ਅਫ਼ਗ਼ਾਨਿਸਤਾਨ ਤੋਂ ਆਏ ਡਰਾਈ ਫ਼ਰੂਟ ਦੇ ਟਰੱਕ 'ਚੋਂ ਬਰਾਮਦ ਹੋਈ 102 ਕਿਲੋ ਹੈਰੋਇਨ
Published : Apr 25, 2022, 6:27 am IST
Updated : Apr 25, 2022, 6:27 am IST
SHARE ARTICLE
image
image

ਅਫ਼ਗ਼ਾਨਿਸਤਾਨ ਤੋਂ ਆਏ ਡਰਾਈ ਫ਼ਰੂਟ ਦੇ ਟਰੱਕ 'ਚੋਂ ਬਰਾਮਦ ਹੋਈ 102 ਕਿਲੋ ਹੈਰੋਇਨ


ਕਸਟਮ ਵਿਭਾਗ ਨੇ ਸਾਰਾ ਮਾਲ ਕਬਜ਼ੇ ਵਿਚ ਲੈ ਕੇ ਸ਼ੁਰੂ ਕੀਤੀ ਜਾਂਚ

ਅੰਮਿ੍ਤਸਰ, 24 ਅਪ੍ਰੈਲ (ਹਰਿਆਲ ਸਿੰਘ) : ਕਸਟਮ ਵਿਭਾਗ ਨੂੰ  ਵੱਡੀ ਸਫ਼ਲਤਾ ਹਾਸਲ ਹੋਈ ਹੈ | ਅਟਾਰੀ ਸਰਹੱਦ 'ਤੇ ਵੱਡੀ ਮਾਤਰਾ ਵਿਚ ਹੈਰੋਇਨ ਫੜੀ ਗਈ ਹੈ | ਦਸਣਯੋਗ ਹੈ ਕਿ ਇਹ ਹੈਰੋਇਨ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਡ੍ਰਾਈ ਫ਼ਰੂਟ ਦੇ ਟਰੱਕ ਵਿਚੋਂ ਬਰਾਮਦ ਹੋਈ ਹੈ | ਇਸ ਟਰੱਕ ਵਿਚ ਮਲੱਠੀ ਅਤੇ ਹੋਰ ਸਮਾਨ ਵੀ ਲਿਆਂਦਾ ਜਾ ਰਿਹਾ ਸੀ |
ਮਿਲੀ ਜਾਣਕਾਰੀ ਅਨੁਸਾਰ ਬੀਤੀ 22 ਅਪ੍ਰੈਲ ਨੂੰ  ਅਫ਼ਗ਼ਾਨਿਸਤਾਨ ਤੋਂ ਪਾਕਿਸਤਾਨ ਰਸਤੇ ਭਾਰਤ ਪਹੁੰਚੇ ਡ੍ਰਾਈ ਫ਼ਰੂਟ ਦੇ ਟਰੱਕ ਭੇਜੇ ਗਏ ਸਨ ਜਿਨ੍ਹਾਂ ਵਿਚ ਅਫ਼ਗ਼ਾਨਿਸਤਾਨੀ ਮਲੱਠੀ ਤੇ ਹੋਰ ਸਾਮਾਨ ਸੀ | ਇਹ ਟਰੱਕ ਅਫ਼ਗ਼ਾਨਿਸਤਾਨੀ ਡਰਾਈਵਰ ਅਪਣੀ ਸਰਹੱਦ ਤੋਂ ਪਾਕਿਸਤਾਨ ਦੇ ਰਸਤੇ ਲੈ ਕੇ ਅਟਾਰੀ ਸਰਹੱਦ 'ਤੇ ਪਹੁੰਚੇ ਅਤੇ ਉਸ ਰਾਤ ਅਫ਼ਗ਼ਾਨਿਸਤਾਨੀ ਟਰੱਕ ਵਾਪਸ ਅਪਣੇ ਵਤਨ ਪਰਤ ਗਏ ਸਨ | ਅਗਲੀ ਸਵੇਰ ਨੂੰ  ਭਾਰਤੀ ਕਸਟਮ ਵਿਭਾਗ ਦੇ ਅਧਿਕਾਰੀਆਂ ਅਫ਼ਗ਼ਾਨਿਸਤਾਨ ਤੋਂ ਆਏ ਡ੍ਰਾਈ ਫ਼ਰੂਟ ਆਮ ਵਿਚ ਚੈਕਿੰਗ ਕਰਨੀ ਸ਼ੁਰੂ ਕੀਤੀ ਸੀ ਕਿ ਅਟਾਰੀ ਸਰਹੱਦ 'ਤੇ ਬਣੀ ਜੁਆਇੰਟ ਚੈੱਕ ਪੋਸਟ ਆਈਸੀਪੀ ਦੇ ਗੁਦਾਮਾਂ ਵਿਚੋਂ ਮਲੱਠੀ ਦੀਆਂ ਬੋਰੀਆਂ ਦੀ ਜਾਂਚ ਕੀਤੀ ਜਾ ਰਹੀ ਸੀ
ਕਿ ਲਗਾਤਾਰ ਇਕ-ਇਕ ਕਰਦਿਆਂ ਅਧਿਕਾਰੀਆਂ ਨੂੰ  ਮਲੱਠੀ ਦੇ ਬੋਰਿਆਂ ਵਿਚੋਂ ਵੱਡੀ ਮਾਤਰਾ ਵਿਚ ਹੈਰੋਇਨ ਮਿਲੀ, ਜਿਸ ਦੀ ਖ਼ਬਰ ਲਿਖੇ ਜਾਣ ਤਕ ਜਾਂਚ ਚਲ ਰਹੀ ਸੀ | ਅਫ਼ਗ਼ਾਨਿਸਤਾਨ ਦੇ ਮਜ਼ਾਰ ਸ਼ਰੀਫ ਸ਼ਹਿਰ ਦੀ ਅਲੇਮ ਨਜ਼ੀਰ ਅੰਸਾਨੀ ਕੰਪਨੀ ਨੇ ਟਰੱਕ ਵਿਚ 340 ਬੋਰੀਆਂ ਮਲੱਠੀ ਆਈਸੀਪੀ ਨੂੰ  ਭੇਜੀ ਹੈ, ਜੋ ਕੰਪਨੀ ਨੂੰ  ਨਵੀਂ ਦਿੱਲੀ ਵਿਚ ਡਿਲੀਵਰੀ ਕੀਤੀ ਜਾਣੀ ਸੀ | ਅੰਮਿ੍ਤਸਰ ਦੇ ਮਜੀਠਾ ਮੰਡੀ ਇਲਾਕੇ ਨਾਲ ਜੁੜੇ ਕਸਟਮ ਹਾਊਸ ਦੇ ਏਜੰਟ ਨੀਰਜ
ਵਲੋਂ ਆਈਸੀਪੀ 'ਤੇ ਕਲੀਅਰ ਕੀਤਾ ਜਾਣਾ ਸੀ ਪਰ ਇਨ੍ਹਾਂ ਬੋਰੀਆਂ 'ਚੋਂ ਹੈਰੋਇਨ ਬਰਾਮਦ ਹੋਣ ਮਗਰੋਂ ਕਸਟਮ ਨੇ ਸਾਰੀ ਖੇਪ ਅਪਣੇ ਕਬਜ਼ੇ ਵਿਚ ਲੈ ਲਈ |
ਸਨਿਚਰਵਾਰ ਦੇਰ ਰਾਤ ਤਕ ਕਰੀਬ 102 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁਕੀ ਹੈ, ਜਦਕਿ ਇਸ ਦੀ ਮਾਤਰਾ ਟਨ ਤਕ ਜਾਣ ਦੀ ਉਮੀਦ ਹੈ | ਇਹ ਬੋਰੀਆਂ ਸਨਿਚਰਵਾਰ ਦੁਪਹਿਰ ਆਈਸੀਪੀ ਦੇ ਕਾਰਗੋ ਟਰਮੀਨਲ ਗੋਦਾਮ ਨੰਬਰ 2 ਤੋਂ ਦਿੱਲੀ ਭੇਜੀਆਂ ਜਾਣੀਆਂ ਸਨ | ਇਸ ਤੋਂ ਬਾਅਦ ਕਸਟਮ ਵਿਭਾਗ ਨੇ ਸਾਰੀਆਂ 340 ਬੋਰੀਆਂ ਨੂੰ  ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ |  

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement