
ਉਹਨਾਂ ਨਾਲ ਸਪੋਕਸਮੈਨ ਟੀਮ ਵੱਲੋਂ ਅੰਮ੍ਰਿਤ ਸ਼ਕਣ ਸਬੰਧੀ ਖਾਸ...
ਮੋਗਾ: ਟਿਕਟਾਕ ਦੀ ਨੰਨ੍ਹੀ ਸਟਾਰ ਨੂਰ ਨੂੰ ਅੱਜ ਬੱਚਾ-ਬੱਚਾ ਜਾਣਦਾ ਹੈ। ਹਾਲ ਹੀ ਵਿਚ ਉਸ ਦੇ ਮਾਪਿਆਂ ਨੇ ਅੰਮ੍ਰਿਤ ਸ਼ਕ ਕੇ ਗੁਰੂ ਧਾਰਿਆ ਹੈ। ਉਹ ਅੰਮ੍ਰਿਤ ਸ਼ਕਣ ਲਈ ਸ਼੍ਰੀ ਦਰਬਾਰ ਸਾਹਿਬ ਗਏ ਸਨ। ਉਹਨਾਂ ਦੇ ਪਰਿਵਾਰ ਨੇ ਗੁਰੂ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਖੁਸ਼ੀ ਪ੍ਰਗਟ ਕੀਤੀ ਕਿ ਉਹਨਾਂ ਨੂੰ ਅੰਮ੍ਰਿਤ ਸ਼ਕ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ।
Exclisive Interview
ਉਹਨਾਂ ਨਾਲ ਸਪੋਕਸਮੈਨ ਟੀਮ ਵੱਲੋਂ ਅੰਮ੍ਰਿਤ ਸ਼ਕਣ ਸਬੰਧੀ ਖਾਸ ਗੱਲਬਾਤ ਕੀਤੀ ਗਈ ਜਿਸ ਵਿਚ ਉਹਨਾਂ ਨੇ ਦਸਿਆ ਕਿ ਉਹ ਬਹੁਤ ਹੀ ਭਾਗਾਂ ਵਾਲੇ ਹਨ ਕਿ ਉਹਨਾਂ ਨੂੰ ਅੰਮ੍ਰਿਤ ਸ਼ਕਣ ਦਾ ਮੌਕਾ ਪ੍ਰਾਪਤ ਹੋਇਆ ਹੈ। ਨੂਰ ਦੀ ਮਾਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਅੰਮ੍ਰਿਤ ਸ਼ਕ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ।
Exclisive Interview
ਉਹਨਾਂ ਦੀ ਧੀ ਅੱਜ ਉਸ ਮੁਕਾਮ ਤੇ ਪਹੁੰਚ ਗਈ ਜਿੱਥੇ ਪਹੁੰਚਣ ਲਈ ਲੋਕਾਂ ਨੂੰ ਸਾਲਾਂ ਲੱਗ ਜਾਂਦੇ ਹਨ। ਉਹਨਾਂ ਨੇ ਅੰਮ੍ਰਿਤ ਸ਼ਕ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਹੈ। ਉੱਥੇ ਹੀ ਨੂਰ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਬਾਬਾ ਜਗਦੀਪ ਸਿੰਘ ਜਗਾਧਰੀ ਵਾਲੇ ਦਾ ਦਿਲੋਂ ਧੰਨਵਾਦ ਕਰਦੇ ਹਨ ਕਿ ਉਹਨਾਂ ਨੇ ਉਹਨਾਂ ਦੀ ਮਦਦ ਕੀਤੀ ਤੇ ਉਹਨਾਂ ਦਾ ਘਰ ਬਣਵਾਇਆ।
Exclisive Interview
ਇਸ ਤੋਂ ਇਲਾਵਾ ਉਹਨਾਂ ਨੇ ਹੀ ਉਹਨਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਜੇ ਬਾਬਾ ਜਗਦੀਪ ਸਿੰਘ ਜਗਾਧਰੀ ਵਾਲੇ ਵਰਗੇ ਬਾਬੇ ਗਰੀਬਾਂ ਦੀ ਮਦਦ ਲਈ ਅੱਗੇ ਆ ਜਾਣ ਤਾਂ ਕੋਈ ਵੀ ਗਰੀਬ ਗੁਰੂ ਤੋਂ ਵਾਂਝਾ ਨਹੀਂ ਰਹੇਗਾ। ਨੂਰ ਦੇ ਮਾਪਿਆਂ ਦਾ ਕਹਿਣਾ ਹੈ ਕਿ ਐਸਐਸਪੀ ਨੇ ਕਿਹਾ ਸੀ ਕਿ ਉਹ ਨੂਰ ਦੇ ਪਿਤਾ ਨੂੰ ਕੋਈ ਨੌਕਰੀ ਜ਼ਰੂਰ ਦੇਣਗੇ ਪਰ ਅਜੇ ਉਹਨਾਂ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ।
Noor's Parents
ਇਸ ਤੋਂ ਇਲਾਵਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਵੀ ਪ੍ਰਧਾਨ ਬੰਟੀ ਵੱਲੋਂ ਚੁੱਕਣ ਦੀ ਗੱਲ ਆਖੀ ਗਈ ਹੈ ਪਰ ਅਜੇ ਕੋਈ ਵਰ ਜਵਾਬ ਨਹੀਂ ਮਿਲਿਆ। ਉਹਨਾਂ ਕਿਹਾ ਕਿ ਉਹ ਬਹੁਤ ਹੀ ਭਾਗਾਂ ਵਾਲੇ ਹਨ ਕਿ ਉਹਨਾਂ ਨੂੰ ਇਹੋ ਜਿਹਾ ਸੁਭਾਗ ਮਿਲਿਆ ਹੈ। ਉਹਨਾਂ ਨੇ ਹੋਰਨਾਂ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਕਦੇ ਵੀ ਅਪਣੇ ਗੁਰੂ ਦਾ ਲੜ ਛੱਡਣਾ ਨਹੀਂ ਚਾਹੀਦਾ। ਪ੍ਰਮਾਤਮਾ ਹਰ ਇਕ ਦੀ ਜ਼ਰੂਰ ਸੁਣਦਾ ਹੈ, ਉਹਨਾਂ ਦੀ ਹਾਲਤ ਅੱਜ ਬਹੁਤ ਵਧੀਆ ਹੋ ਚੁੱਕੀ ਹੈ।
Noor House
ਇਸ ਲਈ ਪ੍ਰਮਾਤਮਾ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ ਤੇ ਉਸ ਦਾ ਗੁਣਗਾਣ ਕਰਨਾ ਚਾਹੀਦਾ ਹੈ। ਦਸ ਦਈਏ ਕਿ ਨੂਰ ਦੇ ਵੱਖਰੇ ਵੱਖਰੇ ਰੂਪ ਦੇਖਣ ਨੂੰ ਮਿਲਦੇ ਹਨ। ਪਰ ਨੂਰ ਦਾ ਇਹ ਵੱਖਰਾ ਰੂਪ ਸਿੱਖੀ ਪਹਿਰਵੇ ’ਚ ਨਜ਼ਰ ਆਈ ਸੀ ਜਿਸ ਨੂੰ ਲੋਕਾਂ ਦੁਬਾਰਾ ਖੂਬ ਪਸੰਦ ਕੀਤਾ ਗਿਆ ਸੀ। ਸਿੱਖੀ ਰੂਪ ਚ ਨੂਰ ਤੇ ਉਸਦੀ ਭੈਣ ਤੇ ਸਾਥੀ ਕਲਾਕਾਰ ਬਹੁਤ ਜਿਆਦਾ ਸੋਹਣੇ ਲੱਗ ਰਹੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।