ਮੂਸੇਵਾਲਾ ਨੇ ਡਾ. ਸਿੰਗਲਾ ’ਤੇ ਵਿਅੰਗ ਕਸਿਆ, ਹੁਣ ਦੱਸੋ ਗੱਦਾਰ ਕੌਣ?
Published : May 25, 2022, 12:30 am IST
Updated : May 25, 2022, 12:30 am IST
SHARE ARTICLE
image
image

ਮੂਸੇਵਾਲਾ ਨੇ ਡਾ. ਸਿੰਗਲਾ ’ਤੇ ਵਿਅੰਗ ਕਸਿਆ, ਹੁਣ ਦੱਸੋ ਗੱਦਾਰ ਕੌਣ?

ਚੰਡੀਗੜ੍ਹ, 24 ਮਈ (ਭੁੱਲਰ) : ਗ੍ਰਿਫ਼ਤਾਰ ਹੋ ਚੁਕੇ ‘ਆਪ’ ਸਰਕਾਰ ਦੇ ਸਾਬਕਾ ਮੰਤਰੀ ਡਾ. ਵਿਜੈ ਸਿੰਗਲਾ ਹੱਥੋਂ ਮਾਨਸਾ ਹਲਕੇ ਤੋਂ  66 ਹਜ਼ਾਰ ਵੋਟਾਂ ਨਾਲ ਹਾਰਨ ਵਾਲੇ ਕਾਂਗਰਸੀ ਉਮੀਦਵਾਰ ਅਤੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੇ ਅਪਣੇ ਅੰਦਾਜ਼ ’ਚ ਪ੍ਰਤੀਕਰਮ ਦਿਤਾ ਹੈ। ਮੂਸੇਵਾਲਾ ਨੇ ਗੀਤ ਗਾਉਂਦੇ ਹੋਏ ਵੀਡੀਉ ਜਾਰੀ ਕਰਦੇ ਹੋਏ ਡਾ. ਸਿੰਗਲਾ ’ਤੇ ਵਿਅੰਗ ਕਰਦਿਆਂ ਕਿਹਾ ਕਿ ‘‘ਬਾਬਾ ਕਹਿੰਦਾ ਸੀ ਕਿ ਵੇਖੀ ਜਾ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ’’। ਮੂਸੇਵਾਲਾ ਨੇ ਚੋਣ ਨਤੀਜਿਆਂ ਬਾਅਦ ਅਪਣੀ ਵਾਇਰਲ ਵੀਡੀਉ ’ਤੇ ਵਿਵਾਦ ਹੋਣ ਦੇ ਸਬੰਧ ’ਚ ਕਿਹਾ ਕਿ ਹੁਣ ਦੱਸੋ ਕੌਣ ਗੱਦਾਰ ਹੈ? ਵੀਡੀਉ ’ਚ ਮੂਸੇਵਾਲਾ ਨੇ ਸਿੰਗਲਾ ਨੂੰ ਵੋਟਾਂ ਪਾਉਣ ਵਾਲਿਆਂ ਵਲ ਸੰਕੇਤ ਕਰਦਿਆਂ ਗੱਦਾਰ ਸ਼ਬਦ ਦੀ ਵਰਤੋਂ ਕੀਤੀ ਸੀ। 
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement