
ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਪਿੰਡ ਉਮਰਾਵਾਲ ਦੇ ਅਮ੍ਰਿਤ ਜਿਸਨੇ ਦੇਸੀ ਜਿੰਮ ਆਪਣੇ ਘਰੇ ਬਣਾ ਕੇ ਮਿਹਨਤ ਕੀਤੀ ਅਤੇ ਕਈਂ ਇੰਟਰਨੈਸ਼ਨਲ ਰਿਕਾਰਡ ਤੋੜੇ।
ਗੁਰਦਾਸਪੁਰ: ਦੇਸੀ ਸ਼ਬਦ ਸੁਣਕੇ ਅਸੀਂ ਬਹੁਤ ਸਧਾਰਣ ਜਿਹਾ ਮਹਿਸੂਸ ਕਰਦੇ ਹਾਂ, ਗੀਤਾਂ ’ਚ ਜਾਂ ਕਿਸੇ ਹੋਰ ਅਜਿਹੇ ਕੰਮਾਂ ਵਿਚ ਦੇਸੀ ਸ਼ਬਦ ਆਪਣੇ ਨਾਲ ਲਗਾ ਕੇ ਲੋਕ ਇਹ ਮਹਿਸੂਸ ਕਰਵਾਉਂਦੇ ਹਨ ਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ ਪਰ ਅਸਲ ਦੇਸੀ ਸ਼ਬਦ ਨੂੰ ਤਰੀਕੇ ਨਾਲ ਵਰਤਿਆ ਅਤੇ ਉਸਤੋਂ ਨਾਮਣਾ ਖੱਟਿਆ, ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਪਿੰਡ ਉਮਰਾਵਾਲ ਦੇ ਅਮ੍ਰਿਤ ਜਿਸਨੇ ਦੇਸੀ ਜਿੰਮ ਆਪਣੇ ਘਰੇ ਬਣਾ ਕੇ ਮਿਹਨਤ ਕੀਤੀ ਅਤੇ ਕਈਂ ਇੰਟਰਨੈਸ਼ਨਲ ਰਿਕਾਰਡ ਤੋੜੇ।
photoਇਸ ਦੌਰਾਨ ਸਪੋਕਸਮੈਨ ਟੀਵੀ ਦੇ ਪੱਤਰਕਾਰ ਨੇ ਅੰਮ੍ਰਿਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ 18 ਸਾਲ ਦੀ ਉਮਰ ਵਿਚ ਦੋ ਵਿਸ਼ਵ ਰਿਕਾਰਡ ਤੋੜ ਦਿੱਤੇ ਹਨ, ਪਹਿਲਾਂ ਵਰਲਡ ਰਿਕਾਰਡ ਆਫ਼ ਇੰਡੀਆ ਵਿਚ ਇੱਕ ਮਿੰਟ ‘ਚ 118 ਨਕਲ ਪੁਸ਼ਅੱਪ ਲਗਾਏ ਸੀ। ਉਨ੍ਹਾਂ ਕਿਹਾ ਕਿ ਮੇਰਾ ਦੂਜਾ ਵਿਸ਼ਵ ਰਿਕਾਰਡ 2020 ਵਿਚ ਬਣਿਆ ਹੈ, ਜਿਸ ‘ਚ ਮੈਂ ਇੰਕ ਮਿੰਟ 30 ਸਕਿੰਟ ਵਿਚ 35 ਸੁਪਰਮੈਨ ਪੁਛਅੱਪ ਲਗਾਏ ਸਨ। ਉਨ੍ਹਾਂ ਕਿਹਾ ਕਿ ਜਿਹੜੇ ਨਕਲ ਪੁਛਅੱਪ ਹਨ ਉਨ੍ਹਾਂ ਨੂੰ ਅਸੀਂ ਮੁੰਠੀਆਂ ਬੰਦ ਕਰਕੇ ਲਗਾਉਂਦੇ ਹਾਂ ਅਤੇ ਜਿਹੜੇ ਅਸੀਂ ਸੁਪਰਮੈਨ ਪੁਛਅੱਪ ਲਗਾਉਂਦੇ ਹਾਂ।
photoਉਨ੍ਹਾਂ ਵਿਚ ਅਸੀਂ ਪੁਛਅੱਪ ਲਗਾ ਕੇ ਆਪਣੇ ਸਰੀਰ ਨੂੰ ਹਵਾ ’ਚ ਲਿਜਾ ਕੇ ਖੋਲ੍ਹਣਾ ਹੁੰਦਾ ਹੈ। ਅੰਮ੍ਰਿਤ ਨੇ ਕਿਹਾ ਕਿ ਪਹਿਲਾਂ ਰਿਕਾਰਡ ਮੈਂ ਨਕਲ ਪੁਛਅੱਪ ਵਿਚ ਯੂਐਸ ਦੇ ਕੂਪਰ ਨੇ ਇਕ ਮਿੰਟ ਵਿਚ 82 ਨਕਲ ਪੁਛਅੱਪ ਲਗਾਏ ਸੀ ਪਰ ਮੈਂ ਇੰਕ ਮਿੰਟ ਵਿਚ 118 ਨਕਲ ਪੁਛਅੱਪ ਲਗਾ ਕੇ ਰਿਕਾਰਡ ਤੋੜਿਆ ਹੈ। ਸੁਪਰਮੈਨ ਪੁਛਅੱਪ ਦੇ ਰਿਕਾਰਡ ਵਿਚ ਅੰਮ੍ਰਿਤ ਵੱਲੋਂ 30 ਸਕਿੰਟ ਵਿਚ 35 ਸੁਪਰਮੈਨ ਪੁਛਅੱਪ ਲਗਾਏ ਗਏ, ਪਿਛਲੇ ਰਿਕਾਰਡ ਸੀ 30 ਸਕਿੰਟ ਵਿਚ 30 ਸੁਪਰਮੈਨ ਪੁਛਅੱਪ।
photoਉਨ੍ਹਾਂ ਕਿਹਾ ਕਿ ਇਹ ਮੇਰੇ ਵੱਲੋਂ ਤੋੜੇ ਗਏ ਦੋਨੋ ਰਿਕਾਰਡ ਇੰਡੀਆਂ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਹੋਏ ਹਨ। ਉਨ੍ਹਾਂ ਕਿਹਾ ਕਿ ਰਿਐਲਟੀ ਸ਼ੋਅ ਵਿਚ ਮੈਂ ਟਾਪ 10 ਦੇ ਵਿਚ ਮੈਂ ਰਹਿ ਕੇ ਆਇਆ ਹਾਂ। ਉਨ੍ਹਾਂ ਕਿਹਾ ਕਿ ਹੁਣ ਤੱਕ ਮੈਂ ਦੋ ਸ਼ਾਰਟ ਪੰਜਾਬੀ ਫਿਲਮਾਂ ਵੀ ਕਰ ਚੁੱਕਿਆ ਹਾਂ ਜਿਸ ਵਿਚ ਮੈਂ ਫਿਟਨਸ ਨੂੰ ਪ੍ਰਮੋਟ ਕੀਤਾ ਹੈ ਤਾਂ ਕਿ ਜਿਹੜਾ ਪੰਜਾਬ ਦਾ ਯੂਥ ਹੈ, ਉਹ ਫਿਟਨਸ ਨੂੰ ਫੋਲੋ ਕਰੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਮੈਨੂੰ ਕਰਮਵੀਰ ਚੱਕਰ ਐਵਾਰਡ ਮਿਲਣ ਵਾਲਾ ਜੋ ਕਿ ਐਨਜੀਓ ਵੱਲੋਂ ਦਿੱਤਾ ਜਾ ਰਿਹਾ ਹੈ।