52 ਵਰ੍ਹਿਆਂ 'ਚ ਪਹਿਲੀ ਵਾਰ ਮੁੱਖ ਮੰਤਰੀ ਦੀ ਹਾਜ਼ਰੀ 'ਚ ਨਵੇਂ ਮੰਤਰੀਆਂ ਨੇ ਅਹੁਦੇ ਸੰਭਾਲੇ
Published : Apr 25, 2018, 12:08 am IST
Updated : Apr 25, 2018, 12:08 am IST
SHARE ARTICLE
Captain Amarinder Singh
Captain Amarinder Singh

ਕੈਪਟਨ ਨੇ ਕਮਰਿਆਂ ਵਿਚ ਜਾ ਕੇ ਮੰਤਰੀਆਂ ਨੂੰ ਕੁਰਸੀ 'ਤੇ ਬਿਠਾਇਆ, ਦਿਤੀ ਹੱਲਾਸ਼ੇਰੀ

ਪਿਛਲੇ 52 ਸਾਲਾਂ ਦੇ ਸਿਆਸੀ ਇਤਿਹਾਸ ਵਿਚ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਮੰਤਰੀ ਮੰਡਲ ਵਿਚ ਲਏ 11 ਨਵੇਂ ਮੰਤਰੀਆਂ ਨੂੰ ਉਨ੍ਹਾਂ ਦੇ ਕਮਰਿਆਂ ਵਿਚ ਜਾ ਕੇ ਕੁਰਸੀ 'ਤੇ ਬਿਠਾਇਆ, ਫ਼ੋਟੋ ਖਿਚਵਾਈ, ਆਸ਼ੀਰਵਾਦ ਤੇ ਹੱਲਾਸ਼ੇਰੀ ਦਿਤੀ। ਮੁੱਖ ਮੰਤਰੀ ਨੇ ਮੰਤਰੀਆਂ ਨੂੰ ਈਮਾਨਦਾਰੀ, ਲਗਨ ਤੇ ਮਿਹਨਤ ਨਾਲ ਕੰਮ ਕਰਨ ਅਤੇ ਫ਼ੀਲਡ ਵਿਚ ਜਾ ਕੇ ਲੋਕਾਂ ਨਾਲ ਸੰਪਰਕ ਰੱਖਣ ਲਈ ਕਿਹਾ। ਮੁੱਖ ਸਿਵਲ ਸਕੱਤਰੇਤ ਦੀ ਤੀਜੀ ਮੰਜ਼ਲ ਦੇ ਕਮਰਾ ਨੰਬਰ 20 ਤੇ 31 ਵਿਚ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਨੂੰ ਥਾਪੀ ਦਿਤੀ। ਫਿਰ ਪੰਜਵੀਂ ਮੰਜ਼ਲ 'ਤੇ ਕਮਰਾ ਨੰਬਰ 25, 30 ਤੇ ਛੇ ਵਿਚ ਸੁਖਬਿੰਦਰ ਸਰਕਾਰੀਆ, ਵਿਜੈ ਇੰਦਰ ਸਿੰਗਲਾ ਤੇ ਸੁੰਦਰ ਸ਼ਾਮ ਅਰੋੜਾ ਨੂੰ ਲਗਨ ਤੇ ਮਿਹਨਤ ਨਾਲ ਕੰਮ ਕਰਨ ਦੀ ਸਲਾਹ ਦਿਤੀ। ਉਥੇ ਉਨ੍ਹਾਂ ਦੇ ਪਰਵਾਰਾਂ ਵਲੋਂ ਲਿਆਂਦੇ ਲੱਡੂ ਖੁਆਏ। ਸਿਵਲ ਸਕੱਤਰੇਤ ਵਿਚ ਚਾਅ, ਜੋਸ਼ ਤੇ ਖ਼ੁਸ਼ੀ ਦੇ ਮਾਹੌਲ ਵਿਚ ਕੈਪਟਨ ਅਮਰਿੰਦਰ ਸਿੰਘ 6ਵੀਂ ਮੰਜ਼ਲ 'ਤੇ ਕਮਰਾ ਨੰਬਰ 33 ਵਿਚ ਰਾਣਾ ਗੁਰਮੀਤ ਸੋਢੀ ਨੂੰ ਵੀ ਕੁਰਸੀ 'ਤੇ ਬਿਠਾ ਕੇ ਆਏ ਅਤੇ ਸਕੱਤਰੇਤ ਦੀ ਲਿਫ਼ਟ ਰਾਹੀਂ ਮੁੱਖ ਮੰਤਰੀ, ਨੇੜਲੇ ਸਾਥੀਆਂ ਤੇ ਮੰਤਰੀਆਂ ਦਾ ਗਰੁਪ ਫਿਰ ਸਤਵੀਂ ਮੰਜ਼ਲ ਦੇ ਕਮਰਾ ਨੰਬਰ 27, 31 ਤੇ 19 ਵਿਚ ਸਾਥੀ ਮੰਤਰੀ ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਸ਼ੁਭਕਾਮਨਾਵਾਂ ਦੇ ਕੇ ਆਇਆ। ਬਾਅਦ ਵਿਚ ਮੁੱਖ ਮੰਤਰੀ ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ ਦੇ ਕਮਰਿਆਂ ਵਿਚ ਵੀ ਗਏ। ਇਨ੍ਹਾਂ ਦੋਹਾਂ ਨੂੰ ਸਨਿਚਰਵਾਰ ਸ਼ਾਮ ਨੂੰ ਰਾਜ ਮੰਤਰੀ ਤੋਂ ਤਰੱਕੀ ਦੇ ਕੇ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਗਈ ਸੀ। ਨਵੇਂ ਮੰਤਰੀਆਂ ਨੂੰ ਕੁਰਸੀਆਂ 'ਤੇ ਬਿਠਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਕੁਲ 77 ਵਿਧਾਇਕਾਂ ਵਿਚੋਂ ਨਿਯਮਾਂ ਅਨੁਸਾਰ ਉਨ੍ਹਾਂ ਸਮੇਤ 18 ਮੰਤਰੀ ਹੀ ਲਏ ਜਾਣੇ ਸਨ, ਦੋ ਨੂੰ ਬਤੌਰ ਸਪੀਕਰ ਤੇ ਡਿਪਟੀ ਸਪੀਕਰ ਅਡਜਸਟ ਪਹਿਲਾਂ ਹੀ ਕੀਤਾ ਹੋਇਆ ਹੈ, ਬਾਕੀ ਰਹਿੰਦੇ 57 ਨੂੰ ਬੋਰਡਾਂ, ਕਾਰਪੋਰੇਸ਼ਨਾਂ ਅਤੇ ਹੋਰ ਅਦਾਰਿਆਂ ਵਿਚ ਅਡਜਸਟ ਕੀਤੇ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਦੇ ਵੀ ਜਾਤ, ਧਰਮ, ਵਰਗ ਜਾਂ ਇਲਾਕੇ ਦੀ ਵੰਡੀ ਮੁਤਾਬਕ ਮੰਤਰੀ ਨਹੀਂ ਬਣਾਏ ਜਾਂਦੇ ਬਲਕਿ ਲੀਡਰ ਦੀ ਯੋਗਤਾ, ਕਾਬਲੀਅਤ, ਕਿਰਦਾਰ ਅਤੇ ਜ਼ਮੀਨ ਨਾਲ ਜੁੜੇ ਹੋਣ ਨੂੰ ਅਹਿਮੀਅਤ ਦਿਤੀ ਜਾਂਦੀ ਰਹੀ ਹੈ। 

Captain Amarinder SinghCaptain Amarinder Singh

ਮੀਡੀਆ ਵਲੋਂ ਰੰਗ, ਭੇਦ, ਜਾਤ, ਅਨੁਸੂਚਿਤ ਜਾਤੀ ਦੇ ਦਲਿਤਾਂ ਨੂੰ ਅਣਗੌਲਿਆਂ ਕੀਤੇ ਜਾਣ ਅਤੇ ਪੜ੍ਹਾਈ ਲਿਖਾਈ ਸਬੰਧੀ ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਦਲਿਤਾਂ 'ਚੋਂ ਪਹਿਲਾਂ ਹੀ ਚਾਰ ਮੰਤਰੀ ਤੇ ਇਕ ਡਿਪਟੀ ਸਪੀਕਰ ਨਿਯੁਕਤ ਕੀਤਾ ਹੋਇਆ ਹੈ। ਉਨ੍ਹਾਂ ਕੇਂਦਰੀ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਯੋਗਤਾ ਬਾਰੇ ਕਿਹਾ ਕਿ ਨਿਰਮਲਾ ਸੀਤਾਰਮਨ ਘੱਟ ਪੜ੍ਹੇ ਹੋਏ ਹਨ, ਫ਼ੌਜੀ ਜਰਨੈਲ ਵੀ ਨਹੀਂ ਰਹੇ, ਜੇ ਉਨ੍ਹਾਂ ਨੂੰ ਦੇਸ਼ ਦੀ ਰਖਿਆ ਮੰਤਰੀ ਲਾਇਆ ਜਾ ਸਕਦਾ ਹੈ ਤਾਂ ਪੰਜਾਬ ਵਿਚ 10ਵੀਂ ਪਾਸ ਮਹਿਲਾ ਨੂੰ ਉਚੇਰੀ ਸਿਖਿਆ ਮੰਤਰੀ ਕਿਉਂ ਨਹੀਂ ਬਣਾਇਆ ਜਾ ਸਕਦਾ। ਖੇਤਾਂ ਵਿਚ ਗੜ੍ਹੇਮਾਰੀ ਕਾਰਨ ਖ਼ਰਾਬ ਹੋਈ, ਅੱਗ ਨਾਲ ਸੜੀ ਤੇ ਮੰਡੀਆਂ ਵਿਚ ਰੁਲ ਰਹੀ ਕਣਕ, ਲਿਫ਼ਟਿੰਗ ਦੀ ਸਮੱਸਿਆ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਨੁਕਸਾਨ ਦਾ ਜ਼ਮੀਨੀ ਸੱਚ ਜਾਣਨ ਤੇ ਵੇਰਵੇ ਇਕੱਠੇ ਕਰਨ ਲਈ ਪ੍ਰਭਾਵਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਪੈਸ਼ਲ ਗਿਰਦਾਵਰੀ ਕਰਾਉਣ ਦੇ ਹੁਕਮ ਦਿਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਇਲਾਕੇ ਦੇ ਵਿਧਾਇਕ ਅਤੇ ਜ਼ਿਲ੍ਹੇ ਦੇ ਮਾਲ ਅਧਿਕਾਰੀ ਸਮੇਤ ਹੋਰ ਸਿਆਸੀ ਆਗੂਆਂ ਨਾਲ ਵਿਸ਼ੇਸ਼ ਚਾਰ ਮੈਂਬਰੀ ਟੀਮ ਬਣਾਈ ਗਈ ਹੈ ਜੋ ਅੱਗ ਨਾਲ ਸੜੀ ਕੜਕ ਦੀ ਫ਼ਸਲ ਦਾ ਜਾਇਜ਼ਾ ਲਵੇਗੀ। ਲੋੜ ਮੁਤਾਬਕ ਮੁਆਵਜ਼ਾ ਦਿਤਾ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement