
ਮਹਿਤਾ ’ਚ ਦੁਕਾਨ ’ਤੇ ਗੋਲੀਬਾਰੀ ਕਰਨ ਵਾਲੇ ਨੂੰ ਰਿਕਵਰੀ ਲਈ ਘਟਨਾ ਵਾਲੀ ਥਾਂ ਲੈ ਕੇ ਗਈ ਸੀ ਪੁਲਿਸ
ਅੰਮ੍ਰਿਤਸਰ : ਮਹਿਤਾ ’ਚ ਅੱਜ ਪੁਲਿਸ ਮੁਕਾਬਲੇ ’ਚ ਇਕ ਗ੍ਰਿਫ਼ਤਾਰ ਮੁਲਜ਼ਮ ਜ਼ਖ਼ਮੀ ਹੋ ਗਿਆ। ਪੁਲਿਸ ਨੇ ਬੀਤੇ ਦਿਨੀਂ ਇਕ ਦੁਕਾਨਦਾਰ ’ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਰੋਹਿਤ ਨੂੰ ਗ੍ਰਿਫ਼ਤਾਰ ਕੀਤਾ ਸੀ।
ਅੱਜ ਪੁਲਿਸ ਉਸ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਹਥਿਆਰਾਂ ਦੀ ਰਿਕਵਰੀ ਲਈ ਧਰਦਿਉ ਦੇ ਸੁੰਨਸਾਨ ਇਲਾਕੇ ’ਚ ਘਟਨਾ ਵਾਲੀ ਥਾਂ ’ਤੇ ਲੈ ਕੇ ਗਈ ਸੀ ਜਿਸ ਦੌਰਾਨ ਉੁਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਗੋਲੀਬਾਰੀ ਦੌਰਾਨ ਉਸ ਦੀ ਲੱਤ ’ਤੇ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਉਸਹ ਇਸ ਵੇਲੇ ਇਲਾਜ ਲਈ ਹਸਪਤਾਲ ’ਚ ਹੈ ਜਿਥੇ ਉਸ ਦੀ ਹਾਲਤ ਠੀਕ ਦਸੀ ਜਾ ਰਹੀ ਹੈ।