
ਪਿਛਲੇ ਦਿਨੀਂ ਭਾਰਤ ਚੀਨ ਦੀ ਜੰਗ ’ਚ ਅਪਣੇ ਭਾਰਤ ਦੇਸ਼ ਲਈ ਸ਼ਹੀਦ ਹੋਏ ਪੰਜਾਬ ਦੇ ਚਾਰ ਫ਼ੌਜੀ ਵੀਰਾਂ ਦੇ ਪਰਵਾਰਾਂ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ।
ਪਟਿਆਲਾ (ਤੇਜਿੰਦਰ ਫ਼ਤਿਹਪੁਰ): ਪਿਛਲੇ ਦਿਨੀਂ ਭਾਰਤ ਚੀਨ ਦੀ ਜੰਗ ’ਚ ਅਪਣੇ ਭਾਰਤ ਦੇਸ਼ ਲਈ ਸ਼ਹੀਦ ਹੋਏ ਪੰਜਾਬ ਦੇ ਚਾਰ ਫ਼ੌਜੀ ਵੀਰਾਂ ਦੇ ਪਰਵਾਰਾਂ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਹ ਐਲਾਨ ਪਾਲੀਵੁਡ ਅਤੇ ਬਾਲੀਵੁਡ ਦੇ ਮਸ਼ਹੂਰ ਸਿੰਗਰ ਗੁਰੂ ਰੰਧਾਵਾ ਵਲੋਂ ਕੀਤਾ ਗਿਆ।
Guru Randhawaਬੀਤੇ ਦਿਨ ਗੁਰੂ ਰੰਧਾਵਾ ਵਲੋਂ ਇਹ ਨੇਕ ਕਦਮ ਚੁਕਦਿਆਂ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਜੱਦੀ ਪਿੰਡ ਸੀਲ ਜ਼ਿਲ੍ਹਾ ਪਟਿਆਲਾ ਵਿਖੇ ਉਨ੍ਹਾਂ ਦੇ ਪਿਤਾ ਡਾ. ਇਕਬਾਲ ਸਿੰਘ ਨੇ ਸ਼ਹੀਦ ਦੇ ਪਿੰਡ ਪਹੁੰਚ ਕੇ ਪਹਿਲਾ ਪਰਵਾਰ ਨਾਲ ਦੁਖ ਸਾਂਝਾ ਕੀਤਾ ਅਤੇ ਬਾਅਦ ਵਿਚ ਸ਼ਹੀਦ ਮਨਦੀਪ ਸਿੰਘ ਦੇ ਪਰਵਾਰ ਦੀ ਮਦਦ ਲਈ ਉਨ੍ਰਾਂ ਨੂੰ ਇਕ ਲੱਖ ਰੁਪਏ ਦਾ ਚੈੱਕ ਵਿੱਤੀ ਸਹਾਇਤ ਰਾਸ਼ਨ ਵਜੋਂ ਦਿਤਾ ਗਿਆ।
Instagram Post
ਇਸ ਮੌਕੇ ਡਾ. ਇਕਬਾਲ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਇਨ੍ਹਾਂ ਚਾਰ ਸ਼ਹੀਦਾਂ ਨੂੰ ਇਕ ਇਕ ਲੱਖ ਰੁਪਏ ਦੇ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਸ਼ਹੀਦਾਂ ਦੇ ਪਰਵਾਰਾਂ ਨੂੰ ਭਰੋਸਾ ਦਵਾਇਆ ਕਿ ਜੇਕਰ ਇਨ੍ਹਾਂ ਸ਼ਹੀਦਾਂ ਦੇ ਪਰਵਾਰਾਂ ਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਪਵੇਗੀ ਤਾਂ ਉਹ ਉਨ੍ਹਾਂ ਦੇ ਨਾਲ ਹਮੇਸ਼ਾ ਖੜੇ ਹਨ।
Punjab Soldiers
ਉਨ੍ਹਾਂ ਪਰਵਾਰ ਨਾਲ ਸ਼ਹੀਦ ਦੀ ਸ਼ਹਾਦਤ ਬਾਰੇ ਦੁਖ ਸਾਂਝਾ ਕੀਤਾ ਅਤੇ ਕਿਹਾ ਕਿ ਇਹ ਕੁਰਬਾਨੀ ਦੇਸ਼ ਦੇ ਇਤਿਹਾਸ ’ਚ ਬੇਮਿਸਾਲ ਹੈ। ਇਸ ਮੌਕੇ ਸਮਾਜ ਸੇਵੀ ਜਗਤਾਰ ਜੱਗੀ, ਅੰਗਰੇਜ ਵਿਰਕ, ਵੈਟਰਨਰੀ ਇੰਸਪੈਕਟਰ ਰਾਜੀ ਮਲਹੋਤਰਾ, ਸੰਦੀਪ ਚੌਧਰੀ, ਮੁਕੇਸ਼ ਕੁਮਾਰ, ਸੁਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਮੰਨਣ ਆਦਿ ਹਾਜ਼ਰ ਸਨ।