
ਇਥੋ ਦੇ ਤ੍ਰਿਪੜੀ ਇਲਾਕੇ 'ਚ ਸਥਿਤ ਕੋਹਲੀ ਸਵੀਟਸ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨਾਲ ਕੋਹਲੀ ਸਵੀਟਸ ਦੀਆਂ...
ਪਟਿਆਲਾ (ਹਰਵਿੰਦਰ ਸਿੰਘ ਕੁਕੂ) ਇਥੋ ਦੇ ਤ੍ਰਿਪੜੀ ਇਲਾਕੇ 'ਚ ਸਥਿਤ ਕੋਹਲੀ ਸਵੀਟਸ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨਾਲ ਕੋਹਲੀ ਸਵੀਟਸ ਦੀਆਂ ਤਿੰਨੋਂ ਮੰਜ਼ਿਲਾ ਸੜ ਕੇ ਸੁਆਹ ਹੋ ਗਈਆਂ। ਦਸਿਆ ਜਾ ਰਿਹਾ ਹੈ ਕਿ ਇਹ ਅੱਗ ਬੁੱਧਵਾਰ ਸਵੇਰੇ 4 ਵਜੇ ਦੇ ਕਰੀਬ ਲੱਗੀ ਹੈ।
Fire kohli sweets
ਜਾਣਕਾਰੀ ਮੁਤਾਬਕ ਅੱਗ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਲਗਭਗ ਇਕ ਘੰਟਾ ਲੇਟ ਪੁੱਜੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਧਰ ਜਾਣਕਾਰੀ ਦਿੰਦੇ ਹੋਏ ਕੋਹਲੀ ਸਵੀਟਸ ਦੇ ਮਾਲਕ ਨੇ ਦਸਿਆ ਕਿ ਫ਼ਾਇਰ ਬ੍ਰਿਗੇਡ ਕਾਫੀ ਦੇਰ ਨਾਲ ਪਹੁੰਚੀ ਜਦੋਂ ਤਕ ਕਾਫੀ ਨੁਕਸਾਨ ਹੋ ਚੁਕਾ ਸੀ।
Fire kohli sweets
ਉਥੇ ਹੀ ਫ਼ਾਇਰ ਬ੍ਰਿਗੇਡ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਬੜੀ ਮੁਸ਼ੱਕਤ ਦੇ ਨਾਲ ਅੱਗ 'ਤੇ ਕਾਬੂ ਪਾਇਆ। ਦਸ ਦਈਏ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ।