
Bikram Singh Majithia: 'ਜੇਕਰ ਮਜੀਠੀਆ ਗਵਾਹਾਂ ਨੂੰ ਪ੍ਰਭਾਵਿਤ ਕਰਨਗੇ ਤਾਂ ਪੰਜਾਬ ਪੁਲਿਸ ਕਰ ਸਕਦੀ ਹੈ ਕੋਰਟ ਦਾ ਰੁਖ਼
Bikram Singh Majithia News in punjabi : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਹੋਈ। ਸੁਣਵਾਈ ਦੌਰਾਨ, ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਮਜੀਠੀਆ ਮੀਡੀਆ ਵਿੱਚ ਐਸਆਈਟੀ ਬਾਰੇ ਕੁਝ ਨਹੀਂ ਕਹਿ ਸਕਦੇ।
ਨਾਲ ਹੀ, ਉਹ ਐਸਆਈਟੀ ਦੇ ਕਿਸੇ ਵੀ ਮੈਂਬਰ ਬਾਰੇ ਮੀਡੀਆ ਵਿੱਚ ਕੁਝ ਨਹੀਂ ਕਹਿਣਗੇ। ਜਦੋਂ ਵੀ ਐਸਆਈਟੀ ਉਨ੍ਹਾਂ ਨੂੰ ਜਾਂਚ ਲਈ ਬੁਲਾਏਗੀ, ਉਨ੍ਹਾਂ ਨੂੰ ਪੇਸ਼ ਹੋਣਾ ਪਵੇਗਾ।
ਜੇਕਰ ਮਜੀਠੀਆ ਐਸਆਈਟੀ ਨਾਲ ਸਹਿਯੋਗ ਨਹੀਂ ਕਰਦਾ ਤਾਂ ਅਦਾਲਤ ਕੋਲ ਉਨ੍ਹਾਂ ਦੀ ਜ਼ਮਾਨਤ ਰੱਦ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਅਦਾਲਤ ਨੇ ਕਿਹਾ ਕਿ ਜੇਕਰ ਮਜੀਠੀਆ ਗਵਾਹਾਂ ਨੂੰ ਪ੍ਰਭਾਵਿਤ ਕਰਨਗੇ ਤਾਂ ਪੰਜਾਬ ਪੁਲਿਸ ਕੋਰਟ ਦਾ ਰੁਖ਼ ਕਰ ਸਕਦੀ ਹੈ।