Punjab News : ਪਿੰਡ ਮਿਰਜੇ ਕੇ ਵਿਖੇ 66 ਕੇ.ਵੀ ਨਵਾਂ ਬਿਜਲੀ ਘਰ 31 ਜੁਲਾਈ ਤੱਕ ਹੋ ਜਾਵੇਗਾ ਚਾਲੂ : ਹਰਭਜਨ ਸਿੰਘ ਈ.ਟੀ.ਓ.

By : BALJINDERK

Published : Mar 25, 2025, 6:19 pm IST
Updated : Mar 25, 2025, 6:19 pm IST
SHARE ARTICLE
ਹਰਭਜਨ ਸਿੰਘ ਈ.ਟੀ.ਓ.
ਹਰਭਜਨ ਸਿੰਘ ਈ.ਟੀ.ਓ.

Punjab News : ਫ਼ਿਰੋਜ਼ਪੁਰ ਦਿਹਾਤੀ ਵਿਖੇ 66 ਕੇ.ਵੀ ਦੇ ਨਵਾਂ ਬਿਜਲੀ ਘਰ 31 ਜੁਲਾਈ ਤੱਕ ਚਾਲੂ ਹੋ ਜਾਵੇਗਾ

Punjab News in Punjabi : ਫ਼ਿਰੋਜ਼ਪੁਰ ਦਿਹਾਤੀ ਵਿਖੇ 66 ਕੇ.ਵੀ ਦੇ ਨਵਾਂ ਬਿਜਲੀ ਘਰ 31 ਜੁਲਾਈ ਤੱਕ ਚਾਲੂ ਹੋ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਸ.ਹਰਭਜਨ ਸਿੰਘ ਈ.ਟੀ.ਓ. ਨੇ ਦਿੱਤੀ। ਪੰਜਾਬ ਵਿਧਾਨ ਸਭਾ ਵਿਚ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜ਼ਨੀਸ਼ ਕੁਮਾਰ ਦਹੀਆ ਵਲੋਂ  ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਮਿਰਜੇ ਕੇ ਵਿਖੇ 66 ਕੇ.ਵੀ ਦੇ ਨਵੇਂ ਬਿਜਲੀ ਘਰ ਦਾ ਕੰਮ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਨੇ ਦੱਸਿਆ ਕਿ 66ਕੇ.ਵੀ ਸਬ-ਸਟੇਸ਼ਨ ਮਿਰਜ਼ੇ ਕੇ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ।

ਇਸ ਗਰਿੱਡ ਸਬ-ਸਟੇਸ਼ਨ ਨੂੰ ਚਲਾਉਣ ਲਈ 220 ਕੇ.ਵੀ  ਤੋਂ 66ਕੇ.ਵੀ ਮਿਰਜ਼ੇ ਕੇ ਤੱਕ ਕੁੱਲ 10.793 ਸਰਕਟ ਕਿਲੋਮੀਟਰ ਲਾਈਨ ਦੀ ਉਸਾਰੀ ਕੀਤੀ ਜਾ ਰਹੀ ਹੈ। 66ਕੇ.ਵੀ ਸਬ-ਸਟੇਸ਼ਨ ਮਿਰਜ਼ੇ ਕੇ ਦਾ ਸਿਵਲ ਉਸਾਰੀ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ ਅਤੇ ਲਾਈਨ ਉਸਾਰੀ ਦਾ ਕੰਮ ਵਰਕ ਆਰਡਰ ਨੰਬਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਲੋੜੀਂਦਾ ਟਾਵਰ ਮਟੀਰੀਅਲ ਸਬੰਧਤ ਪੀਐਸਪੀਸੀਐਲ ਸਟੋਰ ਤੋਂ ਜਾਰੀ ਕਰਵਾਉਣ ਉਪਰੰਤ ਟਰਾਂਸਮਿਸ਼ਨ ਲਾਈਨ ਦੇ ਕੁੱਲ 50 ਨੰਬਰ ਟਾਵਰਾਂ ਦੇ ਸਟੱਬਾਂ ਵਿੱਚੋਂ 15 ਨੰਬਰ ਟਾਵਰਾਂ ਦੇ ਸਟੱਬ ਹੁਣ ਤੱਕ ਪੂਰੇ ਹੋ ਚੁੱਕੇ ਹਨ। ਟਰਾਂਸਮਿਸ਼ਨ ਲਾਈਨ ਦਾ ਬਕਾਇਆ ਕੰਮ ਕਣਕ ਦੀ ਕਟਾਈ ਤੋਂ ਬਾਅਦ ਲਗਭਗ 15 ਜੂਨ ਤੱਕ ਪੂਰਾ ਹੋ ਜਾਵੇਗਾ ਅਤੇ 66 ਕੇ.ਵੀ ਸਬ-ਸਟੇਸ਼ਨ ਦੇ 31 ਜੁਲਾਈ 2025 ਤੱਕ ਚਾਲੂ ਹੋ ਜਾਵੇਗਾ।

(For more news apart from 66 KV new power plant at village Mirje Ke will be operational by July 31: Harbhajan Singh ETO. News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement