ਗੁਆਂਢੀ ਸੂਬਿਆਂ ਦੇ ਕੋਰੋਨਾ ਪੀੜਤਾਂ ਲਈ ਆਕਸੀਜਨ ਕੇਂਦਰ ਬਣਿਆ ਪੰਜਾਬ
Published : Apr 25, 2021, 11:56 pm IST
Updated : Apr 25, 2021, 11:56 pm IST
SHARE ARTICLE
image
image

ਗੁਆਂਢੀ ਸੂਬਿਆਂ ਦੇ ਕੋਰੋਨਾ ਪੀੜਤਾਂ ਲਈ ਆਕਸੀਜਨ ਕੇਂਦਰ ਬਣਿਆ ਪੰਜਾਬ

ਦਿੱਲੀ ਤੇ ਹੋਰ ਰਾਜਾਂ ਦੇ ਕੋਵਿਡ ਮਰੀਜ਼ ਇਲਾਜ ਲਈ ਆ ਰਹੇ ਹਨ ਪੰਜਾਬ : ਅਧਿਕਾਰੀ 

ਚੰਡੀਗੜ੍ਹ, 25 ਅਪ੍ਰੈਲ : ਹਸਪਤਾਲਾਂ ’ਚ ਬੈੱਡਾਂ ਅਤੇ ਆਕਸੀਜਨ ਦੀ ਕਮੀ ਦੀਆਂ ਰੀਪੋਰਟਾਂ ਵਿਚਾਲੇ ਦਿੱਲੀ ਅਤੇ ਗੁਆਂਢੀ ਰਾਜਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਪੰਜਾਬ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਏ ਜਾ ਰਹੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਦਸਿਆ ਕਿ ਦਿੱਲੀ ਦੇ ਕਈ ਮਰੀਜ਼ਾਂ ਨੂੰ ਪਟਿਆਲਾ, ਜਲੰਧਰ ਅਤੇ ਹੋਰ ਸਥਾਨਾਂ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਹਰਿਆਣਾ ਹਿਮਾਚਲ ਪਦੇਸ਼ ਦੇ ਮਰੀਜ਼ ਵੀ ਇਲਾਜ ਲਈ ਪੰਜਾਬ ਵਿਚ ਆ ਰਹੇ ਹਨ। 
ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦਸਿਆ, ‘‘ਫਿਲਹਾਲ, ਦਿੱਲੀ ਦੇ 13-14 ਮਰੀਜ਼ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਹਨ।’’ ਡਾਕਟਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਕੋਰੋਨਾ ਦੇ ਕਈ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਅਤੇ ਉਹ ਪੰਜਾਬ ਆ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਦੇ ਹਸਪਤਾਲਾਂ ’ਚ ਬੈੱਡ ਨਹੀਂ ਮਿਲ ਰਹੇ। ਹੋਰ ਰਾਜਾਂ ਦੇ 35-40 ਮਰੀਜ਼ ਜਲੰਧਰ ਦੇ ਹਸਪਤਾਲ ’ਚ ਇਲਾਜ ਕਰਾ ਰਹੇ ਹਨ। ਜਲੰਧਰ ਦੇ ਡੀ.ਸੀ. ਘਨਸ਼ਾਮ ਥੌਰੀ ਨੇ ਦਸਿਆ, ‘‘ਇਨ੍ਹਾਂ ਮਰੀਜ਼ਾਂ ’ਚ 12-13 ਮਰੀਜ਼ ਦਿੱਲੀ ਦੇ ਹਨ, ਜਦਕਿ ਬਾਕੀ ਹਿਮਾਚਲ ਪਦੇਸ਼, ਹਰਿਆਣਾ ਅਤੇ ਜੰਮੂ ਦੇ ਹਨ।’’ ਪੰਜਾਬ ਦੇ ਕਈ ਨਿਜੀ ਹਸਪਤਾਲਾਂ ਨੂੰ ਦਿੱਲੀ ਦੇ ਮਰੀਜ਼ ਹਸਪਤਾਲ ’ਚ ਦਾਖ਼ਲ ਹੋਣ ਲਈ ਫ਼ੋਨ ਕਰ ਰਹੇ ਹਨ। 
ਜਲੰਧਰ ’ਚ ਹਸਪਤਾਲ ਚਲਾਉਣ ਵਾਲੇ ਡਾ. ਨਵਜੋਤ ਦਹੀਆ ਨੇ ਕਿਹਾ, ‘‘ਮੈਨੂੰ ਰੋਜ਼ਾਨਾ ਪੰਜ-ਛੇ ਕਾਲਾਂ ਆ ਰਹੀਆਂ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਦਿੱਲੀ ਤੋਂ ਹਨ।’’
ਅਧਿਕਾਰੀਆਂ ਨੇ ਕਿਹਾ ਕਿ ਹੋਰ ਸਥਾਨਾਂ ਤੋਂ ਮਰੀਜ਼ਾਂ ਦੇ ਆਉਣ ਨਾਲ ਸੂਬੇ ਦੀ ਸਿਹਤ ਸੇਵਾਵਾਂ ’ਤੇ ਹੋਰ ਦਬਾਅ ਵੱਧ ਗਿਆ ਹੈ। ਕਈ ਨਿਜੀ ਹਸਪਤਾਲ ਪਹਿਲਾਂ ਹੀ ਆਕਸੀਜਨ ਦੀ ਕਮੀ ਦੀ ਸ਼ਿਕਾਇਤ ਕਰ ਰਹੇ ਹਨ, ਇਸ ਲਈ ਉਹ ਹੋਰ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਰਹੇ ਹਨ।                     (ਏਜੰਸੀ)

SHARE ARTICLE

ਏਜੰਸੀ

Advertisement

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM
Advertisement