
ਉਨ੍ਹਾਂ ਦੇ ਮਾਤਾ ਜੀ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਹਨ
Punjab News: ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੂੰ ਉਸ ਵੇਲੇ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਹਰਦਿਆਲ ਸਿੰਘ ਜੀ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦੇ ਮਾਤਾ ਜੀ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਗਿਣਤੀ ਗੁਰੂ ਘਰ ਨਾਲ ਅਥਾਹ ਪ੍ਰੇਮ ਰੱਖਣ ਵਾਲੇ ਗੁਰਸਿਖਾਂ ’ਚ ਹੁੰਦੀ ਸੀ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਗੁਰਮਤਿ ਅਨੁਸਾਰ ਜੀਉਂਦਿਆਂ ਬਿਤਾਈ।
ਭਾਈ ਪਿੰਦਰਪਾਲ ਸਿੰਘ ਬਾਰੇ
ਭਾਈ ਪਿੰਦਰਪਾਲ ਸਿੰਘ ਜੀ ਜੁਲਾਈ 1966 ਵਿਚ ਪਿੰਡ ਥਰਵਾ ਮਾਜਰਾ, ਜ਼ਿਲ੍ਹਾ ਕਰਨਾਲ (ਹਰਿਆਣਾ) ਵਿੱਚ ਜਨਮੇ। ਉਨ੍ਹਾਂ ਦੇ ਪੂਰਵਜ ਪਿੰਡ ਚੂੜਕਣ (ਜ਼ਿਲ੍ਹਾ ਸ਼ੇਖਪੁਰਾ, ਹੁਣ ਪਾਕਿਸਤਾਨ) ਨਾਲ ਸੰਬੰਧਤ ਸਨ। 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ।
ਭਾਈ ਸਾਹਿਬ ਦੇ ਪਿਤਾ ਹਰਦਿਆਲ ਸਿੰਘ ਜੀ ਅਤੇ ਮਾਤਾ ਬਲਬੀਰ ਕੌਰ ਜੀ ਨੇ ਉਨ੍ਹਾਂ ਨੂੰ ਗੁਰਸਿੱਖੀ ਮੁਲਾਂਵਾਲੇ ਵਾਤਾਵਰਣ ’ਚ ਪਾਲਿਆ। ਉਨ੍ਹਾਂ ਨੇ ਗੁਰਮਤਿ ਮਿਸ਼ਨਰੀ ਕਾਲਜ ਰੂਪਨਗਰ ਤੋਂ ਸਿੱਖਿਆ ਪ੍ਰਾਪਤ ਕਰ ਕੇ ਸਿੱਖ ਧਰਮ ਦੀ ਡੂੰਘੀ ਜਾਣਕਾਰੀ ਹਾਸਲ ਕੀਤੀ। ਭਾਈ ਸਾਹਿਬ ਆਪਣੀ ਪਤਨੀ, ਬੱਚਿਆਂ ਅਤੇ ਮਾਪਿਆਂ ਸਮੇਤ ਅੱਜ ਲੁਧਿਆਣਾ ਦੇ ਅਰਬਨ ਕਾਲੋਨੀ ਵਿਚ ਰਹਿੰਦੇ ਹਨ।
ਉਹਨਾਂ ਦੇ ਪਿਤਾ, ਹਰਦਿਆਲ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਪੰਥ ਵੱਲੋਂ ਵਿਸ਼ੇਸ਼ ਸਤਿਕਾਰ ਭਾਵ ਨਾਲ ਯਾਦ ਕੀਤਾ ਜਾ ਰਿਹਾ ਹੈ।