ਗੁਰਦੁਆਰਾ ਸਾਹਿਬ ਵਿਖੇ ਸਿੱਖਾਂ ਵਲੋਂ ਮੁਸਲਿਮ ਭਾਈਚਾਰੇ ਦੇ ਰੋਜ਼ੇ ਖੁਲ੍ਹਵਾਏ
Published : May 25, 2020, 3:58 am IST
Updated : May 25, 2020, 3:58 am IST
SHARE ARTICLE
File Photo
File Photo

ਗੁਰਦਵਾਰਾ ਸਾਹਿਬ 'ਹਾਅ ਦਾ ਨਾਹਰਾ' ਨੇ ਫਿਰ ਰਚਿਆ ਇਤਿਹਾਸ

ਮਾਲੇਰਕੋਟਲਾ  : 'ਹਾਅ ਦੇ ਨਾਅਰੇ' ਦੇ ਨਾਂ ਲਈ ਜਾਣੀ ਜਾਂਦੀ ਮਲੇਰਕੋਟਲਾ ਦੀ ਤਹਿਜੀਬ ਪੂਰੀ ਦੁਨੀਆਂ ਲਈ ਚਾਨਣ ਮੁਨਾਰਾ ਹੈ। ਇਹ ਸ਼ਹਿਰ ਜਿਥੇ ਹਮੇਸ਼ ਹੀ ਆਪਸੀ ਭਾਈਚਾਰੇ ਦੀ ਮਿਸਾਲ ਤੇ ਗੰਗਾ-ਜਮਨਾ ਤਹਜੀਬ ਦੇਖਣ ਨੂੰ ਮਿਲਦੀ ਰਹਿੰਦੀ ਹੈ ਅਤੇ ਅਜਿਹਾ ਹੀ ਇਕ ਵਾਰ ਫਿਰ ਇਸ ਰਮਜ਼ਾਨ ਉਲਮੁਬਾਰਕ ਦੇ ਪਵਿੱਤਰ ਮਹਿਨੇ 'ਚ ਅਜਿਹਾ ਹੀ ਦੇਖਣ ਨੂੰ ਉਦੋਂ ਮਿਲਿਆ ਜਦੋਂ ਗੁਰਦਵਾਰਾ ਸਾਹਿਬ ਹਾਅ-ਦਾ-ਨਾਅਰਾ ਵਿਖੇ ਸਿੱਖ ਭਾਈਚਾਰੇ ਵਲੋਂ ਮੁਸਲਿਮ ਭਾਈਚਾਰੇ ਦੇ ਰੋਜ਼ੇ ਖੁਲ੍ਹਵਾਏ ਗਏ, ਜਿਥੇ ਸਾਰੇ ਹੀ ਧਰਮਾਂ ਦੇ ਲੋਕ ਮੌਜੂਦ ਸਨ।

File photoFile photo

ਇਸ ਮੌਕੇ ਸੱਭ ਤੋਂ ਵੱਡੀ ਗੱਲ ਜੋ ਵੇਖਣ ਨੂੰ ਮਿਲੀ ਉਹ ਇਹ ਸੀ ਕਿ ਮੁਸਲਿਮ ਭਾਈਚਾਰੇ ਵਲੋਂ ਗੁਰਦਵਾਰਾ ਸਾਹਿਬ ਵਿਖੇ ਰੋਜ਼ਾ ਖੋਲ੍ਹਣ ਤੋਂ ਬਾਅਦ ਅਜ਼ਾਨ ਦੇ ਕੇ ਨਮਾਜ਼ ਵੀ ਅਦਾ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਲੇਰਕੋਟਲਾ ਦੇ ਐਸ.ਪੀ. ਮਨਜੀਤ ਸਿੰਘ ਬਰਾੜ ਅਤੇ ਕੇ.ਐਸ. ਕੰਬਾਈਨ ਦੇ ਮਾਲਕ ਸ੍ਰੀ ਇੰਦਰਜੀਤ ਸਿੰਘ ਹਾਜ਼ਰ ਸਨ।

Muslim Muslim

ਮਲੇਰਕੋਟਲਾ ਦਾ ਗੁਰਦਵਾਰਾ ਸਾਹਿਬ ਹਾਅ-ਦਾ ਨਾਅਰਾ, ਜਿਨ੍ਹਾਂ ਦਾ ਨਾਂ ਮਲੇਰਕੋਟਲਾ ਰਿਆਸਤ ਦੇ ਮਰਹੂਮ ਨਵਾਬ ਰਹੇ ਸ਼ੇਰ ਮੁਹੰੰਮਦ ਖ਼ਾਂ ਦੇ ਉਸ ਹਾਅ-ਦਾ-ਨਾਅਰਾ ਦੀ ਯਾਦਗਾਰ 'ਤੇ ਬਣਿਆ ਹੋਇਆ ਇਹ ਗੁਰਦਵਾਰਾ ਸਹਿਬ ਅੱਜ ਫਿਰ ਹੋਰ ਇਤਿਹਾਸਕ ਬਣ ਗਿਆ ਜਦੋਂ ਇਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਬੇਨਤੀ ਤੇ ਸ਼ਹਿਰ ਦੇ ਪਤਵੰਤੇ ਲੋਕਾਂ ਨੇ ਅਫ਼ਤਾਰੀ ਲਈ ਸਮੂਲ਼ੀਅਤ ਕੀਤੀ।

