Mohali News: ਮੋਹਾਲੀ ’ਚ ਗੁਰਦੁਆਰਾ ਸਾਹਿਬ ’ਚ ਔਰਤਾਂ ਨਾਲ ਕੁੱਟਮਾਰ ਦਾ ਮਾਮਲਾ,SCਮੋਰਚੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ 

By : BALJINDERK

Published : Apr 25, 2025, 6:21 pm IST
Updated : Apr 25, 2025, 6:22 pm IST
SHARE ARTICLE
file photo
file photo

ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ,ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਮੌਜੂਦਗੀ ਵਿੱਚ ਵਾਪਰੀ ਸੀ ਘਟਨਾ

Mohali News in Punjabi : ਮੋਹਾਲੀ ਦੇ ਫੇਜ਼ 11 ਵਿੱਚ ਸਥਿਤ ਗੁਰਦਵਾਰਾ ਭਗਤ ਨਾਮਦੇਵ ਜੀ ਵਿੱਚ ਕਮੇਟੀ ਪ੍ਰਧਾਨ ਦੀ ਮੌਜੂਦਗੀ ਵਿੱਚ ਦੋ ਗਰੀਬ ਮਹਿਲਾਵਾਂ ਤੇ ਬੱਚੀਆਂ ਨਾਲ ਕੀਤੀ ਗਈ ਬੇਰਹਿਮੀ ਦੀ ਕੁੱਟਮਾਰ ਮਾਮਲੇ ’ਚ ਪੀੜਤ ਪਰਿਵਾਰ ਅਤੇ ਐਸਸੀ ਮੋਰਚੇ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਗਿਆ ਹੈ।  ਬਲਵਿੰਦਰ ਸਿੰਘ ਕੁੰਭੜਾ, ਪ੍ਰਧਾਨ ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਅਤੇ ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਵਲੋਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 20 ਅਪ੍ਰੈਲ ਨੂੰ ਗੁਰਦੁਆਰਾ ਬਾਬਾ ਨਾਮਦੇਵ ਜੀ ਦੇ ਪ੍ਰਧਾਨ ਦੀ ਮੌਜੂਦਗੀ ਵਿੱਚ ਮਹਿਲਾ ਸੋਨੀਆ ਰਾਈ ਪਤਨੀ ਬਲਵਿੰਦਰ ਸਿੰਘ, ਉਸ ਦੀ ਭੈਣ ਸਰੋਜ ਰਾਣੀ ਅਤੇ ਦੋ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਕੁੱਟਮਾਰ ਕਰਕੇ ਗੁਰਦੁਆਰਾ ਸਾਹਿਬ ਦੇ ਲੰਗਰ ਕੋਲ ਹੀ ਬੰਦੀ ਬਣਾ ਲਿਆ ਸੀ।

1

ਦੱਸਣਯੋਗ ਹੈ ਕਿ ਮਹਿਲਾ ਸੋਨੀਆ ਰਾਈ ਦਾ ਇੱਕਲੌਤਾ ਬੇਟਾ ਪ੍ਰਵਾਸੀਆਂ ਵੱਲੋਂ ਮਿਤੀ 13 ਨਵੰਬਰ 2024 ਨੂੰ ਬੇਰਹਿਮੀ ਨਾਲ ਪਿੰਡ ਕੁੰਭੜਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਮੋਹਾਲੀ ਦੇ ਏਅਰਪੋਰਟ ਰੋਡ ਨੂੰ ਲੋਕਾਂ ਨੇ ਲੜਕੇ ਦੀ ਮ੍ਰਿਤਕ ਦੇ ਰੱਖ ਕੇ ਤਿੰਨ ਦਿਨ ਜਾਮ ਕੀਤਾ ਸੀ।

1

ਜਿਸ ’ਚ ਸਮੂਹ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਇਹਨਾਂ ਦਾ ਸਾਥ ਦਿੱਤਾ ਸੀ। ਸਰਕਾਰ ਨੇ ਇਹਨਾਂ ਨੂੰ ਮਾਲੀ ਮਦਦ ਦੇਣ ਦਾ ਭਰੋਸਾ ਦਿੱਤਾ ਸੀ। ਪਰ ਨਾਮਾਤਰ ਸਹਾਇਤਾ ਦੇਕੇ ਚੁੱਪ ਕਰਾ ਦਿੱਤਾ। ਇਸ ਮਹਿਲਾ ਦੇ ਪਤੀ ਦਾ ਐਕਸੀਡੈਂਟ ਹੋ ਜਾਣ ਕਾਰਨ ਉਹ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਪਾ ਰਿਹਾ। ਇਹ ਮਹਿਲਾ ਗੁਰਦੁਆਰਾ ਸਾਹਿਬ ਵਿੱਚ 500 ਰੁਪਏ ਦਿਹਾੜੀ ਤੇ ਰੋਟੀਆਂ ਪਕਾਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ।

(For more news apart from SC Morcha writes letter Jathedar Akal Takht Sahib regarding assault on women in Gurdwara Sahib, Phase 11, Mohali News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement