ਡੇਰਾਬੱਸੀ ਸਿਵਲ ਹਸਪਤਾਲ ਦੇ ਬਾਥਰੂਮ ਚੋਂ ਫੇਰ ਮਿਲਿਆ ਭਰੂਣ 
Published : May 25, 2019, 1:28 pm IST
Updated : May 25, 2019, 1:28 pm IST
SHARE ARTICLE
Fetus Found in Flush Tank of Derabassi Civil Hospital
Fetus Found in Flush Tank of Derabassi Civil Hospital

ਬੀਤੀ ਦਸ ਮਾਰਚ ਨੂੰ ਵੀ ਇਸੇ ਬਾਥਰੂਮ 'ਚੋਂ ਮਿਲਿਆ ਸੀ ਭਰੂਣ 

ਡੇਰਾਬਸੀ- ਡੇਰਾਬਸੀ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਥਰੂਮ ਵਿਚੋਂ ਅੱਜ ਸਵੇਰੇ ਇੱਕ ਮੇਲ ਭਰੂਣ ਮਿਲਣ ਕਾਰਨ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ। ਅੱਜ ਸਵੇਰੇ ਕਰੀਬ ਅੱਠ ਵਜੇ ਜਦੋਂ ਹਸਪਤਾਲ ਦਾ ਸਫ਼ਾਈ ਸੇਵਕ ਬਾਥਰੂਮਾਂ ਦੀ ਸਫ਼ਾਈ ਕਰਨ ਲੱਗਿਆ ਤਾਂ ਉਸ ਨੇ ਬਾਥਰੂਮ ਵਿਚ ਲੱਗੀ ਫਲੱਸ਼ ਦੀ ਟੈਂਕੀ ਵਿਚ ਭਰੂਣ ਪਿਆ ਦੇਖਿਆ। ਜਿਸ ਸਬੰਧੀ ਉਸ ਨੇ ਹਸਪਤਾਲ ਦੇ ਸਟਾਫ਼ ਨੂੰ ਜਾਣਕਾਰੀ ਦਿੱਤੀ।

Fetus found in flush tank of Derabassi Civil HospitalFetus Found in Flush Tank of Derabassi Civil Hospital

ਦੱਸਣਯੋਗ ਕਿ ਇਸ ਤੋਂ ਪਹਿਲਾਂ ਵੀ ਬੀਤੀ 10 ਮਾਰਚ ਨੂੰ ਇਸੇ ਬਾਥਰੂਮ ਵਿੱਚੋਂ ਇੱਕ ਚਾਰ ਮਹੀਨੇ ਦਾ ਭਰੂਣ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਾਥਰੂਮ ਵਿੱਚੋਂ ਮਿਲਿਆ ਭਰੂਣ ਕਰੀਬ ਨੌ ਮਹੀਨੇ ਦਾ ਦੱਸਿਆ ਜਾ ਰਿਹਾ ਹੈ ਅਤੇ ਜਿਸ ਦਾ ਕਰੀਬ ਪੌਣੇ ਤਿੰਨ ਕਿੱਲੋ ਵਜ਼ਨ ਹੈ। ਇਸ ਭਰੂਣ ਨੂੰ ਐਮਰਜੈਂਸੀ ਵਾਰਡ ਤੇ ਬਾਥਰੂਮ ਦੀ ਫਲੱਸ਼ ਦੀ ਟੈਂਕੀ ਵਿਚ ਕੌਣ ਰੱਖ ਗਿਆ ਇਸ ਬਾਰੇ ਪੁਲਿਸ ਤੇ ਹਸਪਤਾਲ ਦਾ ਸਟਾਫ ਪੜਤਾਲ ਕਰ ਰਹੇ ਹਨ।

ਇਸ ਸਬੰਧੀ ਐਸਐਮਓ ਸੰਗੀਤਾ ਜੈਨ ਨੇ ਦੱਸਿਆ ਕਿ ਭਰੂਣ ਮਿਲਣ ਸਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਸਿਵਲ ਹਸਪਤਾਲ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਦੋਸ਼ੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement