
ਆਦਮਪੁਰ 'ਚ ਕਾਂਗਰਸੀਆਂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ
ਆਦਮਪੁਰ, 25 ਜੂਨ (ਪ੍ਰਸ਼ੋਤਮ): ਵੀਰਵਾਰ ਨੂੰ ਜ਼ਿਲ੍ਹਾ ਯੂਥ ਕਾਂਗਰਸ ਜਲੰਧਰ ਦਿਹਾਤੀ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਜਿਵੇਂ ਐਮ.ਐਸ.ਪੀ ਤੋ ਪਿੱਛੇ ਹੱਟਣਾ, ਮੰਡੀਆਂ ਦਾ ਨਿਜੀ-ਕਰਨ ਦੇ ਮੁੱਦੇ ਨੂੰ ਲੈ ਕੇ ਆਦਮਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਹਾਜ਼ਰ ਨੌਜਵਾਨਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਨੀ ਜੋਸ਼ੀ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਜਲੰਧਰ ਦਿਹਾਤੀ, ਰਣਦੀਪ ਸਿੰਘ ਰਾਣਾ ਬਲਾਕ ਪ੍ਰਧਾਨ ਆਦਮਪੁਰ, ਦਸ਼ਵਿੰਦਰ ਸਿੰਘ ਪ੍ਰਧਾਨ ਆਦਮਪੁਰ ਸ਼ਹਿਰੀ, ਮਨਵੀਰ ਸੰਘਾ ਵਾਈਸ ਪ੍ਰਧਾਨ ਯੂਥ ਕਾਂਗਰਸ ਜਲੰਧਰ ਦਿਹਾਤੀ, ਜਸਕਰਨ ਸਿੰਘ ਜਰਨਲ ਸਕੱਤਰ ਯੂਥ ਕਾਂਗਰਸ ਜਲੰਧਰ ਦਿਹਾਤੀ, ਮੇਹੁਲ ਬਾਂਸਲ ਹਲਕਾ ਪ੍ਰਧਾਨ ਆਦਮਪੁਰ, ਗਿਆਨ ਚੰਦ ਸੀਨੀਅਰ ਕਾਂਗਰਸੀ ਆਗੂ, ਵਰੂਣ ਚੱਡਾ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ ਆਦਮਪੁਰ, ਲੱਖਨ ਬਾਹਰੀ ਪ੍ਰਧਾਨ ਐਸ.ਸੀ ਸੈਲ ਆਦਮਪੁਰ, ਦੀਪਾ ਸਨਸੋਇਆ, ਰਣਵੀਰ ਜੰਜੁਆ, ਰਿੰਕੂ ਸਰਪੰਚ ਉਦੇਸੀਆ, ਸੰਨੀ ਜੰਡੂ ਸਿੰਘਾ, ਰਾਹੁਲ ਸ਼ਰਮਾ, ਜੱਗੀ ਬਾਂਸਲ, ਲੱਕੀ, ਰੋਹਨ ਸਿੰਘ, ਸੁਨੀਲ ਗਿੱਲ, ਦੀਪੂ ਸਗਰਾ ਆਦਿ ਹਾਜਰ ਸਨ।