ਪੰਜਾਬ 'ਚ ਪਾਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 311 ਹੋਈ
Published : Apr 25, 2020, 10:28 pm IST
Updated : Apr 25, 2020, 10:28 pm IST
SHARE ARTICLE
image
image

ਜ਼ਿਲ੍ਹਾ ਮੋਹਾਲੀ ਤੋਂ ਬਾਅਦ ਪਟਿਆਲਾ ਵੀ ਕੋਰੋਨਾ ਦਾ ਕੇਂਦਰ ਬਣਿਆ

ਜਲੰਧਰ ਜ਼ਿਲ੍ਹਾ ਹੁਣ ਪਾਜ਼ੇਟਿਵ ਕੇਸਾਂ ਵਿਚ ਸੱਭ ਤੋਂ ਉਪਰ
 ਕੋਰੋਨਾ ਨਾਲ ਮੌਤਾਂ ਦੀ ਗਿਣਤੀ 18 ਹੋਈ
25

ਚੰਡੀਗੜ੍ਹ, 25 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਕੋਰੋਨਾ ਵਾਇਰਸ ਨਾਲ ਸੂਬੇ ਵਿਚ 18ਵੀਂ ਮੌਤ ਹੋਈ ਹੈ। ਪਾਜ਼ੇਟਿਵ ਕੇਸਾਂ ਦੀ ਗਿਣਤੀ ਵੀ ਅੱਜ ਵਧ ਕੇ ਸ਼ਾਮ ਤਕ 311 ਹੋ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਜ਼ਿਲ੍ਹਾ ਜਲੰਧਰ ਵਿਚ 5 ਨਵੇਂ ਕੇਸ ਆਉਣ ਨਾਲ ਇਥੇ ਕੁੱਲ ਪਾਜ਼ੇਟਿਵ ਕੇਸ 69 ਹੋ ਗਏ ਹਨ। ਇਹ ਅੰਕੜਾ ਜ਼ਿਲ੍ਹਾ ਮੋਹਾਲੀ ਤੋਂ ਪਾਰ ਹੋਣ ਨਾਲ ਹੁਣ ਜ਼ਿਲ੍ਹਾ ਜਲੰਧਰ ਸੱਭ ਤੋਂ ਵੱਧ ਕੋਰੋਨਾ ਕੇਸਾਂ ਵਾਲਾ ਖੇਤਰ ਬਣ ਗਿਆ ਹੈ। ਮੋਹਾਲੀ ਵਿਚ ਇਸ ਸਮੇਂ 63 ਪਾਜ਼ੇਟਿਵ ਕੇਸ ਹਨ। ਰਾਜਪੁਰਾ 'ਚ ਅੱਜ 6 ਨਵੇਂ ਕੇਸ ਆਉਣ ਨਾਲ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਵੀ ਪਾਜ਼ੇਟਿਵ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਥੇ ਵੀ 61 ਕੋਰੋਨਾ ਪੀੜਤ ਹੋ ਗਏ ਹਨ, ਜਿਸ ਹਿਸਾਬ ਨਾਲ ਪਿਛਲੇ ਦੋ ਦਿਨਾਂ ਦੌਰਾਨ ਇਸ ਜ਼ਿਲ੍ਹੇ ਵਿਚ 30 ਪਾਜ਼ੇਟਿਵ ਕੇਸ ਆਏ ਹਨ, ਉਸ ਤੋਂ ਲਗਦਾ ਹੈ ਕਿ ਇਹ ਅੰਕੜਾ ਹੋਰ ਵਧੇਗਾ। ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਰੀਪੋਰਟਾਂ ਲੈਬਾਂ ਵਿਚ ਜਾਂਚ ਲਈ ਭੇਜੀਆਂ ਜਾ ਰਹੀਆਂ ਹਨ। ਇਹ ਵੀ ਜ਼ਿਕਰਯੋਗ ਹੈ ਕਿ ਅੱਜ ਪਠਾਨਕੋਟ ਜ਼ਿਲ੍ਹੇ ਵਿਚ ਵੀ ਇਕ ਮਹਿਲਾ ਡਾਕਟਰ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹਾ ਲੁਧਿਆਣਾ ਵਿਚ ਇਕ ਨਵਾਂ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ।

ਚੰਡੀਗੜ੍ਹ ਤੋਂ ਪਟਿਆਲਾ ਕੋਰੋਨਾ ਪੱਟੀ ਹਾਟ ਸਪਾਟ ਬਣੀ
ਪੰਜਾਬ ਵਿਚ ਵੱਖ ਵੱਖ ਜ਼ਿਲ੍ਹਿਆਂ ਨੂੰ ਦੇਖਿਆ ਜਾਵੇ ਤਾਂ ਇਸ ਸਮੇਂ ਸਿਰਫ਼ ਬਠਿੰਡਾ, ਫ਼ਾਜ਼ਿਲਕਾ ਅਤੇ ਤਰਨਤਾਰਨ ਤਿੰਨ ਅਜਿਹੇ ਜ਼ਿਲ੍ਹੇ ਹਨ, ਜਿਥੇ ਹਾਲੇ ਤਕ ਇਕ ਵੀ ਪਾਜ਼ੇਟਿਵ ਕੇਸ ਨਹੀਂ ਆਇਆ ਜਦ ਕਿ ਬਾਕੀ ਸਾਰੇ ਜ਼ਿਲ੍ਹੇ ਕੋਰੋਨਾ ਪ੍ਰਭਾਵਤ ਹੋ ਚੁੱਕੇ ਹਨ। 72 ਮਰੀਜ਼ਾਂ ਦੇ ਠੀਕ ਹੋਣ ਨਾਲ ਕੁੱਝ ਜ਼ਿਲ੍ਹੇ ਮੁੜ ਕੋਰੋਨਾ ਮੁਕਤ ਹੋਏ ਹਨ। ਇਸ ਸਮੇਂ ਜਲੰਧਰ, ਮੋਹਾਲੀ, ਪਟਿਆਲਾ, ਪਠਾਨਕੋਟ ਅਤੇ ਨਵਾਂ ਸ਼ਹਿਰ ਹਾਟ ਸਪਾਟ ਹੋਣ ਕਰ ਕੇ ਰੈਡ ਜ਼ੋਨ ਵਿਚ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ 'ਚੋਂ ਜੇ ਮੋਹਾਲੀ ਤੋਂ ਚਲ ਕੇ ਨਾਲ ਪੈਂਦੇ ਚੰਡੀਗੜ੍ਹ ਦੇ ਰਾਜਧਾਨੀ ਖੇਤਰ ਤੋਂ ਪਟਿਆਲਾ ਤਕ ਦੀ ਪੱਟੀ ਦੀ ਗੱਲ ਕਰੀਏ ਤਾਂ ਇਹ ਕੋਰੋਨਾ ਹਾਟ ਸਪਾਟ ਬਣ ਚੁੱਕੀ ਹੈ। ਚੰਡੀਗੜ੍ਹ ਵੀ 28 ਪਾਜ਼ੇਟਿਵ ਮਾਮਲੇ ਹਨ। ਇਸ ਤੋਂ ਬਾਅਦ ਇਸੇ ਪੱਟੀ 'ਤੇ ਆਉਂਦੇ ਰਾਜਪੁਰਾ ਟਾਊਨ ਇਕੱਲੇ ਵਿਚ 42 ਪਾਜ਼ੇਟਿਵ ਕੇਸ ਆ ਚੁੱਕੇ ਹਨ। ਇਸੇ ਪੱਟੀ ਤਹਿਤ ਡੇਰਾਬਸੀ ਨੇੜਲੇ ਪਿੰਡ ਜਵਾਹਰਪੁਰ ਵਿਚ ਵੀ 30 ਤੋਂ ਵੱਧ ਪਾਜ਼ੇਟਿਵ ਕੇਸ ਆ ਚੁੱਕੇ ਹਨ ਅਤੇ ਅੱਗੇ ਪਟਿਆਲਾ ਵੀ 15 ਤੋਂ ਵੱਧ ਮਾਮਲਿਆਂ ਕਾਰਨ ਹਾਟ ਸਪਾਟ ਖੇਤਰ ਵਿਚ ਹੈ।


ਰਾਜਪੁਰਾ ਵਿਖੇ 6 ਹੋਰ ਨਵੇਂ ਕੋਵਿਡ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ, 25 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਰਾਜਪੁਰਾ ਵਿਖੇ 6 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨ ਰਾਜਪੁਰਾ ਤੇ ਨੇੜਲੇ ਇਲਾਕਿਆਂ ਵਿਚੋਂ ਕੋਰੋਨਾ ਪਾਜ਼ੇਟਿਵ ਕੇਸਾਂ ਦੇ ਨੇੜਲੇ ਸੰਪਰਕ ਅਤੇ ਪਟਿਆਲਾ ਦੇ ਹਾਈ ਰਿਸਕ ਕੇਸਾਂ ਦੇ 21 ਸੈਂਪਲ ਲੈ ਕੇ ਕੋਵਿਡ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 6 ਕੋਰੋਨਾ ਪਾਜ਼ੇਟਿਵ ਆਏ ਹਨ ਜੋ ਕਿ ਸਾਰੇ ਹੀ ਰਾਜਪੁਰਾ ਦੇ ਇਕ ਪਰਵਾਰ ਨਾਲ ਸਬੰਧਤ ਹਨ। ਉਨ੍ਹਾਂ ਦਸਿਆ ਕਿ ਪਾਜ਼ੇਟਿਵ ਆਏ ਸਾਰੇ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫ਼ਟ ਕਰਵਾ ਦਿਤਾ ਗਿਆ ਹੈ ਅਤੇ ਨਾਲ ਹੀ ਪਾਜ਼ੇਟਿਵ ਕੇਸਾਂ ਦੇ ਘਰਾਂ ਅਤੇ ਆਲੇ-ਦੁਆਲੇ ਦੇ ਘਰਾਂ ਨੂੰ ਸੈਨੇਟਾਈਜ਼ ਕਰਨ ਲਈ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਉ ਵੀ ਕਰਵਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਵਿਖੇ ਕੋਰੋਨਾ ਦੀ ਲੜੀ ਨੂੰ ਤੋੜਨ ਲਈ ਪਾਜ਼ੇਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਦੇ ਕੌਵਿਡ ਜਾਂਚ ਸਬੰਧੀ 5 ਸੈਂਪਲ ਹੋਰ ਲਏ ਗਏ ਹਨ। ਉਨ ਦੱਸਿਆਂ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ੱਕੀ ਮਰੀਜਾਂ ਦੀ ਕਰੋਨਾ ਜਾਂਚ ਸਬੰਧੀ ਸੈਂਪਲਿੰਗ ਦੀ ਗਿਣਤੀ ਵਿਚ ਵਾਧਾ ਕਰਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਅੱਜ ਪਟਿਆਲਾ ਸ਼ਹਿਰ, ਰਾਜਪੂਰਾ, ਨਾਭਾ, ਸਮਾਣਾ ਤੋਂ ਕੁੱਲ 59 ਫਲੁ ਟਾਈਪ ਲੱਛਣਾ ਵਾਲੇ ਸ਼ਕੀ ਮਰੀਜਾ ਦੇ ਸੈਂਪਲ ਲੈਕੇ ਕਰੋਨਾ ਜਾਂਚ ਲਈ ਭੇਜੇ ਗਏ ਹਨ।ਇਹਨਾਂ ਸਾਰੇ ਸੈਂਪਲਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
25
ਨਵਾਂ ਸ਼ਹਿਰ ਫਿਰ ਕੋਰੋਨਾ ਪੀੜਤ ਜ਼ਿਲ੍ਹਿਆਂ 'ਚ ਸ਼ਾਮਲ ਹੋਇਆ
ਬਲਾਚੌਰ/ਨਵਾਂਸ਼ਹਿਰ, 25 ਅਪ੍ਰੈਲ਼ (ਅਮਰੀਕ ਸਿੰਘ ਢੀਂਡਸਾ, ਭਾਟੀਆ) : ਨਵਾਂਸ਼ਹਿਰ ਨੂੰ ਕੋਰੋਨਾ ਤੋਂ ਮੁਕਤ ਹੋਇਆਂ ਅਜੇ ਦੋ ਦਿਨ ਹੀ ਹੋਏ ਸਨ ਕਿ ਅੱਜ ਬਲਾਚੌਰ ਹਲਕੇ 'ਚ ਕੋਰੋਨਾ ਵਾਇਰਸ ਨੇ ਦਸਤਕ ਦੇ ਦਿਤੀ ਹੈ। ਜਾਣਕਾਰੀ ਮੁਤਾਬਕ ਬਲਾਚੌਰ ਦੇ ਪਿੰਡ ਬੂਥਗੜ੍ਹ ਦੇ 32 ਸਾਲਾ ਨੌਜਵਾਨ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਦਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੀ ਰੀਪੋਰਟ ਪਾਜ਼ੇਟਿਵ ਆਈ ਹੈ ਉਹ ਟਰੱਕ ਡਰਾਈਵਰ ਹੈ ਅਤੇ ਕੁੱਝ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਤੋਂ ਆਇਆ ਸੀ। ਜਿਸ ਤੋਂ ਬਾਅਦ ਸਿਹਤ ਵਿਭਾਗ ਵਲੋਂ ਉਕਤ ਦੇ ਸੈਂਪਲ ਲੈ ਕੇ ਉਸ ਨੂੰ ਕੁਆਰੰਟੀਨ ਕਰ ਦਿਤਾ ਸੀ, ਜਿਸ ਦੀ ਰੀਪੋਰਟ ਅੱਜ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਵਲੋਂ ਉਕਤ ਨੌਜਵਾਨ ਦੇ ਪਿਤਾ ਅਤੇ ਮਾਂ ਨੂੰ ਵੀ ਆਈਸੋਲੇਟ ਕੀਤਾ ਗਿਆ ਸੀ। ਹੁਣ ਜਦੋਂ ਬਲਾਚੌਰ ਵਿਚ ਇਕ ਵਿਅਕਤੀ ਦੀ ਰੀਪੋਰਟ ਪਾਜ਼ੇਟਿਵ ਆਈ ਹੈ ਤਾਂ ਇਸ ਨੇ ਲੋਕਾਂ ਨੂੰ ਇਕ ਵਾਰ ਫਿਰ ਚਿੰਤਾ ਵਿਚ ਪਾ ਦਿਤਾ ਹੈ। ਸਿਹਤ ਵਿਭਾਗ ਦੀ ਟੀਮ ਵਲੋਂ ਉਕਤ ਪਾਜ਼ੇਟਿਵ ਵਿਅਕਤੀ ਦੇ ਨੇੜੇ ਦੋ ਸੰਪਰਕ ਵਾਲੇ ਸਾਥੀਆਂ ਨੂੰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ 'ਚ ਭੇਜ ਦਿਤਾ ਗਿਆ, ਜਿਥੇ ਬਾਕੀ ਦੋਵਾਂ ਦੇ ਟੈਸਟ ਵੀ ਕਰਵਾਏ ਜਾ ਰਹੇ ਹਨ। 25

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement