
ਪੂਰੇ ਦੇਸ਼ ਵਿਚੋਂ ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਪਰ ਹੁਣ ਦਖਦੀ ਭਾਰਤ ਬਾਰੇ ...
ਨਵੀਂ ਦਿੱਲੀ, (ਏਜੰਸੀ): ਪੂਰੇ ਦੇਸ਼ ਵਿਚੋਂ ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਪਰ ਹੁਣ ਦਖਦੀ ਭਾਰਤ ਬਾਰੇ ਤਾਂ ਇਹ ਖ਼ਬਰਾਂ ਮਿਲਦੀਆਂ ਸ਼ੁਰੂ ਹੋ ਗਈਆਂ ਹਨ ਕਿ ਉਥੇ ਜੰਮ ਕੇ ਬਾਰਸ਼ ਹੋ ਰਹੀ ਹੈ ਤੇ ਕਈ ਥਾਵਾਂ 'ਤੇ ਹੜ ਵਰਗੇ ਹਾਲਾਤ ਬਣੇ ਹੋਏ ਹਨ। ਅੱਜ ਸਵੇਰੇ ਮੁੰਬਈ-ਅਹਿਮਦਾਬਾਦ ਹਾਈ ਵੇਅ 'ਤੇ ਮੀਂਹ ਦਾ ਇੰਨਾ ਪਾਣੀ ਭਰ ਗਿਆ ਕਿ ਲੋਕਾਂ ਨੂੰ ਗੱਡੀਆਂ ਰੋਕ ਕੇ ਪਾਣੀ ਨਿਕਲਣ ਦੀ ਉਡੀਕ ਕਰਨੀ ਪਈ। ਮੁੰਬਈ ਵੀ ਪਾਣੀ-ਪਾਣੀ ਹੋਈ ਪਈ ਹੈ ਪਰ ਖ਼ਬਰ ਲਿਖਣ ਵੇਲੇ ਤਕ ਪੰਜਾਬ 'ਚ ਗਰਮ ਹਵਾਵਾਂ ਦਾ ਦੌਰ ਜਾਰੀ ਹੈ।
rain
ਪੰਜਾਬੀ ਖੀਰ ਨਾਲ ਪੂੜੇ ਖਾਣ ਦੇ ਪੂਰੇ ਸ਼ੌਕੀਲ ਹਨ ਪਰ ਇਹ ਤਾਂ ਹੀ ਹੋ ਸਕਦਾ ਹੈ ਕਿ ਜੇ ਠੰਢੀਆਂ ਠੰਢੀਆਂ ਹਵਾਵਾਂ ਚਲਦੀਆਂ ਹੋਣ। ਇਸ ਦੇ ਲਈ ਪੰਜਾਬੀਆਂ ਨੂੰ ਇਕ ਹਫ਼ਤੇ ਦੀ ਉਡੀਕ ਕਰਲੀ ਪਵੇਗੀ। ਮਾਨਸੂਨ ਆਇਆਂ ਭਾਵੇਂ ਲਗਭੱਗ ਇਕ ਮਹੀਨਾ ਹੋਣ ਵਾਲਾ ਹੈ ਪਰ ਅਜੇ ਤਕ ਦੇਸ਼ ਵਿਚ 25 ਫ਼ੀ ਸਦੀ ਧਰਤੀ 'ਤੇ ਨਾਮਾਤਰ ਮੀਂਹ ਪਿਆ ਹੈ। ਮੌਸਮ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਅਜੇ ਮਾਨਸੂਲ ਪੂਰੀ ਤਰ੍ਹਾਂ ਸਰਗਰਮ ਨਹੀਂ ਹੋਇਆ ਤੇ ਜਿਸ ਨੂੰ ਪੰਜਾਬ ਪਹੁੰਚਣ 'ਚ ਇਕ ਹਫ਼ਤਾ ਘੱਟੋ ਘੱਟ ਲੱਗੇਗਾ ਭਾਵ ਪੰਜਾਬ ਵਿਚ ਮਾਨਸੂਨ ਪਹਿਲੀ ਜੁਲਾਈ ਨੂੰ ਹੀ ਦਸਤਕ ਦੇਵੇਗਾ।
winds
ਮੌਸਮ ਵਿਭਾਗ ਅਨੁਸਾਰ ਦਿੱਲੀ ਵਿਚ ਮਾਨਸੂਨ 29 ਜੂਨ ਤਕ ਪਹੁੰਚਣ ਦੀ ਸੰਭਾਵਨਾ ਹੈ ਤੇ ਅਗਲੇ ਦੋ ਦਿਨ 'ਚ ਇਹ ਪੰਜਾਬ ਪਹੁੰਚ ਜਾਵੇਗਾ। ਉਸ ਤੋਂ ਬਾਅਦ ਉੱਤਰ ਭਾਰਤ ਵਿਚ ਮਾਨਸੂਨ ਸਰਗਰਮ ਰਹੇਗਾ ਤੇ ਮੀਂਹ ਹੀ ਮੀਂਹ ਵਰਸੇਗਾ। ਮੌਸਮ ਵਿਭਾਗ ਨੂੰ ਉਮੀਦ ਹੈ ਕਿ ਮਾਨਸੂਨ ਇਕ ਵਾਰ ਫਿਰ ਸਰਗਰਮ ਹੋਵੇਗਾ ਤੇ ਅਗਲੇ ਹਫ਼ਤੇ ਵਿਚਕਾਰ ਉੱਤਰ ਭਾਰਤ ਵਿਚ ਮੀਂਹ ਦੇ ਹਾਲਾਤ ਬਣਨਗੇ।
cold air
ਮੌਸਮ ਵਿਭਾਗ ਦੇ ਮਹਾਨਿਦੇਸ਼ਕ ਮਹਾਪਾਤਰਾ ਨੇ ਕਿਹਾ ਹੈ ਕਿ ਮਾਨਸੂਨ ਦੇ ਅੱਗੇ ਵਧਣ ਲਈ ਹੁਣ ਅਨੁਕੂਲ ਹਾਲਾਤ ਹਨ। 23 ਜੂਨ ਤੋਂ ਇਹ ਅੱਗੇ ਵਧਣ ਲੱਗ ਪਿਆ ਹੈ। ਐਤਵਾਰ ਨੂੰ ਇਹ ਗੁਜਰਾਤ ਦੇ ਸੌਰਾਸ਼ਟਰ, ਵੇਰਾਵਲ ਅਤੇ ਅਹਮਦਾਬਾਦ, ਮਹਾਰਾਸ਼ਟਰ ਦੇ ਅਮਰਾਵਤੀ ਵਲ ਵਧਿਆ ਸੀ ਤੇ ਜਿਥੇ ਚੰਗੀ ਬਾਰਸ਼ ਵੀ ਹੋ ਰਹੀ ਹੈ। ਪੰਜਾਬੀਉ, ਤਿਆਰੀ ਕਰ ਲਵੋ, ਖੀਰ-ਪੂੜਿਆਂ ਦਾ ਮੌਸਮ ਆਉਣ ਵਾਲਾ ਹੈ।