
ਯੂਪੀ ਦੇ ਅਮਰੋਹਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਬਲਾਤਕਾਰ ਦਾ ਸ਼ਿਕਾਰ ਇਕ ਲੜਕੀ ਥੈਲੇ ਵਿਚ ਕਰੀਬ 5 ਮਹੀਨੇ
ਅਮਰੋਹਾ, ਯੂਪੀ ਦੇ ਅਮਰੋਹਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਬਲਾਤਕਾਰ ਦਾ ਸ਼ਿਕਾਰ ਇਕ ਲੜਕੀ ਥੈਲੇ ਵਿਚ ਕਰੀਬ 5 ਮਹੀਨੇ ਦਾ ਭਰੂਣ ਲੈ ਕੇ ਥਾਣੇ ਪਹੁੰਚੀ ਅਤੇ ਦੋਸ਼ੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਔਰਤ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਔਰਤ ਨੂੰ ਮੈਡੀਕਲ ਲਈ ਹਸਪਤਾਲ ਭੇਜਿਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਇਹ ਘਟਨਾ ਅਮਰੋਹਾ ਦੇ ਹਸਨਪੁਰ ਤਹਸੀਲ ਦੀ ਹੈ।
Amroha Rape Caseਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਵਿਚ ਪੀੜਿਤਾ ਨੇ ਕਿਹਾ ਹੈ ਕਿ ਦੋਸ਼ੀ ਨੇ ਛੇ ਮਹੀਨੇ ਪਹਿਲਾਂ ਉਸਦੇ ਨਾਲ ਜਾਬਰ ਜਨਾਹ ਕੀਤਾ ਸੀ ਅਤੇ ਬਾਅਦ ਵਿਚ ਉਸ ਨੂੰ ਗਰਭਪਾਤ ਕਰਵਾਉਣ ਲਈ ਜ਼ਬਰਨ ਮਜਬੂਰ ਕੀਤਾ ਗਿਆ। ਐਸਐਚਓ ਡੀ ਕੇ ਸ਼ਰਮਾ ਨੇ ਦੱਸਿਆ ਕਿ ਪੀੜਿਤਾ ਅਤੇ ਦੋਸ਼ੀ ਦੋਵੇਂ ਇਕ ਦੂਜੇ ਦੇ ਸ਼ਰੀਰਕ ਸੰਪਰਕ ਵਿਚ ਸਨ। ਪਰ ਲੜਕੇ ਵੱਲੋਂ ਵਿਆਹ ਦਾ ਕੋਈ ਖਿਆਲ ਨਹੀਂ ਸੀ। ਪਰ ਔਰਤ ਵੱਲੋਂ ਲਗਾਤਾਰ ਦੋਸ਼ੀ ਉੱਤੇ ਵਿਆਹ ਲਈ ਦਬਾਅ ਪਾਇਆ ਜਾ ਰਿਹਾ ਸੀ। ਇਸ ਲਈ ਵਿਆਹ ਤੋਂ ਬਚਣ ਲਈ ਦੋਸ਼ੀ ਨੇ ਕਥਿਤ ਤੌਰ 'ਤੇ ਔਰਤ ਨੂੰ ਗਰਭਪਾਤ ਲਈ ਜ਼ਬਰਨ ਮਜਬੂਰ ਕੀਤਾ।
Amroha Rape Case ਪੀੜਿਤਾ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਪੇਟ ਵਿਚ ਬੱਚਾ ਹੋਣ ਦੀ ਜਾਣਕਾਰੀ ਮਿਲਣ 'ਤੇ ਦੋਸ਼ੀ ਨੇ ਗਰਭਪਾਤ ਦੀਆਂ ਦਵਾਈਆਂ ਲਿਆਕੇ ਦਿੱਤੀਆਂ ਅਤੇ ਉਸਨੂੰ ਧੱਕੇ ਨਾਲ ਉਹ ਦਵਾਈਆਂ ਖਵਾਈਆਂ ਗਈਆਂ। ਜਿਸ ਦੌਰਾਨ ਪੀੜਿਤ ਨੇ ਉਸ 6 ਮਹੀਨੇ ਦੇ ਭਰੂਣ ਨੂੰ ਬੈਗ ਵਿਚ ਪਾਇਆ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੀੜਿਤਾ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ । ਦੱਸ ਦਈਏ ਕਿ ਅਜੇ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।