
Mangat Singh News: ਮੁਲਜ਼ਮ ਨੂੰ ਏਟੀਐਸ ਅਤੇ ਸਾਹਿਬਾਬਾਦ ਪੁਲਿਸ ਨੇ ਪੰਜਾਬ ਤੋਂ ਕੀਤਾ ਗ੍ਰਿਫ਼ਤਾਰ ਕੀਤਾ ਹੈ।
ਅੰਮ੍ਰਿਤਸਰ (ਪੱਤਰ ਪ੍ਰੇਰਕ): ਗਾਜ਼ੀਆਬਾਦ ਪੁਲਿਸ ਅਤੇ ਏਟੀਐਸ ਦੀ ਨੋਇਡਾ ਟੀਮ ਨੇ ਦੇਰ ਰਾਤ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਫ਼ਰਾਰ ਅਤਿਵਾਦੀ ਮੰਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। 30 ਸਾਲਾਂ ਤੋਂ ਫ਼ਰਾਰ ਅਤਿਵਾਦੀ ਮੰਗਤ ਸਿੰਘ ਨੂੰ ਵਿਵੇਕਾਨੰਦ ਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅੱਜ ਖ਼ਾਲਿਸਤਾਨ ਕਮਾਂਡੋ ਫ਼ੋਰਸ ਨਾਲ ਸਬੰਧਤ ਇਕ ਅਤਿਵਾਦੀ ਮੰਗਤ ਸਿੰਘ ਉਰਫ਼ ਮੰਗਾ ਜਿਸ ਨੂੰ ਸੁਰੱਖਿਆ ਏਜੰਸੀਆਂ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਅਦਾਲਤ ਵਿਚ ਪੇਸ਼ ਕਰੇਗੀ। ਮੁਲਜ਼ਮ ਨੂੰ ਏਟੀਐਸ ਅਤੇ ਸਾਹਿਬਾਬਾਦ ਪੁਲਿਸ ਨੇ ਪੰਜਾਬ ਤੋਂ ਕੀਤਾ ਗ੍ਰਿਫ਼ਤਾਰ ਕੀਤਾ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਅਤਿਵਾਦੀ 35 ਸਾਲ ਪਹਿਲਾਂ ਵਿਵੇਕਾਨੰਦ ਨਗਰ ਵਿਚ ਕਿਰਾਏ ’ਤੇ ਰਹਿੰਦਾ ਸੀ। ਮੰਗਤ ਸਿੰਘ ਵਿਵੇਕਾਨੰਦ ਨਗਰ ਦੇ ਵਸਨੀਕ ਵੀਰ ਸਿੰਘ ਦੇ ਘਰ ਇਕ ਸਾਲ ਤੋਂ ਇਕ ਔਰਤ ਨਾਲ ਰਹਿ ਰਿਹਾ ਸੀ। ਵੀਰ ਸਿੰਘ ਦੀ ਪਤਨੀ ਬਾਲਾ ਦੇਵੀ ਕਹਿੰਦੀ ਹੈ ਕਿ ਉਹ ਪਿਛਲੇ 50 ਸਾਲਾਂ ਤੋਂ ਇਸ ਘਰ ਵਿਚ ਰਹਿ ਰਹੇ ਹਨ। ਜਦੋਂ ਮੰਗਤ ਸਿੰਘ 1990 ਵਿਚ ਇਕ ਔਰਤ ਨਾਲ ਕਿਰਾਏ ’ਤੇ ਰਹਿਣ ਆਇਆ ਸੀ, ਤਾਂ ਉਸ ਨੇ ਉਸ ਨੂੰ ਅਪਣੀ ਪਤਨੀ ਵਜੋਂ ਪੇਸ਼ ਕੀਤਾ ਸੀ। ਉਸ ਨੇ ਖ਼ੁਦ ਦਸਿਆ ਕਿ ਉਹ ਇਕ ਨਿਜੀ ਕੰਪਨੀ ਵਿਚ ਕੰਮ ਕਰਦਾ ਹੈ।
ਮੰਗਤ ਸਿੰਘ ਅਤੇ ਔਰਤ ਨੇ ਕਿਸੇ ਵੀ ਗੁਆਂਢੀ ਨਾਲ ਜ਼ਿਆਦਾ ਗੱਲ ਨਹੀਂ ਕੀਤੀ। ਸਾਲ 1990 ਦੇ ਆਖ਼ਰੀ ਦਿਨਾਂ ਵਿਚ, ਮੰਗਤ ਸਿੰਘ ਨੂੰ ਪੁਲਿਸ ਗ੍ਰਿਫ਼ਤਾਰ ਕਰ ਕੇ ਲੈ ਗਈ। ਉਸ ਦੀ ਪਤਨੀ ਨੇ ਵੀ ਘਰ ਖ਼ਾਲੀ ਕਰ ਦਿਤਾ ਅਤੇ ਕੱੁਝ ਦਿਨਾਂ ਬਾਅਦ ਚਲੀ ਗਈ। ਉਸ ਤੋਂ ਬਾਅਦ ਉਸ ਨੂੰ ਕੁੱਝ ਨਹੀਂ ਪਤਾ। ਡੀਸੀਪੀ ਟਰਾਂਸ ਹਿੰਡਨ ਨਿਮਿਸ਼ ਪਾਟਿਲ ਦਾ ਕਹਿਣਾ ਹੈ ਕਿ ਮੰਗਤ ਸਿੰਘ ਨੂੰ ਸਾਹਿਬਾਬਾਦ ਪੁਲਿਸ ਨੇ ਏਟੀਐਸ ਦੇ ਨਾਲ ਮਿਲ ਕੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਰੁਧ ਸਾਹਿਬਾਬਾਦ ਥਾਣੇ ਵਿਚ ਚਾਰ ਮਾਮਲੇ ਦਰਜ ਹਨ। ਮੰਗਤ ਸਿੰਘ ਨੂੰ ਦੁਪਹਿਰ ਬਾਅਦ ਐਡੀਸ਼ਨਲ ਸਿਵਲ ਜੱਜ ਜੂਨੀਅਰ ਡਵੀਜ਼ਨ ਕੋਰਟ ਨੰਬਰ ਚਾਰ ਵਿਚ ਪੇਸ਼ ਕੀਤਾ ਜਾਵੇਗਾ।