ਭਗਵੰਤ ਮਾਨ ਦੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਦੇ ਫ਼ੋਨ ਨੰਬਰ ਨਾਲ ਸੂਬੇ ਦੇ ਵਿਭਾਗਾਂ 'ਚ ਮਚੀ ਤਰਥੱਲੀ
Published : Mar 25, 2022, 7:18 am IST
Updated : Mar 25, 2022, 7:18 am IST
SHARE ARTICLE
image
image

ਭਗਵੰਤ ਮਾਨ ਦੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਦੇ ਫ਼ੋਨ ਨੰਬਰ ਨਾਲ ਸੂਬੇ ਦੇ ਵਿਭਾਗਾਂ 'ਚ ਮਚੀ ਤਰਥੱਲੀ

24 ਘੰਟੇ ਅੰਦਰ ਹੀ 300 ਤੋਂ ਵਧ ਸ਼ਿਕਾਇਤਾਂ ਹੋਈਆਂ ਦਰਜ

ਚੰਡੀਗੜ੍ਹ, 24 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿ੍ਸ਼ਟਾਚਾਰ ਨੂੰ  ਠੱਲ੍ਹ ਪਾਉਣ ਲਈ 23 ਮਾਰਚ ਨੂੰ  ਸ਼ਹੀਦੀ ਦਿਵਸ ਮੌਕੇ ਜਾਰੀ ਕੀਤੇ ਗਏ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਦੇ ਫ਼ੋਨ ਨੰਬਰ ਨੇ ਸੂਬੇ ਭਰ ਵਿਚ ਵੱਖ ਵੱਖ ਵਿਭਾਗਾਂ ਵਿਚ ਤਰਥੱਲੀ ਮਚਾ ਦਿਤੀ ਹੈ | ਭਿ੍ਸ਼ਟ ਅਫ਼ਸਰ ਵੀ ਹੁਣ ਚੌਕਸ ਹੋ ਗਏ ਹਨ ਅਤੇ ਮਾਲ ਮਹਿਕਮਾ ਜੋ ਰਿਸ਼ਵਤ ਲਈ ਜ਼ਿਆਦਾ ਹੀ ਬਦਨਾਮ ਹੈ, ਵਿਚ ਵੀ ਫ਼ਿਲਹਾਲ ਤਾਂ ਰਿਸ਼ਵਤ 'ਤੇ ਰੋਕ ਲੱਗ ਗਈ ਹੈ |
ਵੱਖ ਵੱਖ ਤਹਿਸੀਲ ਦਫ਼ਤਰਾਂ ਤੋਂ ਆਮ ਲੋਕਾਂ ਰਾਹੀਂ ਜਾਣਕਾਰੀ ਮਿਲ ਰਹੀ ਹੈ ਕਿ ਤਹਿਸੀਲਦਾਰ ਬਿਨਾਂ ਦੇਰੀ ਬਿਨਾਂ ਪੈਸੇ ਲਏ ਰਜਿਸਟਰੀਆਂ ਆਦਿ ਦੇ ਕੰਮ ਕਰ ਰਹੇ ਹਨ | ਪਟਵਾਰੀਆਂ ਦੇ ਰਵਈਏ ਵਿਚ ਵੀ 'ਆਪ' ਸਰਕਾਰ ਵਲੋਂ ਦਿਖਾਹੀ ਜਾ ਰਹੀ ਸਖ਼ਤੀ ਤੇ ਭਿ੍ਸ਼ਟਾਚਾਰ ਰੋਕਣ ਦੀ ਭਾਵਨਾ ਕਾਰਨ ਤਬਦੀਲੀ ਦੇਖਣ ਨੂੰ  ਮਿਲ ਰਹੀ ਹੈ ਭਾਵੇਂ ਆਉਣ ਵਾਲੇ ਸਮੇਂ ਬਾਰੇ ਕੁੱਝ ਨਹੀਂ ਕਹਿ ਸਕਦੇ ਕਿ ਇਹੀ ਭਾਵਨਾ ਕਾਇਮ ਰਹੇਗੀ ਜਾਂ ਪਹਿਲੀਆਂ ਸਰਕਾਰਾਂ ਵਾਂਗ ਫਿਰ ਉਹੀ ਸਥਿਤੀ ਬਣ ਜਾਵੇਗੀ | ਮਿਲੀ ਜਾਣਕਾਰੀ ਅਨੁਸਾਰ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਦਾ ਫ਼ੋਨ ਨੰਬਰ ਖੁਲ੍ਹਣ ਦੇ 24 ਘੰਟੇ ਬਾਅਦ ਹੀ ਭਿ੍ਸ਼ਟਾਚਾਰ ਵਿਰੋਧੀ ਸ਼ਿਕਾਇਤਾਂ ਤੇਜ਼ੀ ਨਾਲ ਮੁੱਖ ਮੰਤਰੀ ਦੇ ਵਟਸਐਪ ਨੰਬਰ 'ਤੇ ਆ ਰਹੀਆਂ ਹਨ | ਮਿਲੀ ਜਾਣਕਾਰੀ ਮੁਤਾਬਕ ਬੀਤੇ 24 ਘੰਟੇ ਦੇ ਸਮੇਂ ਦੌਰਾਨ 300 ਤੋਂ ਉਪਰ ਸ਼ਿਕਾਇਤਾਂ ਆ ਚੁੱਕੀਆਂ ਹਨ | ਦਿਲਚਸਪ ਗੱਲ ਹੈ ਕਿ ਸੱਭ ਤੋਂ ਪਹਿਲੀ ਸ਼ਿਕਾਇਤ ਬੀਤੇ ਦਿਨੀਂ ਫ਼ੋਨ ਨੰਬਰ ਜਾਰੀ ਹੁੰਦਿਆਂ ਹੀ ਸੱਭ ਤੋਂ ਇਮਾਨਦਾਰ ਆਈ.ਏ.ਐਸ. ਅਫ਼ਸਰ ਮੰਨੇ ਜਾਂਦੇ ਇਕ ਸਾਬਕਾ ਸਿਖਿਆ ਸਕੱਤਰ ਵਿਰੁਧ ਗੁਰਦਾਸਪੁਰ ਤੋਂ ਦਰਜ ਹੋਈ ਹੈ | ਇਸ ਸ਼ਿਕਾਇਤ ਵਿਚ ਇਸ ਅਧਿਕਾਰੀ ਤੇ ਉਸ ਦੇ ਸਾਥੀਆਂ ਉਪਰ ਰਿਸ਼ਵਤ ਦੇ ਦੋਸ਼ ਲਾਏ ਗਏ ਹਨ ਪਰ ਕ੍ਰਿਸ਼ਨ ਕੁਮਾਰ ਬਾਰੇ ਅਜਿਹੇ ਦੋਸ਼ ਕੋਈ ਵੀ ਮੰਨਣ ਨੂੰ  ਤਿਆਰ ਨਹੀਂ | ਇਸੇ ਤਰ੍ਹਾਂ ਬੀਤੇ ਦਿਨੀਂ ਪਹਿਲੀਆਂ ਸ਼ਿਕਾਇਤਾਂ ਵਿਚ ਹੀ ਤਲਵੰਡੀ ਸਾਬੋ ਦੇ ਤਹਿਸੀਲਦਾਰ ਵਿਰੁਧ 3 ਲੱਖ ਰੁਪਏ ਰਿਸ਼ਵਤ ਲੈਣ ਦੀ ਸ਼ਿਕਾਇਤ ਗਊਸ਼ਾਲਾ ਕਮੇਟੀ ਬਠਿੰਡਾ ਦੇ ਅਹੁਦੇਦਾਰ ਸਾਧੂ ਰਾਮ ਨੇ ਦਰਜ ਕਰਵਾਈ ਹੈ |

 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement