
Ferozepur News : ਮੁਕਤਸਰ ਦੇ ਪਿੰਡ ਗੁਲਾਬੇ ਵਾਲਾ ’ਚ ਲੁਕੇ ਹੋਏ ਸਨ ਦੋਵੇਂ, ਗੁਪਤ ਸੂਚਨਾ ’ਤੇ ਤੁਰੰਤ ਪੁੱਜੀ ਫਿਰੋਜ਼ਪੁਰ ਪੁਲਿਸ
Ferozepur News in Punjabi : ਫ਼ਿਰੋਜ਼ਪੁਰ ਪੁਲਿਸ ਨੇ ਮੁਕਤਸਰ ਦੇ ਪਿੰਡ ਗੁਲਾਬੇ ਵਾਲਾ ਵਿਚ ਐਨਕਾਊਂਟਰ ਕਰ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਨਾਮ ਸੋਨੂੰ ਸਿੰਘ ਅਤੇ ਰਮਨਦੀਪ ਸਿੰਘ ਹਨ। ਇਹਨਾ ਬਦਮਾਸ਼ਾਂ ਖਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਮੁੱਖ ਅਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਆਰੋਪੀ ਪਿੰਡ ਗੁਲਾਬੇ ਜੋ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਸਥਿਤ ਹੈ ਉਥੇ ਦੋਨੋਂ ਆਰੋਪੀ ਲੁਕੇ ਹੋਏ ਹਨ ।
ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਪਿੰਡ ਮਾਂਗਟ ਕੇਰ ਤੋਂ ਪਿੰਡ ਗੁਲਾਬੇ ਵਾਲਾ ਵਿਚਕਾਰ ਇਹਨਾਂ ਨੂੰ ਖੜੇ ਦੇਖਿਆ, ਤਾਂ ਪੁਲਿਸ ਦੀਆਂ ਗੱਡੀਆਂ ਨੂੰ ਦੇਖ ਕੇ ਦੋਨੋਂ ਆਰੋਪੀ ਭੱਜਣ ਲਗੇ। ਪੁਲਿਸ ਨੇ ਇਹਨਾਂ ਨੂੰ ਰੁਕਣ ਲਈ ਕਿਹਾ ਤਾਂ ਆਰੋਪੀ ਸੋਨੂੰ ਸਿੰਘ ਨੇ ਪੁਲਿਸ ਵੱਲ ਫ਼ਾਇਰ ਕੀਤਾ ਗਿਆ, ਜਵਾਬੀ ਕਾਰਵਾਈ ਵਿਚ ਪੁਲਿਸ ਨੇ ਹਵਾਈ ਫਾਇਰ ਕੀਤਾ ਅਤੇ ਇਨ੍ਹਾਂ ਬਦਮਾਸ਼ਾਂ ਨੂੰ ਕਾਬੂ ਕੀਤਾ।
(For more news apart from Ferozepur Police arrests 2 wanted criminals in encounter in Gulabe Wala village News in Punjabi, stay tuned to Rozana Spokesman)