54 ਐਕਸਪਾਇਰੀ ਸ਼ਰਾਬ ਦੀਆਂ ਪੇਟੀਆਂ ਬਰਾਮਦ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਮਾਮਲਾ ਅੰਮ੍ਰਿਤਸਰ ਦੇ ਲੋਹਗੜ ਗੇਟ ਨਜ਼ਦੀਕ ਸਥਿਤ ਹਿੰਦੁਸਤਾਨ ਬਸਤੀ ਦਾ ਹੈ ਜਿਥੋਂ ਦੇ ਇਕ ਸ਼ਰਾਬ ਦੇ ਠੇਕੇ ਤੇ ਐਕਸਪਾਇਰੀ ਸ਼ਰਾਬ ਬਰਾਮਦ ਹੋਈ ਹੈ ਜਾਣਕਾਰੀ ਮੁਤਾਬਕ ਐਕਸਪਾਇਰੀ ਸ਼ਰਾਬ ਦੀਆਂ 54 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ।
Stock of expired liquor recovered from Lohgarh contract of Amritsar
ਵਿਕ ਰਹੀ ਐਕਸਪਾਇਰੀ ਬੀਅਰ ਪ੍ਰਤੀ ਰੋਸ ਪ੍ਰਦਰਸ਼ਨ ਕਰਦਿਆਂ ਇਲਾਕਾ ਨਿਵਾਸੀਆਂ ਅਤੇ ਬੀਜੇਪੀ ਐਸ ਸੀ ਮੋਰਚਾ ਵਿੰਗ ਦੇ ਜਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਦੀ ਵੱਲੋਂ ਠੇਕੇ ਦੇ ਬਾਹਰ ਸੂਬਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
Stock of expired liquor recovered from Lohgarh contract of Amritsar
ਇਸ ਮੌਕੇ ਗੱਲਬਾਤ ਕਰਦਿਆਂ ਬੀਜੇਪੀ ਜਿਲਾ ਐਸ ਸੀ ਮੋਰਚਾ ਦੇ ਪ੍ਰਧਾਨ ਸੰਜੀਵ ਕੁਮਾਰ ਅਤੇ ਕੌਸ਼ਲਰ ਰਾਮ ਚਾਵਲਾ ਨੇ ਦੱਸਿਆ ਕਿ ਸਾਡੇ ਇਲਾਕੇ ਵਿਚ ਇਕ ਠੇਕੇ ਤੇ ਐਕਸਪਾਇਰੀ ਸ਼ਰਾਬ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਚਲਦੇ ਇਲਾਕੇ ਨਿਵਾਸੀਆ ਅਤੇ ਸਾਡੇ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਦੇ ਰੋਸ ਪ੍ਰਤੀ ਪ੍ਰਦਰਸ਼ਨ ਕਰ ਸੂਬਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।
Stock of expired liquor recovered from Lohgarh contract of Amritsar
ਪੁਲਿਸ ਪ੍ਰਸ਼ਾਸ਼ਨ ਅਤੇ ਐਕਸਾਈਜ ਵਿਭਾਗ ਵੱਲੋਂ ਹਰਕਤ ਵਿਚ ਆਉਂਦਿਆ ਠੇਕੇ ਤੇ ਕਾਰਵਾਈ ਕਰਦਿਆ ਉਥੋਂ 54 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਗਈਆਂ। ਜੇਕਰ ਸਮੇਂ ਰਹਿੰਦੇ ਐਕਸਨ ਨਾ ਲਿਆ ਜਾਂਦਾ ਤਾ ਤਰਨ ਤਾਰਨ ਦੀ ਨਕਲੀ ਸ਼ਰਾਬ ਦੀ ਘਟਨਾ ਵਾਂਗ ਇਹ ਐਕਸਪਾਇਰੀ ਬੀਅਰ ਪੀ ਕੇ ਕਈ ਘਰਾਂ ਦੇ ਚਿਰਾਗ ਬੁਝ ਜਾਣੇ ਸਨ।
Stock of expired liquor recovered from Lohgarh contract of Amritsar
ਉਹਨਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿਚ ਵਿਕ ਰਹੀ ਨਕਲੀ ਅਤੇ ਐਕਸਪਾਇਰੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਸਖਤ ਲਕਾਰਵਾਈ ਕਰਨ।
Stock of expired liquor recovered from Lohgarh contract of Amritsar