
ਹਸਪਤਾਲ ’ਚ ਇਲਾਜ ਦੌਰਾਨ ਡਰਾਈਵਰ ਦੀ ਮੌਤ ਹੋ ਗਈ। ਜਦ ਕਿ ਬਾਕੀ ਦੋ ਗੰਭੀਰ ਜ਼ਖ਼ਮੀ ਅਤੇ ਜੇਰੇ ਇਲਾਜ ਹਨ
ਮੋਗਾ : ਮੋਗਾ ਜ਼ਿਲ੍ਹਾ ਦੇ ਅਧੀਨ ਪੈਂਦੇ ਪਿੰਡ ਕੋਕਰੀ ਵੇਹਣੀਵਾਲ ਵਿੱਚ ਆਕਸੀਜਨ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਹਾਦਸੇ ਵਿਚ ਐਂਬੂਲੈਸ ਡਰਾਈਵਰ ਦੀ ਮੌਤ ਹੋ ਗਈ ਅਤੇ ਦੋ ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ ਜਿਨ੍ਹਾਂ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਉੱਥੇ ਹੀ ਮਿਲੀ ਜਾਣਕਾਰੀ ਦੇ ਮੁਤਾਬਕ ਕੋਕਰੀ ਵਹਿਣੀ ਵਾਲਾ ਦਾ ਕੋਰੋਨਾ ਪੀੜਤ ਇੱਕ ਮਰੀਜ਼ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਅਤੇ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੀ ਸੀ ਅਤੇ ਉਸ ਨੂੰ ਇਕ ਪ੍ਰਾਈਵੇਟ ਐਂਬੂਲੈਂਸ ਵਿੱਚ ਪਿੰਡ ਲਜਾਇਆ ਗਿਆ ਅਤੇ ਜਦੋਂ ਮਰੀਜ਼ ਦੇ ਘਰ ਪਹੁਚੇ ਤਾਂ ਐਂਬੂਲੈਂਸ ਡਰਾਈਵਰ ਨੇ ਮਰੀਜ਼ ਦੇ ਆਕਸੀਜਨ ਲਗਾਉਣ ਵਾਸਤੇ ਸਿਲੰਡਰ ਦੀ ਜਾਂਚ ਕੀਤੀ ਤਾਂ ਅਚਾਨਕ ਸਿਲੰਡਰ ਬਲਾਸਟ ਹੋ ਗਿਆ ਜਿਸ ਨਾਲ ਐਂਬੂਲੈਂਸ ਚਾਲਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਸਦੇ ਨਾਲ ਹੀ ਮਰੀਜ਼ ਦੇ ਪਰਿਵਾਰ ਦੇ ਦੋ ਮੈਂਬਰ ਜਿਨ੍ਹਾਂ ਵਿਚ ਇਕ ਉਹਨਾਂ ਦੀ ਬੇਟੀ ਅਤੇ ਇਕ ਜਵਾਈ ਦੋਨੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹਨਾਂ ਦੋਨਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਸਾਡਾ ਬੇਟਾ ਇੱਕ ਪ੍ਰਾਈਵੇਟ ਹਸਪਤਾਲ ਤੋਂ ਮਰੀਜ਼ ਨੂੰ ਲੈ ਕੇ ਪਿੰਡ ਕੋਕਰੀ ਵਹਿਣੀਵਾਲ ਛੱਡਣ ਵਾਸਤੇ ਗਿਆ ਸੀ ਅਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਆਕਸੀਜਨ ਸਿਲੰਡਰ ਚੈੱਕ ਕਰਨ ਬਾਰੇ ਕਿਹਾ ਤਾਂ ਆਕਸੀਜਨ ਸਿਲੰਡਰ 'ਚ ਬਲਾਸਟ ਹੋ ਗਿਆ ਜਿਸ ਨਾਲ ਅੱਗ ਲੱਗ ਗਈ ਅਤੇ ਸਾਡਾ ਬੇਟਾ ਹਾਦਸੇ ਵਿਚ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ।
ਉਥੇ ਹੀ ਮੌਕੇ ਤੇ ਪਹੁੰਚੇ ਮੋਗਾ ਸਿਟੀ ਦੇ ਡੀਐੱਸਪੀ ਬਲਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਾਨੂੰ ਹਾਦਸੇ ਬਾਰੇ ਸੂਚਨਾ ਮਿਲੀ ਹੈ ਅਤੇ ਅਸੀਂ ਕੁਝ ਪੁਲਿਸ ਕਰਮਚਾਰੀ ਪਿੰਡ ਕੋਕਰੀ ਵਿਚ ਜਾਂਚ ਕਰਨ ਲਈ ਭੇਜੇ। ਪੂਰੀ ਤਫਤੀਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਜਦੋਂ ਰੋਜਾਨਾ ਸਪੋਕਸਮੈਨ ਦੇ ਪੱਤਰਕਾਰ ਦਲੀਪ ਕੁਮਾਰ ਮਰੀਜ਼ ਦੇ ਘਰ ਪਹੁੰਚੇ ਤਾਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਮਰੀਜ਼ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਸੀ ਅਤੇ ਉਸ ਨੂੰ ਛੁੱਟੀ ਮਿਲੀ ਸੀ ਅਤੇ ਐਂਬੂਲੈਂਸ ਤੇ ਉਸ ਨੂੰ ਘਰ ਲਿਆਂਦਾ ਸੀ
ਉੱਥੇ ਹੀ ਮਰੀਜ਼ ਹਾਲੇ ਐਂਬੂਲੈਂਸ ਵਿਚ ਹੀ ਪਿਆ ਸੀ ਕਿ ਐਂਬੂਲੈਂਸ ਦੇ ਡਰਾਈਵਰ ਨੇ ਐਂਬੂਲੈਂਸ ਵਿੱਚੋਂ ਇੱਕ ਸਿਲੰਡਰ ਕੱਢਿਆ ਉਸ ਨੂੰ ਅੰਦਰ ਕਮਰੇ ਵਿੱਚ ਸੈੱਟ ਕਰਨ ਲੱਗਿਆ ਤਾਂ ਉਸ ਵਿਚ ਬਲਾਸਟ ਹੋ ਗਿਆ ਜਿਸ ਨਾਲ ਡਰਾਈਵਰ ਦੀ ਮੌਤ ਹੋ ਗਈ ਹੈ ਅਤੇ ਸਾਡੀ ਬੇਟੀ ਅਤੇ ਜਵਾਈ ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਸਿਲੰਡਰ ਐਂਬੂਲੈਂਸ ਵਾਲਾ ਨਾਲ ਹੀ ਲੈ ਕੇ ਆਇਆ ਸੀ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਸਿਲੰਡਰ ਗੱਡੀ ਵਿਚ ਸੀ ਜਾ ਹੋਰ ਕੀਤੋ ਆਇਆ।