ਵਾਟਰ ਐਂਡ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਮੰਤਰੀ ਮੈਡਮ ਰਜੀਆ ਸੁਲਤਾਨਾ ਅੱਜ ਪਿੰਡ ਕੁਠਾਲਾ ਵਿਖੇ ਆਪਣੇ ਵਿਭਾਗ ਵਾਟਰ ਐਂਡ ਸੈਨੀਟੇਸ਼ਨ ਬਾਰੇ.....
ਸੰਦੌੜ : ਵਾਟਰ ਐਂਡ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਮੰਤਰੀ ਮੈਡਮ ਰਜੀਆ ਸੁਲਤਾਨਾ ਅੱਜ ਪਿੰਡ ਕੁਠਾਲਾ ਵਿਖੇ ਆਪਣੇ ਵਿਭਾਗ ਵਾਟਰ ਐਂਡ ਸੈਨੀਟੇਸ਼ਨ ਬਾਰੇ ਕਿਹਾ ਕਿ ਵਿਭਾਗ ਰਾਹੀ ਜਿੰਨੀਆਂ ਵੀ ਸ਼ਕੀਮਾਂ ਹਨ ਉਹ ਸਾਰੀਆਂ ਸਹੀ ਲਾਭਪਾਤਰੀ ਲੋਕਾਂ ਤੱਕ ਪੁੱਜਦੀਆਂ ਕੀਤੀਆਂ ਜਾਣਗੀਆਂ ਅਤੇ ਵਿਭਾਗ ਵਿੱਚ ਲਾਪਰਵਾਹੀ ਤੇ ਰਿਸ਼ਵਤਖੋਰੀ ਕਦੇ ਵੀ ਬਰਦਾਸਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਲਕਾ ਮਲੇਰਕੋਟਲਾ ਦੀਆਂ ਸਾਰੀਆਂ ਖ਼ਰਾਬ ਸੜਕਾਂ ਦਾ ਜਿੰਨਾ ਵੀ ਕੰਮ ਹੋਣ ਵਾਲਾ ਹੈ, ਉਨ੍ਹਾਂ ਸਾਰੀਆਂ ਦੀ ਪਰਪੋਜਲ ਬਣਾ ਕੇ ਭੇਜ ਦਿੱਤੀ ਹੈ ਤੇ ਜਲਦੀ ਹੀ ਇਨ੍ਹਾਂ ਨੂੰ ਬਣਾਇਆ ਜਾਵੇਗਾ।
ਮੈਡਮ ਰਜੀਆ ਸੁਲਤਾਨਾ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਇਸ ਮੌਕੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਸਰਪੰਚ ਇਕਬਾਲ ਸਿੰਘ ਜਾਤੀਵਾਲ, ਸੁਭਾਸ਼ ਚੰਦ ਕੁਠਾਲਾ, ਕਰਮਜੀਤ ਸਿੰਘ ਭੂਦਨ, ਸਾਬਕਾ ਸਰਪੰਚ ਜਸਵਿੰਦਰ ਸਿੰਘ ਸਮੇਤ ਕਈ ਹਾਜ਼ਰ ਸਨ।