File photoFile photo

ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਸਰਹਿੰਦ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸ਼ਹਿਬਜਾਦਿਆਂ ਦੇ ਹੱਕ ਵਿਚ ਹਾਅ-ਦਾ-ਨਆਰਾ ਉਦੋਂ ਮਾਰਿਆ ਸੀ ਜਦੋਂ ਉਨ੍ਹਾਂ ਨੂੰ ਸੂਬਾ ਸਰਹਿੰਦ ਵਲੋਂ ਜ਼ਿੰਦਾ ਨੀਹਾਂ ਵਿਚ ਚਿਣਵਾਉਣ ਦਾ ਹੁਕਮ ਦਿਤਾ ਗਿਆ ਸੀ। ਜਿਸ ਤੋਂ ਬਾਅਦ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਨਾਂ ਸਿੱਖ ਇਤਿਹਾਸ 'ਚ ਸੁਨੇਹਰੇ ਅੱਖਰਾਂ ਵਿਚ ਦਰਜ ਕੀਤਾ ਗਿਆ ਸੀ ਜਿਸ ਦੇ ਨਾਂ 'ਤੇ ਬਣੇ ਗੁਰੁ ਘਰ ਵਿਚ ਅੱਜ ਇਫ਼ਤਾਰ ਭਾਵ ਰੋਜ਼ੇ ਖੁਲਵਾਏ ਗਏ ਹਨ ਜਿਸ ਤੋਂ ਬਆਦ ਅਜ਼ਾਨ ਦੇ ਕੇ ਨਮਾਜ਼ ਵੀ ਅਦਾ ਕੀਤੀ ਗਈ ਹੈ।

SikhSikh

ਇਸ ਮੌਕੇ ਉਥੇ ਸਾਰੇ ਹੀ ਧਰਮਾਂ ਦੇ ਲੋਕ ਮੌਜੂਦ ਸਨ। ਇਸ ਮੌਕੇ ਸ਼ਾਮਲ ਹੋਏ ਮੁਸਲਿਮ ਭਾਈਚਾਰੇ ਨੇ ਬੇਹਦ ਖ਼ੁਸ਼ੀ ਜਾਹਰ ਕੀਤੀ ਤੇ ਕਿਹਾ ਕਿ ਮਲੇਰਕੋਟਲਾ ਸ਼ਹਿਰ ਹਮੇਸ਼ ਹੀ ਆਪਸੀ ਭਾਈਚਾਰੇ ਦੀ ਮਿਸਾਲ ਹੈ, ਜਿਥੇ ਹਰ ਧਰਮ ਦੇ ਲੋਕ ਇਸ ਦੂਜੇ ਦੇ ਧਾਰਮਕ ਪ੍ਰੋਗਰਾਮਾਂ ਦਾ ਹਿੱਸਾ ਬਣਦੇ ਹਨ। ਇਸ ਮੌਕੇ ਸਿੱਖ ਭਾਈਚਾਰੇ ਵਲੋਂ ਮੁੱਖ ਗ੍ਰੰਥੀ ਭਾਈ ਜੀ ਨਰਿੰਦਰਪਾਲ ਸਿੰਘ ਨਾਨੂੰ, ਪ੍ਰਧਾਨ ਬਹਾਦਰ ਸਿੰਘ, ਮੀਤ ਪ੍ਰਧਾਨ ਐਡਵੋਕੇਟ ਗੁਰਮੁਖ ਸਿੰਘ ਟਿਵਾਣਾ,

MuslimMuslim

ਕੁਲਵੰਤ ਸਿੰਘ ਖਜ਼ਾਨਚੀ, ਡਾ. ਹਰਮੇਲ ਸਿੰਘ, ਨਾਮਧਾਰੀ ਸੇਵਕ ਸਿੰਘ ਆਦਿ ਨੇ ਖ਼ੁਸ਼ੀ ਜਾਹਰ ਕਰਦਿਆਂ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਥੇ ਆ ਕੇ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਵੇਂ ਬਣੇ ਹਾਲ 'ਚ ਅੱਜ ਪਹਿਲਾਂ ਸਮਾਗਮ ਇਫ਼ਤਾਰੀ ਅਤੇ ਉਸ ਤੋਂ ਬਾਦ ਨਮਾਜ਼ ਅਦਾ ਕਰ ਕੇ ਕੀਤੀ ਗਈ ਦੂਆ ਨੇ ਇਸ ਨੂੰ ਹੋਰ ਪਵਿੱਤਰ ਬਣਾ ਦਿਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement