ਪ੍ਰੋ: ਚੰਦੂਮਾਜਰਾ ਨੇ ਵਾਰਡ ਨੰਬਰ 20, ਫੇਸ 7 'ਚ ਓਪਨ ਜਿੰਮ ਦਾ ਕੀਤਾ ਉਦਘਾਟਨ
Published : Jun 25, 2018, 4:41 pm IST
Updated : Jun 25, 2018, 4:41 pm IST
SHARE ARTICLE
Prof. Chandumajra
Prof. Chandumajra

ਫੇਸ 7  ਮੁਹਾਲੀ ਦੇ ਪਾਰਕ ਨੇੜੇ HL 23 'ਚ ਓਪਨ ਜਿੰਮ ਦਾ ਉਦਘਾਟਨ ਕੀਤਾ

ਮੋਹਾਲੀ, 25 ਜੂਨ : ਹਲਕਾ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਵਾਰਡ ਨੰਬਰ 20, ਫੇਸ 7  ਮੁਹਾਲੀ ਦੇ ਪਾਰਕ ਨੇੜੇ HL 23 'ਚ ਓਪਨ ਜਿੰਮ ਦਾ ਉਦਘਾਟਨ ਕੀਤਾ । ਐਮ. ਪੀ. ਲੈਡ ਚੋਂ ਬਣੇ ਇਸ ਓਪਨ ਜਿੰਮ 'ਚ ਅਲੱਗ ਅਲੱਗ ਕਸਰਤ ਵਾਲੀਆਂ ਮਸ਼ੀਨਾਂ ਲਾਈਆਂ ਗਈਆਂ ਹਨ, ਜਿਨ੍ਹਾਂ 'ਚ ਬਾਹਾਂ, ਲੱਤਾਂ, ਮੋਢਿਆਂ, ਗੋਡਿਆਂ, ਪੇਟ ਅਤੇ ਲੱਕ ਆਦਿ  ਦੀਆਂ ਕਸਰਤਾਂ ਕਰਨ ਲਈ ਵੱਖ ਵੱਖ ਮਸ਼ੀਨਾਂ ਹਨ ਅਤੇ ਬੱਚਿਆਂ ਤੋਂ ਲੈ ਕੇ ਜਵਾਨ, ਬਜੁਰਗ, ਇਸਤਰੀ ਤੇ ਮਰਦ ਇੱਕੋ ਵੇਲੇ ਕਸਰਤ ਕਰ ਸਕਦੇ ਹਨ।

Prof. ChandumajraProf. Chandumajra

ਹੁਣ ਤੱਕ ਸ਼ੋਅ ਰੂਮ ਜਾਂ ਵੱਡੀਆਂ ਬਿਲਡਿੰਗਾਂ 'ਚ ਲਗਦੇ ਜਿੰਮ 'ਤੇ ਦੋ ਹਜਾਰ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਮਹੀਨਾ ਤੱਕ ਖਰਚਾ ਕਰ ਰਹੇ ਲੋਕਾਂ ਲਈ ਇਹ ਓਪਨ ਜਿੰਮ ਵਰਦਾਨ ਸਾਬਿਤ ਹੋਵੇਗਾ, ਕਿਉਂਕਿ ਬਾਹਰ ਖੁੱਲੇ ਵਾਤਾਵਰਨ 'ਚ ਲੱਗੇ ਇਸ ਜਿੰਮ 'ਤੇ 24 ਘੰਟੇ ਦੀ ਸਹੂਲਤ ਹੈ । ਬਿਲਡਿੰਗ ਅੰਦਰਲੇ ਜਿੰਮਾਂ 'ਤੇ ਸ਼ੋਰ ਸ਼ਰਾਬਾ ਪੈਦਾ ਕਰ ਕੇ, ਮੁੱਲ ਦੇ ਟਰੇਨਰ ਠੋਸ ਕੇ ਤੇ ਮਸਲ ਬਨਾਉਣ ਲਈ ਵਿਟਾਿਮਨ ਭਰਪੂਰ ਖ਼ੁਰਾਕਾਂ ਵੇਚਣ ਦੇ ਧੰਦੇ ਤੋਂ ਮੁਕਤ ਇਹ ਜਿੰਮ ਮੁਫ਼ਤ ਹੈ ਤੇ ਇਥੇ ਕੋਈ ਵੀ ਮਸ਼ੀਨ ਬਿਜਲੀ ਜਾਂ ਡੀਜ਼ਲ ਨਾਲ ਨਹੀਂ ਚਲਦੀ ਸਗੋਂ ਆਪਣੇ ਭਾਰ ਨੂੰ ਖਿੱਚ ਕੇ ਜਾਂ ਧੱਕ ਕੇ (push and pull) ਕੀਤੀਆਂ ਜਾਂਦੀਆਂ ਕਸਰਤਾਂ ਸਭ ਲਈ ਆਮ ਹਨ । ਪਾਵਰ ਵਾਲੀਆਂ ਮਸ਼ੀਨਾਂ ਕਈ ਵਾਰ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ ਪਰ ਇਥੇ ਅਜਿਹਾ ਕੁਝ ਨਹੀਂ ।

