
ਕੈਨੇਡਾ ਤੋਂ ਪਰਤੇ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਤਰਨਤਾਰਨ, 24 ਅਪ੍ਰੈਲ (ਅਜੀਤ ਸਿੰਘ ਘਰਿਆਲਾ): ਪੁਲਿਸ ਜ਼ਿਲ੍ਹਾ ਤਰਨਤਾਰਨ ਅਧੀਨ ਪੈਦੇ ਪਿੰਡ ਸੁਹਾਵਾ ਵਾਸੀ ਸਿੰਘ ਦੇ 25 ਸਾਲਾ ਇਕਲੌਤੇ ਪੁੱਤਰ ਦਾ ਬੀਤੀ ਅੱਧੀ ਰਾਤ ਨੂੰ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਤਰਨਤਾਰਨ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ | ਘਟਨਾਂ ਦੀ ਸੂਚਨਾ ਮਿਲਦਿਆ ਹੀ ਐਸ ਆਈ ਬਲਜੀਤ ਕੌਰ ਮੁੱਖ ਅਫ਼ਸਰ ਥਾਣਾ ਸਿਟੀ ਤਰਨਤਾਰਨ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿਤੀ |
ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਦਾ ਲੜਕਾ ਜਤਿੰਦਪਾਲ ਸਿੰਘ ਕੁੱਝ ਸਮਾਂ ਪਹਿਲਾ ਕੈਨੇਡਾ ਗਿਆ ਸੀ ਜੋ ਕਿ ਥੋੜ੍ਹੇ ਦਿਨ ਪਹਿਲਾਂ ਹੀ 16 ਅਪ੍ਰੈਲ ਨੂੰ ਵਾਪਸ ਪਿੰਡ ਆਇਆ ਸੀ ਜੋ ਅਪਣੇ ਭਰਾ ਅਮਿ੍ਤਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਤੇ ਸਾਥੀਆਂ ਜਸਲੀਨ ਸਿੰਘ, ਜੁਨੇਜਪਾਲ ਸਿੰਘ ਵਾਸੀ ਗੁਜਰਪੁਰਾ ਤੇ ਗੁਰਜੀਤ ਸਿੰਘ ਵਾਸੀ ਮੁੰਡਾ ਪਿੰਡ ਨਾਲ ਸ ਨਿਚਰਵਾਰ ਨੂੰ ਸਕਾਰਪੀਉ ਗੱਡੀ ਨੰ: ਜੀ ਜੇ 12 ਡੀਐਮ 4006 'ਤੇ ਰਾਤ ਮੌਕੇ ਖਾਣਾ ਖਾਣ ਲਈ ਤਰਨਤਾਰਨ ਗਿਆ ਸੀ ਜਦ ਉਹ ਰਾਤ ਕਰੀਬ 11.30 ਤੇ ਅਸੀ ਸਬਵੇਅ ਮੇਨ ਹਾਈਵੇ ਤੋਂ ਖਾਣਾ ਖਾ ਕੇ ਚੌਕ ਬੋਹੜੀ ਤੋਂ ਗਗਨ ਸਵੀਟ ਨੇੜਿਉਂ ਲੰਘ ਰਹੇ ਸੀ ਤਾਂ ਕਿਸੇ ਅਣਪਛਾਤੇ ਨੌਜਵਾਨ ਵਲੋਂ ਗੱਡੀ ਉਪਰ ਫ਼ਾਇਰ ਕੀਤੇ ਗਏ ਜੋ ਜਤਿੰਦਰਪਾਲ ਸਿੰਘ ਦੀ ਖੱਬੀ ਵੱਖੀ ਵਿਚ ਲੱਗੇ | ਜ਼ਖ਼ਮੀ ਹਾਲਤ ਵਿਚ ਜਤਿੰਦਰਪਾਲ ਨੂੰ ਗੁਰੂ ਨਾਨਕ ਦੇਵ ਸਪੈਸ਼ਲਿਟੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮਿ੍ਤਕ ਕਰਾਰ ਦੇ ਦਿਤਾ | ਇਸ ਘਟਨਾ ਨੂੰ ਲੈ ਕੇ ਬਰਜਿੰਦਰ ਸਿੰਘ ਡੀਐਸਪੀ ਨੇ ਕਿਹਾ ਕਿ ਜਤਿੰਦਰਪਾਲ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਘਟਨਾ ਸਥਾਨ ਨੇੜੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਮਿ੍ਤਕ ਦੇ ਪਿਤਾ ਗੁਰਸੇਵਕ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ |
ਤਰਨਤਾਰਨ--24-03-ਏ------------------------------
24-03 ਬ------------------------