
ਜ਼ਿਲ੍ਹੇ ਦੇ ਪਿੰਡ ਰੱਲਾ ਵਿਖੇ ਖੇਤਾਂ ਵਿਚ ਬਣੇ ਬੋਰ ਵਾਲੇ ਖੂਹ ਦੀ ਢਿੱਗ ਡਿੱਗਣ ਨਾਲ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰ
ਜੋਗਾ, 24 ਅਪ੍ਰੈਲ(ਕੁਲਵੀਰ ਰੱਲਾ): ਜ਼ਿਲ੍ਹੇ ਦੇ ਪਿੰਡ ਰੱਲਾ ਵਿਖੇ ਖੇਤਾਂ ਵਿਚ ਬਣੇ ਬੋਰ ਵਾਲੇ ਖੂਹ ਦੀ ਢਿੱਗ ਡਿੱਗਣ ਨਾਲ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਰੱਲਾ ਦਾ ਕਿਸਾਨ ਸੁਖਦੇਵ ਸਿੰਘ (60) ਪੁੱਤਰ ਕਰਤਾਰ ਸਿੰਘ ਅਪਣੇ ਖੇਤ ਵਿਚ ਬੋਰ ਵਾਲੇ ਟੋਏ ਵਿਚੋ ਇੱਟਾਂ ਕੱਢ ਰਿਹਾ ਸੀ, ਪਰ ਅਚਾਨਕ ਢਿੱਗ ਡਿੱਗ ਜਾਣ ਕਾਰਨ ਕਿਸਾਨ ਸੁਖਦੇਵ ਸਿੰਘ ਥੱਲੇ ਦੱਬ ਗਿਆ। ਜਿਸ ਦਾ ਪਤਾ ਲਗਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਖੂਹ ਵਿਚ ਡਿੱਗੇ ਕਿਸਾਨ ਨੂੰ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ। ਹਸਪਤਾਲ ਵਿਚ ਜਿਥੇ ਉਸ ਦੀ ਬਾਅਦ ਵਿਚ ਮੌਤ ਹੀ ਗਈ।