
ਬਾਜ਼ਾਰ ਵਿਚ ਇਸ ਦੀ ਕੀਮਤ ਕਰੀਬ 49 ਕਰੋੜ ਰੁਪਏ ਹੋ ਸਕਦੀ ਹੈ
ਤਰਨਤਾਰਨ: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸੀਮਾ ਸੁਰੱਖਿਆ ਬਲਾਂ ਨੇ ਹੈਰੋਇਨ ਦੀ ਖੇਪ ਜ਼ਬਤ ਕੀਤੀ ਹੈ। ਬੀਐਸਐਫ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਜਵਾਨ ਤਰਨਤਾਰਨ ਸਰਹੱਦ ’ਤੇ ਗਸ਼ਤ ਕਰ ਰਹੇ ਹਨ।
ਇਹ ਵੀ ਪੜ੍ਹੋ: ਇੰਗਲੈਂਡ ਅਤੇ ਵੇਲਜ਼ ਵਿਚ ਆਬਾਦੀ ਅਨੁਸਾਰ 77.7 ਸਿੱਖਾਂ ਕੋਲ ਹਨ ਆਪਣੇ ਘਰ
ਇਸ ਦੌਰਾਨ ਖਾਲੜਾ ਸੈਕਟਰ ਅਧੀਨ ਆਉਂਦੀ ਬੀਐਸਐਫ ਦੀ ਸਰਹੱਦੀ ਚੌਕੀ ਤਾਰਾ ਸਿੰਘ ਦੇ ਪਿੰਡ ਵਾਨ ਵਿਚ ਜਵਾਨਾਂ ਨੂੰ 7 ਸ਼ੱਕੀ ਪੈਕੇਟ ਬਰਾਮਦ ਹੋਏ। ਖੇਤਾਂ ਵਿਚੋਂ ਮਿਲੇ ਇਹਨਾਂ ਪੈਕਟਾਂ ਦਾ ਵਜ਼ਨ 7 ਕਿਲੋ 20 ਗ੍ਰਾਮ ਦੱਸਿਆ ਜਾ ਰਿਹਾ ਹੈ। ਬਾਜ਼ਾਰ ਵਿਚ ਇਸ ਦੀ ਕੀਮਤ ਕਰੀਬ 49 ਕਰੋੜ ਰੁਪਏ ਹੋ ਸਕਦੀ ਹੈ।