ਸੁਮੇਧ ਸੈਣੀ ਅਤੇ ਉਮਰਾਨੰਗਲ ਦੀ 2 ਅਪ੍ਰੈਲ ਨੂੰ ਸੈਸ਼ਨ ਕੋਰਟ ਵਿਚ ਹੋਵੇਗੀ ਸੁਣਵਾਈ
Published : Mar 25, 2021, 10:55 am IST
Updated : Mar 25, 2021, 10:55 am IST
SHARE ARTICLE
Saini and Umranangal
Saini and Umranangal

ਬਹਿਬਲ ਗੋਲੀ ਕਾਂਡ ਵਿਚ ਮੁਲਜ਼ਮ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ...

ਫ਼ਰੀਦਕੋਟ: ਬਹਿਬਲ ਗੋਲੀ ਕਾਂਡ ਵਿਚ ਮੁਲਜ਼ਮ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਪਹਿਲੀ ਵਾਰ ਫ਼ਰੀਦਕੋਟ ਦੀ ਅਦਾਲਤ ਵਿਚ ਨਿਜੀ ਤੌਰ ’ਤੇ ਪੇਸ਼ ਹੋਏ ਸਨ ਜਿਸ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਇਕ ਲੱਖ ਰੁਪਏ ਦੇ ਜ਼ਮਾਨਤਨਾਮੇ ’ਤੇ ਮੁਚੱਲਕੇ ਭਰਨ ਤੋਂ ਬਾਅਦ ਰਿਹਾਅ ਕਰ ਦਿਤਾ।

Sumedh SainiSumedh Saini

ਹਾਈ ਕੋਰਟ ਨੇ 4 ਮਾਰਚ ਨੂੰ ਸੁਮੇਧ ਸੈਣੀ ਨੂੰ ਅਗਾਉਂ ਜ਼ਮਾਨਤ ਦਿੰਦਿਆਂ ਫ਼ਰੀਦਕੋਟ ਦੀ ਆਦਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿਤੇ ਸਨ ਪਰ ਉਸ ਤੋਂ ਬਾਅਦ ਉਹ ਫ਼ਰੀਦਕੋਟ ਦੀ ਅਦਾਲਤ ਵਿਚ ਆਪ ਨਿਜੀ ਤੌਰ ’ਤੇ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਵਲੋਂ ਅਦਾਲਤ ਵਿਚ ਅੱਜ ਅਰਜ਼ੀ ਦੇ ਕੇ ਅਪਣੀ ਹਾਜ਼ਰੀ ਤੋਂ ਛੋਟ ਮੰਗੀ ਹੈ ਜਿਸ ’ਤੇ ਅਦਾਲਤ ਨੇ ਉਸ ਨੂੰ ਫਿਲਹਾਲ ਅੱਜ ਦੀ ਹਾਜ਼ਰੀ ਲਈ ਛੋਟ ਦੇ ਦਿਤੀ।

Paramraj UmranangalParamraj Umranangal

ਇਸੇ ਤਰ੍ਹਾਂ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਵੀ ਹਾਈਕੋਰਟ ਤੋਂ ਅਗਾਉਂ ਜ਼ਮਾਨਤ ਮਿਲਣ ਮਗਰੋਂ ਇਸ ਮਾਮਲੇ ਵਿਚ ਅੱਜ ਅਦਾਲਤ ਸਾਹਮਣੇ ਪੇਸ਼ ਹੋਏ ਜਿਸ ’ਤੇ ਜੁਡੀਸ਼ੀਅਲ ਮੈਜਿਸਟ੍ਰੇਟ ਸੁਰੇਸ਼ ਕੁਮਾਰ ਨੇ ਅਪਣੇ ਇਕ ਹੁਕਮ ਵਿਚ ਇਨ੍ਹਾਂ ਨੂੰ 2 ਅਪ੍ਰੈਲ ਲਈ ਸੈਸ਼ਨ ਕੋਰਟ ਵਿਚ ਪੇਸ਼ ਹੋਣ ਦਾ ਹੁਕਮ ਕਰਨ ਉਪਰੰਤ ਉਕਤ ਕੇਸ ਸੈਸ਼ਨ ਕੋਰਟ ਵਿਚ ਸਪੁਰਦ ਕਰ ਦਿਤਾ ਹੈ।

Behbal case: Umranangal tried to influence witnesses, says SITUmranangal 

ਐਸਆਈਟੀ ਨੇ ਦੋਹਾਂ ਪੁਲਿਸ ਅਧਿਕਾਰੀਆਂ ਵਿਰੁਧ 15 ਜਨਵਰੀ ਨੂੰ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ। ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ’ਤੇ ਬਹਿਬਲ ਗੋਲੀਕਾਂਡ ਦੀ ਸਾਜਿਸ਼ ਰਚਣ ਦੇ ਵੀ ਦੋਸ਼ ਲੱਗੇ ਹਨ। ਇਨ੍ਹਾਂ ਦੋਹਾਂ ਉੱਚ ਅਹੁੱਦਿਆਂ ’ਤੇ ਤੈਨਾਤ ਰਹੇ ਪੁਲਿਸ ਅਧਿਕਾਰੀਆਂ ਦੇ ਅਦਾਲਤ ਸਾਹਮਣੇ ਪੇਸ਼ ਹੋਣ ਨਾਲ ਬਹਿਬਲ ਗੋਲੀਕਾਂਡ ਕੇਸ ਦੀ ਸੁਣਵਾਈ ਸ਼ੁਰੂ ਹੋਣ ਦੀ ਵੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement