
ਪਤਨੀ ਅਤੇ ਬੱਚੀ ਨੂੰ ਅੱਗ ਨਾਲ ਸਾੜ ਕੇ ਮਾਰਨ ਵਾਲਾ ਪਤੀ ਆਂਧਰਾ ਪ੍ਰਦੇਸ਼ ਤੋਂ ਗਿ੍ਫ਼ਤਾਰ
ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ (ਇੰਦਰਪ੍ਰੀਤ ਬਖਸ਼ੀ, ਰੁਪਾਲ): ਅਪਣੀ ਪਤਨੀ ਅਤੇ 10 ਮਹੀਨੇ ਦੀ ਮਾਸੂਮ ਬੱਚੀ ਨੂੰ ਪਟਰੌਲ ਪਾ ਕੇ ਅੱਗ ਨਾਲ ਸਾੜਕੇ ਮਾਰਨ ਵਾਲੇ ਦਰਿੰਦੇ ਪਤੀ ਨੂੰ ਪੁਲਿਸ ਨੇ ਆਂਧਰਾ ਪ੍ਰਦੇਸ਼ ਸਟੇਟ ਤੋਂ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ |
ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਰਵਜੋਤ ਕੌਰ ਗਰੇਵਾਲ ਨੇ ਦਸਿਆ ਕਿ ਜਸਵਿੰਦਰ ਸਿੰਘ ਬੰਟੀ ਦੀ ਕਰੀਬ ਚਾਰ ਸਾਲ ਪਹਿਲਾਂ ਮੋਨਿਕਾ ਨਾਲ ਲਵ ਮੈਰਿਜ ਹੋਈ ਸੀ ਜਿਨ੍ਹਾਂ ਦੀ 10 ਮਹੀਨੇ ਦੀ ਬੱਚੀ ਨਿਸ਼ਾ ਸੀ | ਉਨ੍ਹਾਂ ਦਸਿਆ ਕਿ ਜਸਵਿੰਦਰ ਅਕਸਰ ਕਥਿਤ ਤੌਰ 'ਤੇ ਸ਼ਰਾਬ ਪੀ ਕੇ ਮੋਨਿਕਾ ਨਾਲ ਝਗੜਾ ਕਰਦਾ ਰਹਿੰਦਾ ਸੀ | ਉਨ੍ਹਾਂ ਦਸਿਆ ਕਿ 8 ਅਪ੍ਰੈਲ ਨੂੰ ਕਰੀਬ ਸਵੇਰੇ 6 ਵਜੇ ਜਸਵਿੰਦਰ ਸਿੰਘ ਨੇ ਪਟਰੌਲ ਪਾ ਕੇ ਅਪਣੀ ਪਤਨੀ ਅਤੇ ਬੱਚੀ ਨੂੰ ਅੱਗ ਲਗਾ ਦਿਤੀ ਸੀ ਅਤੇ ਖ਼ੁਦ ਫ਼ਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਜੇਰੇ ਇਲਾਜ਼ ਪਹਿਲਾਂ ਮੋਨਿਕਾ ਅਤੇ ਬਾਅਦ ਵਿਚ ਬੱਚੀ ਨਿਸ਼ਾ ਦੀ ਮੌਤ ਹੋ ਗਈ ਸੀ | ਉਨ੍ਹਾਂ ਦਸਿਆ ਕਿ ਇਸ ਸਬੰਧੀ ਥਾਣਾ ਸਰਹਿੰਦ ਵਿਚ ਮਾਮਲਾ ਦਰਜ ਕਰ ਕੇ ਐਸ.ਪੀ. ਰਾਜਪਾਲ ਸਿੰਘ ਅਤੇ ਡੀ.ਐਸ.ਪੀ. ਮਨਜੀਤ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਟੀਮਾਂ ਬਣਾ ਕੇ ਜਸਵਿੰਦਰ ਸਿੰਘ ਦੀ ਭਾਲ ਸ਼ੁਰੂ ਕੀਤੀ ਗਈ ਜਿਸ ਤੋਂ ਬਾਅਦ 20 ਅਪ੍ਰੈਲ ਨੂੰ ਥਾਣਾ ਸਰਹਿੰਦ ਦੇ ਐਸ.ਐਚ.ਓ. ਪਿ੍ੰਸਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਵਲੋਂ ਜਸਵਿੰਦਰ ਸਿੰਘ ਨੂੰ ਆਂਧਰਾ ਪ੍ਰਦੇਸ਼ ਤੋਂ ਥਾਣਾ ਓਰਵਾਕਲ ਜ਼ਿਲ੍ਹਾ ਕੂਰਨੂਲ ਦੀ ਲੋਕਲ ਪੁਲਿਸ ਦੀ ਮਦਦ ਨਾਲ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦਸਿਆ ਕਿ ਕਥਿਤ ਦੋਸ਼ੀ ਦਾ ਰਿਮਾਂਡ ਲੈ ਕੇ ਹੋਰ ਪੱੁਛਗਿੱਛ ਕੀਤੀ ਜਾਵੇਗੀ |
ਇਹ ਕੈਪਸ਼ਨ ਫਾਇਲ 24-01 ਦੀ ਹੈ |
ਐੱਸ.ਐੱਸ.ਪੀ. ਡਾ. ਰਵਜੋਤ ਕੌਰ ਗਰੇਵਾਲ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਅਤੇ ਗਿ੍ਫ਼ਤਾਰ ਕੀਤਾ ਵਿਅਕਤੀ ਪੁਲਸ ਪਾਰਟੀ ਨਾਲ | (ਇੰਦਰਪ੍ਰੀਤ ਬਖਸ਼ੀ)