Dinanagar News : ਦਾਦਾ-ਦਾਦੀ ਨਾਲ ਜਾ ਰਹੇ ਚਾਰ ਸਾਲਾ ਬੱਚੇ ਦੀ ਸਕੂਟਰੀ ਤੇ ਬੁਲਟ ਦੀ ਟੱਕਰ ਨਾਲ ਦਰਦਨਾਕ ਮੌਤ

By : BALJINDERK

Published : Apr 25, 2024, 12:54 pm IST
Updated : Apr 25, 2024, 1:13 pm IST
SHARE ARTICLE
ਬੁਲਟ ਦੀ ਤਸਵੀਰ
ਬੁਲਟ ਦੀ ਤਸਵੀਰ

Dinanagar News : ਦਾਦੀ ਗੰਭੀਰ ਜ਼ਖ਼ਮੀ, ਦਾਦੇ ਦੇ ਮਾਮੂਲੀ ਸੱਟਾਂ ਲੱਗੀਆਂ, ਬੁਲਟ ਸਵਾਰ ਮੌਕੇ ਤੋਂ ਫ਼ਰਾਰ

Dinanagar News : ਦੀਨਾਨਗਰ- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਬਿਆਨਪੁਰ ਨੇੜੇ ਇੱਕ ਸਕੂਟਰੀ ਅਤੇ ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਸਕੂਟਰੀ 'ਤੇ ਸਵਾਰ ਚਾਰ ਸਾਲਾ ਬੱਚੇ ਦੀ ਹੋਈ ਮੌਤ ਦੀ ਹੋ ਗਈ। ਜਾਣਕਾਰੀ ਅਨੁਸਾਰ ਬੱਚਾ ਦਾਦਾ-ਦਾਦੀ ਨਾਲ ਸਕੂਟਰੀ 'ਤੇ ਸਵਾਰ ਸੀ। ਜਿਸ 'ਚ ਦਾਦੀ ਹੋਈ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜੋ:Vande Bharat Trains : ਯਾਤਰੀਆਂ ਲਈ ਵੱਡੀ ਖ਼ਬਰ, ਵੰਦੇ ਭਾਰਤ ਟਰੇਨਾਂ ’ਚ ਪਾਣੀ ਨੂੰ ਲੈ ਕੇ ਹੋਇਆ ਵੱਡਾ ਫੈਸਲਾ  

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਬਿਆਨਪੁਰ ਚੌਕੀ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗਵਾਲੀਆ, ਆਪਣੀ ਪਤਨੀ ਪਰਮਜੀਤ ਕੋਰ ਅਤੇ ਪੋਤਰੇ ਵਰੁਣ ਥਾਪਾ ਨਾਲ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਪਿੰਡ ਮੀਰਪੁਰ ਤੋਂ ਆਪਣੀ ਕੁੜੀ ਨੂੰ ਮਿਲ ਕੇ ਵਾਪਸ ਆਪਣੇ ਘਰ ਨੂੰ ਆ ਰਹੇ ਸੀ, ਜਦ ਸ਼ਾਮ ਲਗਭਗ 6.30 ਵਜੇ ਦੇ ਕਰੀਬ ਉਹ ਮੀਰਪੁਰ ਲਿੰਕ ਸੜਕ ਤੋਂ ਬਿਆਨਪੁਰ ਨੂੰ ਮੁੜੇ ਤਾਂ ਬਿਆਨਪੁਰ ਦੀ ਸਾਈਡ ਵੱਲੋਂ ਇੱਕ ਬੁਲੇਟ ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਆਇਆ ਜਿਸ ਨੇ ਗ਼ਲਤ ਸਾਈਡ ਤੋਂ ਲਾਪ੍ਰਵਾਹੀ ਨਾਲ ਚਲਾ ਰਹੇ ਨੌਜਵਾਨ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਚਾਰ ਸਾਲਾ ਬੱਚਾ ਤੇ ਦਾਦਾ-ਦਾਦੀ ਤਿੰਨੋਂ ਸੜਕ 'ਤੇ ਡਿੱਗ ਗਏ, ਜਿਸ ਕਾਰਨ ਪੋਤਰਾ ਵਰੁਣ ਥਾਪਾ (ਉਮਰ 4 ਸਾਲਾ) ਮੋਟਰਸਾਇਕਲ ਹੇਠਾਂ ਆ ਗਿਆ। ਜਦੋਂ ਤਰੁੰਤ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਸਮੇਂ ਰਸਤੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ ਅਤੇ ਦਾਦੀ ਗੰਭੀਰ ਜ਼ਖ਼ਮੀ ਹੋਣ ਕਾਰਨ ਗੁਰਦਾਸਪੁਰ ਦੇ ਇੱਕ ਨਿੱਜੀ  ਹਸਪਤਾਲ ਗੁਰਦਾਸਪੁਰ ਵਿਖੇ ਜ਼ੇਰੇ ਇਲਾਜ ਹੈ। 

ਇਹ ਵੀ ਪੜੋ:Punjab Police News: ਗੈਰ ਸਮਾਜੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਪੁਲਿਸ ਵੱਲੋਂ ਪੰਜ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਕਾਬੂ 

ਹਾਲਾਂਕਿ ਦਾਦੇ ਦੇ ਮਾਮੂਲੀ ਸੱਟਾਂ ਲੱਗੀਆਂ ਹਨ  ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਜਾਂਚ-ਪੜਤਾਲ ਕਾਰਨ ਉਪਰੰਤ ਮੁਦਾਈ ਸਤਨਾਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗਵਾਲੀਆ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਜਤਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਕੱਤੋਵਾਲ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

ਇਹ ਵੀ ਪੜੋ:Punjab News : ਮਾਰਕਫੈੱਡ ਦੇ MD ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਦੇ ਨਾਲ ਮੰਡੀਆਂ ਦਾ ਕੀਤਾ ਦੌਰਾ

(For more news apart from four-year-old child going with grandparents collision between scooter and motorcycle painful death News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement