਸਪੀ ਬ੍ਰਿਜੇਸ਼ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਮੌਕੇ 'ਤੇ ਮੌਜੂਦ ਹਾਂ। ਬਚਾਅ ਕਾਰਜ ਜਾਰੀ ਹੈ। 4 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਭੇਜਿਆ ਗਿਆ ਹੈ। ਲੋਕ ਫੈਕਟਰੀ ਦੇ ਨੇੜੇ ਨਹੀਂ ਰਹਿੰਦੇ। ਸਿਰਫ਼ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮੌਤ ਹੋਈ ਹੈ। ਇਸ ਫੈਕਟਰੀ ਕੋਲ ਪਟਾਕੇ ਬਣਾਉਣ ਅਤੇ ਵੇਚਣ ਦਾ ਲਾਇਸੈਂਸ ਸੀ।

(For more Punjabi news apart from Kaushambi Firecracker Factory Blast News in punjabi , stay tuned to Rozana Spokesman)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement