
ਮਾਲੇਰਕੋਟਲਾ ਥਾਣਾ ਸਿਟੀ -2 ਦੀ ਪੁਲਿਸ ਨੇ 130 ਗ੍ਰਾਮ ਹੈਰੋਰਿਨ ਅਤੇ 31600 ਰੁਪਏ ਦੀ ਡਰੱਗ ਮਨੀ ਸਮੇਤ ਇਕ ਤਸਕਰ ਨੂੰ ਗਿ੍ਰਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ
ਮਾਲੇਰਕੋਟਲਾ, 24 ਅਪ੍ਰੈਲ (ਡਾ. ਮੁਹੰਮਦ ਸ਼ਹਿਬਾਜ਼) : ਮਾਲੇਰਕੋਟਲਾ ਥਾਣਾ ਸਿਟੀ -2 ਦੀ ਪੁਲਿਸ ਨੇ 130 ਗ੍ਰਾਮ ਹੈਰੋਰਿਨ ਅਤੇ 31600 ਰੁਪਏ ਦੀ ਡਰੱਗ ਮਨੀ ਸਮੇਤ ਇਕ ਤਸਕਰ ਨੂੰ ਗਿ੍ਰਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ -1 ਦੇ ਥਾਣੇਦਾਰ ਬਲਜੀਤ ਸਿੰਘ ਨੂੰ ਖੁਫ਼ੀਆਂ ਇਤਲਾਹ ਮਿਲੀ ਕਿ ਮੁਗੰਮਦ ਗੁਲਜ਼ਾਰ ਉਰਫ਼ ਨੋਨੀ ਪੁੱਤਰ ਲੇਟ ਸਲਾਮਦੀਨ ਉਮਰ 25 ਸਾਲ ਵਾਸੀ ਨਵਾਬ ਕਾਲੋਨੀ ਮਾਲੇਰਕੋਟਲਾ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ
File photo
ਜਿਸ ਨੂੰ ਏ ਐਸ ਆਈ ਨਿਰਭੇ ਸਿੰਘ ਨੇ ਪੁਲਿਸ ਪਾਰਟੀ ਨਾਲ ਮਦੇਵੀ ਰੋਡ ਨਾਕਾ ਬੰਦੀ ਕਰ ਕੇ ਇਕ ਸਕੂਟਰੀ ਸਵਾਰ ਜਿਸ ਦਾ ਨਾਮ ਮੁਹੰਮਦ ਗੁਲਜ਼ਾਰ ਨੂੰ ਰੋਕ ਕੇ ਚੈਕਿੰਗ ਕੀਤੀ ਜਿਸ ਪਾਸੋਂ 130 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਨਾਲ ਹੀ 31,600 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ। ਉਕਤ ਦੋਸ਼ੀ ਵਿਰੁਧ ਥਾਣਾ ਸਿਟੀ-1 ਵਿਖੇ ਐਨ ਡੀ ਪੀ ਐਸ ਐਕਟ ਤਹਿਤ ਮੁਕਦਮਾ ਦਰਜ ਕਰ ਕੇ ਗਿ੍ਰਫ਼ਤਾਰ ਕੀਤਾ।