Prof. ChandumajraProf. Chandumajra

ਇਸ ਮੌਕੇ ਬੋਲਦਿਆਂ ਪੋ੍ : ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਉਹਨਾਂ ਨੇ ਪਾਰਕਾਂ ਚ ਓਪਨ ਜਿੰਮ ਤੇ ਲਾਇਬੇ੍ਰੀਆਂ ਦਾ ਸੰਕਲਪ ਪ੍ਰਚੱਲਤ ਕਰਨ ਲਈ ਗ੍ਰਾਂਟਾਂ ਦਿੱਤੀਆਂ ਹਨ ਤਾਂ ਕਿ ਆਮ ਲੋਕ ਇਸਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ । ਉਨਾਂ ਕਿਹਾ ਕਿ ਉਹ ਮੋਹਾਲੀ ਵਿਚ ਹੋਰ ਸੈਕਟਰਾਂ ਵਿੱਚ ਵੀ ਇਹ ਜਿੰਮ ਲਗਵਾਉਣਗੇ। ਇਸ ਮੌਕੇ ਬੋਲਦਿਆਂ ਵਾਰਡ 20 ਤੋਂ ਕਾਉਸਲਰ ਸਾਹਿਬੀ ਆਨੰਦ ਨੇ ਕਿਹਾ ਕੇ ਉਹ ਧੰਨਵਾਦੀ ਨੇ ਚੰਦੂਮਾਜਰਾ ਸਾਹਿਬ ਦੇ ਜਿਨ੍ਹਾਂ ਨੇ ਉਨ੍ਹਾਂ ਦੇ ਵਾਰਡ ਦੇ ਲੋਕਾਂ ਦੀ ਲੋੜ ਅਨੁਸਾਰ ਇਹ ਓਪਨ ਜਿਮ ਲਗਵਾਈ ਹੈ| ਇਸ ਮੌਕੇ ਆਨੰਦ ਨੇ ਆਪਣੇ ਵਾਰਡ ਦੇ ਸਮੂਹ ਲੋਕਾਂ ਨੂੰ ਧੰਨਵਾਦ ਕੀਤਾ ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਿਆਰ ਅਤੇ ਕੰਮ ਕਰਵਾਉਣ ਦੀ ਹਿੰਮਤ ਦਿੱਤੀ ਹੈ|

Prof. ChandumajraProf. Chandumajra

ਇਸ ਮੌਕੇ ਸਮਾਗਮ ਚ ਸ਼ਲਿੰਦਰ ਆਨੰਦ (ਸਮਾਜ ਸੇਵਕ), ਬਲਜੀਤ ਸਿੰਘ ਕੁੰਬੜਾ (ਅਕਾਲੀ ਦਲ ਪ੍ਰਧਾਨ ਮੋਹਾਲੀ), ਸੁਰਿੰਦਰ ਸਿੰਘ ਸੁਹਾਣਾ (ਐਮ ਸੀ) , ਹਰਮਨਪ੍ਰੀਤ  ਸਿੰਘ ਪ੍ਰਿੰਸ (ਐਮ ਸੀ) , ਹਰਦੇਵ ਸਿੰਘ (ਓ ਸ ਡੀ), ਦਰਸ਼ਨ ਸਿੰਘ (ਪ੍ਰਧਾਨ HL ਸੋਸਾਇਟੀ ਫੇਸ 7), ਅਰੁਣ ਸ਼ਰਮਾ, ਮਨਪ੍ਰੀਤ ਸਿੰਘ (ਪੱਪੂ), ਰਵੀ ਕੁਮਾਰ, ਤਰਸੇਮ , ਤੇਜਿੰਦਰ ਕੌਰ, ਕਿਰਨ , ਮੈਡਮ ਪ੍ਰਭਾ ਆਦਿ ਹਾਜ਼ਰ ਸਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement