ਸ਼ੇਰ-ਏ-ਪੰਜਾਬ ਵਿਕਾਸ ਪਾਰਟੀ ਦਾ ਗਠਨ
Published : Jun 25, 2020, 10:41 am IST
Updated : Jun 25, 2020, 10:41 am IST
SHARE ARTICLE
File Photo
File Photo

ਕੈਪਟਨ ਚੰਨਣ ਸਿੰਘ ਸਿੱਧੂ ਪ੍ਰਧਾਨ ਤੇ ਡਾ. ਗੁਰਦਰਸ਼ਨ ਢਿਲੋਂ ਹੋਣਗੇ ਸਰਪ੍ਰਸਤ

ਚੰਡੀਗੜ੍ਹ, 24 ਜੂਨ (ਗੁਰਉਪਦੇਸ਼ ਭੁੱਲਰ) : ਅਕਾਲੀ ਦਲ ਮਾਨ ਦੇ ਸੰਸਥਾਪਕ ਆਗੂਆਂ ’ਚ ਸ਼ਾਮਲ ਰਹੇ ਰਿਟਾਇਰਡ ਕੈਪਟਨ ਚੰਨਣ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਵਿਚ ਅੱਜ ਸ਼ੇਰ-ਏ-ਪੰਜਾਬ ਵਿਕਾਸ ਪਾਰਟੀ ਦਾ ਗਠਨ ਹੋ ਗਿਆ ਹੈ। ਇਸ ਦਾ ਸਰਪ੍ਰਸਤ ਸਿੱਖ ਬੁਧੀਜੀਵੀ ਪ੍ਰੋ. ਗੁਰਦਰਸ਼ਨ ਸਿੰਘ ਢਿਲੋਂ ਨੂੰ ਬਣਾਇਆ ਗਿਆ ਹੈ। ਪਾਰਟੀ ਦੇ ਗਠਨ ਬਾਅਦ ਇਸ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਤੇ ਹੋਰ ਆਗੂਆਂ ਦੀ ਮੌਜੂਦਗੀ ਵਿਚ ਪਾਰਟੀ ਦਾ ਏਜੰਡਾ ਵੀ ਜਾਰੀ ਕੀਤਾ। ਪ੍ਰੈਸ ਕਾਨਫ਼ਰੰਸ ਵਿਚ ਮੌਜੂਦ ਆਗੂਆਂ ’ਚ ਪਾਰਟੀ ਦੇ ਸਕੱਤਰ ਜਨਰਲ ਕੁਲਦੀਪ ਸਿੰਘ ਵਿਰਕ, ਵਿਕਰਮ ਸਿੰਘ ਬਾਜਵਾ, ਜਨਮ ਬਰਾੜ, ਡਾ. ਐਸ.ਐਸ. ਨਾਰੰਗ, ਗੁਰਪ੍ਰੀਤ ਸਿੰਘ ਮਾਨ ਕੋਟਕਪੂਰਾ,

ਸੁਖਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਯਾਦਵਿੰਦਰ ਸਿੰਘ ਗੁਰੂ ਹਰ ਸਹਾਏ, ਵੀਰ ਸਿੰਘ ਪਟਿਆਲਾ, ਪ੍ਰੋ. ਹਰਪਾਲ ਸਿੰਘ ਚੰਡੀਗੜ੍ਹ, ਕਰਨਲ ਕੁਲਬੀਰ ਸਿੰਘ ਪੰਚਕੂਲਾ ਅਤੇ ਬਲਜਿੰਦਰ ਸਿੰਘ ਮਾਨਸਾ ਆਦਿ ਦੇ ਨਾਂ ਜ਼ਿਕਰਯੋਗ ਹਨ। ਪਾਰਟੀ ਦੇ ਗਠਨ ਦੇ ਐਲਾਨ ਤੋਂ ਬਾਅਦ ਕੈਪਟਨ ਚੰਨਣ ਸਿੰਘ ਨੇ ਜਿਥੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਉਪਰ ਪੰਜਾਬ ਦੀ ਲੁੱਟ-ਖਸੁੱਟ ਕਰਨ ਅਤੇ ਸੂਬੇ ਨੂੰ ਬਰਬਾਦੀ ਦੀ ਕਗਾਰ ’ਤੇ ਪਹੁੰਚਾਉਣ ਦੇ ਦੋਸ਼ ਲਾਏ, ਉਥੇ ਟਕਸਾਲੀ ਅਕਾਲੀ ਆਗੂਆਂ ਦੇ ਨਾਂ ਹੇਠ ਸਥਾਪਤ ਕੀਤੇ ਜਾ ਰਹੇ ਤੀਜੇ ਬਦਲ ’ਤੇ ਵੀ ਨਿਸ਼ਾਨੇ ਸਾਧੇ ਗਏ।

File PhotoFile Photo

ਉਨ੍ਹਾਂ ਕਿਹਾ ਕਿ ਟਕਸਾਲੀ ਵੀ ‘ਡਾਇਰ ਦੀ ਪਾਰਟੀ’ ’ਚ ਸਾਰੇ ਮਾੜੇ ਕੰਮਾਂ ਵਿਚ ਸ਼ਾਮਲ ਰਹੇ ਹਨ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁਧ ਵੀ ਨਹੀਂ ਬੋਲੇ ਅਤੇ ਹੁਣ ਜਦ ਪੰਜਾਬ ’ਚੋਂ ਬਾਦਲਾਂ ਦਾ ਆਧਾਰ ਖ਼ਤਮ ਹੋ ਗਿਆ ਹੈ ਤਾਂ ਅਪਣੇ ਆਪ ਨੂੰ ਸੱਚੇ ਸੁੱਚੇ ਟਕਸਾਲੀ ਅਕਾਲੀ ਆਗੂ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਕੇ ਸਿਆਸੀ ਰੋਟੀਆਂ ਸੇਕਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਸਹੀ ਅਰਥਾਂ ਵਿਚ ਲੋਕਾਂ ਨੂੰ ਆਉਂਦੀਆਂ ਚੋਣਾਂ ’ਚ ਠੋਸ ਬਦਲ ਦੇਵੇਗੀ। ਪੰਜਾਬ ਨਾਲ ਹੋਈ ਹਰ ਬੇਇਨਸਾਫ਼ੀ ਦਾ ਹਿਸਾਬ ਲਿਆ ਜਾਵੇਗਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਧਰਮ ਨਿਰਪੱਖ ਰਾਜ ਦਾ ਇਤਿਹਾਸ ਦੁਹਰਾਇਆ ਜਾਵੇਗਾ। ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਰਾਹੀਂ ਸੂਬੇ ਨੂੰ ਮੁੜ ਖ਼ੁਸ਼ਹਾਲੀ ਦੇ ਰਾਹ ’ਤੇ ਲਿਜਾਇਆ ਜਾਵੇਗਾ। ਸਹੀ ਅਰਥਾਂ ’ਚ ਕਾਨੂੰਨ ਦਾ ਰਾਜ ਸਥਾਪਤ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement