
ਅੱਜ ਜਲੰਧਰ ਕੈਂਟ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲਣ ਕਰ ਕੇ ਦਹਿਸ਼ਤ ਦਾ ਮਾਹੌਲ ਹੈ। ਇਹ ਕੋਰੋਨਾ ਪਾਜ਼ੇਟਿਵ ਵਿਅਕਤੀ ਕੈਂਟ ਦੇ ਮੁਹੱਲਾ ਨੰਬਰ 4 ਵਿਚ ਰਹਿੰਦਾ
ਜਲੰਧਰ ਕੈਂਟ, 24 ਅਪ੍ਰੈਲ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ) : ਅੱਜ ਜਲੰਧਰ ਕੈਂਟ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲਣ ਕਰ ਕੇ ਦਹਿਸ਼ਤ ਦਾ ਮਾਹੌਲ ਹੈ। ਇਹ ਕੋਰੋਨਾ ਪਾਜ਼ੇਟਿਵ ਵਿਅਕਤੀ ਕੈਂਟ ਦੇ ਮੁਹੱਲਾ ਨੰਬਰ 4 ਵਿਚ ਰਹਿੰਦਾ, ਦਸਿਆ ਜਾਂਦਾ ਹੈ, ਜਿਸ ਦੀ ਰਿਪੋਰਟ ਬੀਤੀ ਦੇਰ ਰਾਤ ਪਾਜ਼ੇਟਿਵ ਆਈ। ਇਸ ਦਾ ਵੇਰਵਾ ਅੱਜ ਸਵੇਰੇ ਮੈਡੀਕਲ ਟੀਮ ਨੇ ਦਸਿਆ ਕਿ ਮੈਡੀਕਲ ਟੀਮ ਅੱਜ ਸਵੇਰੇ ਮੁਹੱਲਾ ਨੰਬਰ 4 ਪਹੁੰਚੀ ਅਤੇ ਪੀੜਤ ਨੂੰ ਅਪਣੇ ਨਾਲ ਲੈ ਗਈ।
File photo
ਮਰੀਜ਼ ਦੇ ਘਰ ਵਿਚ ਰਹਿੰਦੇ ਹੋਰ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਕੈਂਟ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਪ੍ਰਸ਼ਾਸਨ ਨੇ ਹੋਰ ਵੀ ਸਖ਼ਤੀ ਕਰ ਦਿਤੀ ਹੈ। ਅੱਜ ਸਵੇਰ ਤੋਂ ਹੀ ਕੈਂਟ ਵਿਚ ਚਾਰੋਂ ਪਾਸੇ ਸਨਾਟਾ ਫੈਲਿਆ ਹੋਇਆ ਹੈ। ਐਸ.ਐਚ.ਓ. ਰਾਮਪਾਲ ਨੇ ਦਸਿਆ ਕਿ ਮੁਹੱਲਾ ਨੰਬਰ 4 ਅਤੇ ਨਾਲ ਲਗਦੇ ਮੁਹੱਲਾ ਨੰਬਰ 12 ਨੂੰ ਸੀਲ ਕਰ ਦਿਤਾ ਗਿਆ ਹੈ।