Punjab News: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਨਹਿਰ 'ਚ ਡੁੱਬਣ ਕਰ ਕੇ ਨੌਜਵਾਨ ਦੀ ਮੌਤ
Published : Mar 25, 2024, 5:38 pm IST
Updated : Mar 25, 2024, 5:38 pm IST
SHARE ARTICLE
Rohit Rana
Rohit Rana

ਨੌਜਵਾਨ ਆਪਣੇ ਦੋਸਤਾਂ ਨਾਲ ਹੋਲੀ ਖੇਲਦੇ ਹੋਏ ਕੰਡੀ ਨਹਿਰ ਤੇ ਪੈਂਦੇ ਪਿੰਡ ਸੀਪਰੀਆਂ ਦੇ ਗਾਉ ਘਾਟ ਦੇ ਲਾਗੇ ਨਹਾਉਣ ਲੱਗਿਆ ਸੀ

Punjab News: ਦਸੂਹਾ - ਹਲਕਾ ਦਸੂਹਾ ਦੇ ਪੁਲਿਸ ਥਾਣਾ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਸੀਪਰੀਆਂ ਦੇ ਗਾਉ ਘਾਟ ਦੇ ਕੋਲ ਇੱਕ ਨੌਜਵਾਨ ਦੀ ਕੰਡੀ ਨਹਿਰ 'ਚ ਡੁੱਬਣ ਕਰ ਕੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੋਹਿਤ ਰਾਣਾ ਪੁੱਤਰ ਗੰਧਰਵ ਸਿੰਘ ਵਾਸੀ ਪਿੰਡ ਕਿਆਰੀ ਮੁਹੱਲਾ ਬੱਡਲਾ ਪੁਲਿਸ ਸਟੇਸ਼ਨ ਦਸੂਹਾ ਜੋ ਆਪਣੇ ਦੋਸਤਾਂ ਨਾਲ ਹੋਲੀ ਖੇਲਦੇ ਹੋਏ ਕੰਡੀ ਨਹਿਰ ਤੇ ਪੈਂਦੇ ਪਿੰਡ ਸੀਪਰੀਆਂ ਦੇ ਗਾਉ ਘਾਟ ਦੇ ਲਾਗੇ ਨਹਾਉਣ ਲੱਗਿਆ ਸੀ

ਤਾਂ ਰੋਹਿਤ ਰਾਣਾ ਨਹਿਰ 'ਚ ਡੁੱਬ ਗਿਆ ਜਿਸ ਨੂੰ ਨਹਿਰ 'ਚੋਂ ਬਾਹਰ ਕੱਢ ਕੇ ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾI ਐੱਸ. ਐਚ.ਓ.ਹਾਜੀਪੁਰ ਪੰਕਜ ਕੁਮਾਰ ਨੇ ਦਸਿਆ ਹੈ ਕਿ ਸੂਚਨਾਂ ਮਿਲਣ 'ਤੇ ਹਾਜੀਪੁਰ ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈI

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement