
ਮੌਕੇ 'ਤੇ 8 ਫਾਇਰ ਟੈਂਡਰਾਂ ਨੇ ਪਹੁੰਚ ਕੇ ਬਚਾਈ ਅੱਗ
ਪਟਿਆਲਾ : ਪਟਿਆਲਾ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਪਟਿਆਲਾ ਪੰਜਾਬੀ ਯੂਨੀਵਰਸਟੀ ਦੀ ਪ੍ਰੀਖਿਆ ਸ਼ਾਖਾ ਦੀ ਤੀਸਰੀ ਮੰਜਿਲ 'ਤੇ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਮੌਕੇ 'ਤੇ ਦਮਕਲ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਕੱਲ੍ਹ ਐਲਾਨੇ ਜਾਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10 ਵੀ ਸ਼੍ਰੇਣੀ ਦੇ ਨਤੀਜੇ
ਮਿਲੀ ਜਾਣਕਾਰੀ ਮੁਤਾਬਿਕ ਪ੍ਰੀਖਿਆ ਸ਼ਾਖਾ ਦੇ ਦੂਜੇ ਅਤੇ ਤੀਜੇ ਫਲੋਰ ’ਤੇ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਭਿਆਨਕ ਅੱਗ ਦੇ ਕਾਰਨ ਤਕਰੀਬਨ ਸਾਰਾ ਰਿਕਾਰਡ ਬੁਰੀ ਤਰ੍ਹਾਂ ਸੜ ਕੇ ਤਬਾਹ ਹੋ ਗਿਆ ਹੈ।
ਇਹ ਵੀ ਪੜ੍ਹੋ: ਸੂਬੇ 'ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, 29 ਮਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ
ਇਹ ਅੱਗ ਸਵੇਰੇ ਸਾਢੇ 7 ਵਜੇ ਲੱਗੀ ਸੀ। ਜਿਸ ਕਾਰਨ ਦੋ ਸੁਰੱਖਿਆ ਕਰਮਚਾਰੀ ਵੀ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਬਾਹਰ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅੱਗ ਦੇ ਕਾਰਨ ਕੰਪਿਊਟਰ, ਏਸੀ, ਫੋਟੋਸਟੇਟ ਮਸ਼ੀਨ ਅਤੇ ਫਰਨੀਚਰ ਰਿਕਾਰਡ ਆਦਿ ਸਭ ਕੁਝ ਸੜ ਕੇ ਸੁਆਹ ਹੋ ਗਿਆ ਹੈ।